ਰੰਜਿਸ਼ ਦੇ ਚੱਲਦਿਆਂ ਐੱਨ.ਆਰ.ਆਈ. ਦੇ ਘਰ 'ਤੇ ਕੀਤੀ ਫਾਇਰਿੰਗ
Tuesday, Mar 19, 2019 - 12:16 PM (IST)
ਗੁਰੂ ਕਾ ਬਾਗ (ਭੱਟੀ, ਸੁਮਿਤ ਖੰਨਾ) : ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰਾ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁਆਢ 'ਚ ਰਹਿੰਦੇ ਇਕ ਵਿਅਕਤੀ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਐੱਨ.ਆਰ.ਆਈ. ਮਹਾਬੀਰ ਸਿੰਘ ਦੇ ਘਰ 'ਤੇ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੌਰਾਨ ਜਦੋਂ ਐੱਨ.ਆਰ.ਆਈ. ਦਾ ਪਰਿਵਾਰ ਲੁਕ ਗਿਆ ਤਾਂ ਹਮਲਾਵਰਾਂ ਨੇ ਘਰ 'ਚ ਖੜ੍ਹੀਆਂ ਗੱਡੀਆਂ 'ਤੇ ਗੁੱਸਾ ਕੱਢਦਿਆਂ ਕਰੀਬ 6 ਗੋਲੀਆਂ ਚਲਾਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡਾ ਵਾਸੀ ਮਹਾਵੀਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਉਸੇ ਦੀ ਪਿੰਡ ਹਨ, ਜੋ ਉਸਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਫਿਰਾਕ 'ਚ ਹਨ ਹਾਲਾਂਕਿ ਉਸਦੀ ਉਨ੍ਹਾਂ ਨਾਲ ਕੋਈ ਰੰਜਿਸ਼ ਨਹੀਂ। ਉਧਰ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਵਲੋਂ ਜਾਂਚ ਜਾਰੀ
ਮੌਕੇ ਤੇ ਪਹੁੰਚੇ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਪਰਮਪਾਲ ਸਿੰਘ, ਐੱਸ.ਪੀ.ਡੀ ਹਰਭਾਲ ਸਿੰਘ, ਡੀ.ਐੱਸ. ਪੀ. ਮਨਪ੍ਰੀਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦ ਹੀ ਦੋਸ਼ੀਆਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਸਬੰਧੀ ਪੁਲਿਸ ਥਾਣਾ ਕੰਬੋਅ ਦੇ ਐੱਸ.ਐੱਚ.ਓ. ਕ੍ਰਿਸ਼ਨਪਾਲ ਸਿੰਘ ਨੇ ਦੱਸਿਆ ਕਿ ਮਹਾਂਬੀਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਹਰਵਿੰਦਰ ਸਿੰਘ ਤੇ ਉਸਦੇ ਨਾ ਮਾਲੂਮ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਥਾਣਾ ਕੰਬੋਅ ਵਿਖੇ ਹਰਵਿੰਦਰ ਸਿੰਘ ਖਿਲਾਫ ਪਹਿਲਾਂ ਹੀ ਧਾਰਾਂ 307 ਅਧੀਨ ਮਾਮਲਾ ਦਰਜ ਹੈ।