ਲੁਧਿਆਣਾ ''ਚ ਵੱਡੀ ਵਾਰਦਾਤ, ਹੇਅਰ ਡਰੈੱਸਰ ਦਾ ਉਸਤਰੇ ਨਾਲ ਗਲਾ ਵੱਢ ਕੀਤਾ ਕਤਲ
Saturday, May 07, 2022 - 03:43 PM (IST)

ਲੁਧਿਆਣਾ (ਰਾਜ) : ਸਥਾਨਕ ਟਿੱਬਾ ਰੋਡ ਸਥਿਤ ਸਤਿਸੰਗ ਘਰ ਨੇੜੇ ਇਕ ਹੇਅਰ ਡਰੈੱਸਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਾਤਲ ਨੇ ਦੁਕਾਨ 'ਚ ਪਏ ਉਸਤਰੇ ਨਾਲ ਹੀ ਉਸ ਦਾ ਗਲਾ ਵੱਢ ਦਿੱਤਾ। ਇਸ ਦਾ ਪਤਾ ਲੱਗਦੇ ਹੀ ਜੁਆਇੰਟ ਸੀ. ਪੀ. ਥਾਣਾ ਟਿੱਬਾ ਸਮੇਤ ਸੀ. ਆਈ. ਏ. ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਮ੍ਰਿਤਕ ਦੀ ਪਛਾਣ ਮੁਹੰਮਦ ਇਸਲਾਮ ਦੇ ਤੌਰ 'ਤੇ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ ਥਾਂ ਤੋਂ ਵਾਰਦਾਤ 'ਚ ਇਸਤੇਮਾਲ ਕੀਤਾ ਉਸਤਰਾ ਬਰਾਮਦ ਕਰ ਲਿਆ ਹੈ।
ਇਹ ਵੀ ਪੜ੍ਹੋ : ਪਟਿਆਲਾ ਤੋਂ ਵੱਡੀ ਖ਼ਬਰ : ਪੰਜਾਬ ਪੁਲਸ ਤੇ PRTC ਮੁਲਾਜ਼ਮਾਂ ਵਿਚਾਲੇ ਜ਼ਬਰਦਸਤ ਝੜਪ
ਇਸ ਦੇ ਨਾਲ ਹੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ। ਹੁਣ ਪੁਲਸ ਇਲਾਕੇ 'ਚ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਰਾਤ ਸਮੇਂ ਕੌਣ-ਕੌਣ ਮ੍ਰਿਤਕ ਦੀ ਦੁਕਾਨ 'ਤੇ ਆਇਆ ਸੀ।
ਇਹ ਵੀ ਪੜ੍ਹੋ : ਅੱਤਵਾਦ ਨਾਲ ਲੋਹਾ ਲੈਣ ਵਾਲੀ 'ਪੰਜਾਬ ਪੁਲਸ' ਸਿਆਸੀ ਆਗੂਆਂ ਦੇ ਕੇਸਾਂ 'ਚ ਉਲਝੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ