ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ''ਚ ਸੁੰਦਰ ਆਸ਼ਰਮ ਦੇ ਪ੍ਰਬੰਧਕ ਸੰਤੋਖ ਸਿੰਘ ਨੂੰ ਦਿੱਤਾ ਤਨਖਾਹੀਆ ਕਰਾਰ

Thursday, Nov 23, 2017 - 06:35 PM (IST)

ਸ੍ਰੀ ਆਨੰਦਪੁਰ ਸਾਹਿਬ(ਸੱਜਣ)— ਪਿਛਲੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਸੁੰਦਰ ਆਸ਼ਰਮ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦਾ ਸਖਤ ਨੋਟਿਸ ਲੈਂਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਸੁੰਦਰ ਆਸ਼ਰਮ ਡੇਰੇ ਦੇ ਮੁਖੀ ਸੰਤੋਖ ਸਿੰਘ ਪਾਲਦੀ ਵਾਲਿਆਂ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਹੈ। 

PunjabKesari
ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਦੱਸਿਆ ਕਿ ਧਾਰਮਿਕ ਗ੍ਰੰਥ ਬੇਅਦਬੀ ਮਾਮਲੇ 'ਚ ਡੇਰਾ ਪ੍ਰਬੰਧਕ ਨੇ ਆਪਣੀ ਗਲਤੀ ਨੂੰ ਮੰਨਦੇ ਹੋਏ ਮੁਆਫੀ ਦੀ ਬੇਨਤੀ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਧਾਰਮਿਕ ਸੇਵਾ ਲਗਾਈ ਗਈ ਹੈ। ਧਾਰਮਿਕ ਸੇਵਾ 'ਚ ਸੰਤੋਖ ਸਿੰਘ 5 ਘੰਟੇ ਤਖਤ ਸ੍ਰੀ ਕੇਸਗੜ ਸਾਹਿਬ 'ਚ ਬਰਤਨ ਸਾਫ ਕਰਨਗੇ। ਇਕ ਘੰਟਾ ਗੁਰਬਾਣੀ ਸੁਣਨਗੇ ਅਤੇ 10 ਦਿਨਾਂ ਦੇ ਅੰਦਰ ਸਹਿਜ ਪਾਠ ਕਰਨ ਅਤੇ ਕਰਵਾਉਣ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਹੀ 500 ਦੀ ਦੇਗ ਪ੍ਰਸਾਦ ਕਰਨ ਅਤੇ 500 ਗੁਰੂ ਘਰ ਦੀ ਗੋਲਕ 'ਚ ਪਾ ਕੇ ਮੁਆਫੀ ਮੰਗਣ ਲਈ ਕਿਹਾ ਗਿਆ ਹੈ।


Related News