ਹਰਦੀਪ ਸਿੰਘ ਕਿੰਗਰਾ ਨੇ ਆਪਣਾ ਪੰਜਾਬ ਪਾਰਟੀ ਤੋਂ ਦਿਤਾ ਅਸਤੀਫ਼ਾ

Friday, Feb 09, 2018 - 04:31 PM (IST)

ਹਰਦੀਪ ਸਿੰਘ ਕਿੰਗਰਾ ਨੇ ਆਪਣਾ ਪੰਜਾਬ ਪਾਰਟੀ ਤੋਂ ਦਿਤਾ ਅਸਤੀਫ਼ਾ

ਫਰੀਦਕੋਟ (ਜਗਤਾਰ) - ਹਰਦੀਪ ਸਿੰਘ ਕਿੰਗਰਾ ਫਰੀਦਕੋਟ ਦੇ ਪਿੰਡ ਕਮਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਰਾਜਨੀਤੀ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਸ਼ੁਰੂ ਕੀਤੀ ਸੀ। ਉਹ ਆਪਣੇ ਆਪ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਫਰੀਦਕੋਟ ਹਲਕੇ ਦੀ ਵਿਧਾਨ ਸਭਾ ਟਿਕਟ ਦੇ ਦਾਅਵੇਦਾਰ ਦੱਸ ਰਹੇ ਸਨ ਪਰ ਪਾਰਟੀ ਹਾਈ ਕਮਾਨ ਨੇ ਫਰੀਦਕੋਟ ਹਲਕੇ ਦੀ ਟਿਕਟ ਗੁਰਦਿੱਤ ਸਿੰਘ ਸੇਖੋਂ ਨੂੰ ਦੇ ਦਿੱਤੀ। ਅਜਿਹਾ ਹੋਣ 'ਤੇ ਨਾਰਾਜ਼ ਹੋਏੇ ਹਰਦੀਪ ਸਿੰਘ ਕਿੰਗਰਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ।

PunjabKesari

ਅਸਤੀਫੇ ਤੋਂ ਬਾਅਦ ਉਨ੍ਹਾਂ ਨੇ ਸੁੱਚਾ ਸਿੰਘ ਛੋਟੇਪੁਰ ਦੀ ਨਵੀਂ ਪਾਰਟੀ ਆਪਣਾ ਪੰਜਾਬ ਦਾ ਪੱਲਾ ਫੜ ਲਿਆ। ਹਰਦੀਪ ਕਿੰਗਰਾ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੇ ਖ਼ਾਸ ਸਨ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਪਣਾ ਪੰਜਾਬ ਪਾਰਟੀ ਵਲੋਂ ਫਰੀਦਕੋਟ ਹਲਕੇ ਤੋਂ ਚੋਣ ਲੜੀ ਅਤੇ ਬੁਰੀ ਤਰਾਂ ਹਾਰ ਗਏ। ਵਿਧਾਨ ਸਭਾ ਚੋਣਾਂ ਨੂੰ ਇਕ ਸਾਲ ਹੋਣ ਵਾਲਾ ਹੈ ਅਤੇ ਹੁਣ ਕਿੰਗਰਾ ਨੇ ਆਪਣਾ ਪੰਜਾਬ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਨੇ ਆਪਣੇ ਫੇਸਬੁੱਕ 'ਤੇ ਆਪਣਾ ਅਸਤੀਫਾ ਪੋਸਟ ਕਰ ਕੇ ਕੀਤੀ ਹੈ।

ਹਰਦੀਪ ਕਿੰਗਰਾ ਆਪਣਾ ਪੰਜਾਬ ਪਾਰਟੀ 'ਚ ਪੰਜਾਬ ਸੈਕਟਰੀ ਜਰਨਲ ਸਨ
ਜਦੋ ਜਗਬਾਣੀ ਟੀਮ ਨੇ ਹਰਦੀਪ ਕਿੰਗਰਾ ਨਾਲ ਅਸਤੀਫਾ ਦੇਣ ਦੇ ਕਾਰਨ ਬਾਰੇ ਹੱਲਬਾਤ ਕੀਤੀ ਪਰ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਹੋਰਾਂ ਨੂੰ ਅੱਗੇ ਵੱਧਣ ਦਾ ਮੌਕਾ ਦੇਣਾ ਚਾਹੀਦਾ ਹੈ।

 

 


Related News