ਗੁਰਨਾਮ ਸਿੰਘ ਚਢੂਨੀ ਨੂੰ ਆਪਣੇ ਖੁਦ ਦੇ ਬੂਥ ਤੋਂ ਮਿਲੀ ਇਕ ਵੋਟ : ਕੰਵਰ ਪਾਲ ਗੁੱਜਰ

Tuesday, Jul 13, 2021 - 10:24 PM (IST)

ਨਵੀਂ ਦਿੱਲੀ- ਜਿਸ ਗੁਰਨਾਮ ਸਿੰਘ ਚਢੂਨੀ ਨੂੰ ਆਪਣੇ ਬੂਥ ਨੰਬਰ 139 ਤੋਂ ਇਕ ਵੋਟ ਮਿਲੀ ਅਤੇ ਲੋਕ ਸਭਾ ਚੋਣਾਂ ’ਚ ਜਿਸ ਨੂੰ 1300 ਵੋਟਾਂ ਮਿਲੀਆਂ। ਮਹਿੰਦਰ ਸਿੰਘ ਟਿਕੈਤ ਵਰਗੇ ਵੱਡੇ ਨੇਤਾ ਨੂੰ ਲੋਕਦਲ ਸਮਰਥਨ ਦੀਆਂ ਚੋਣਾਂ ’ਚ 9400 ਵੋਟਾਂ ਮਿਲੀਆਂ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਨੂੰ ਉਨ੍ਹਾਂ ’ਤੇ ਕਿੰਨਾ ਕੁ ਵਿਸ਼ਵਾਸ ਹੈ। ਇਹ ਲੋਕ ਅੱਜ ਦੇ ਦਿਨ ਲੋਕਤੰਤਰ ਵਿਰੋਧੀ ਦੇ ਤੌਰ ’ਤੇ ਕੰਮ ਕਰ ਰਹੇ ਹਨ, ਉਹ ਕਾਨੂੰਨ ਦੇ ਵਿਰੁੱਧ ਕੰਮ ਕਰ ਰਹੇ ਹਨ। ਮੈਂ ਇਸਦੀ ਨਿੰਦਾ ਕਰਦਾ ਹਾਂ। ਇਹ ਗੱਲ ਅੱਜ ਸੂਬੇ ਦੇ ਸਿੱਖਿਆ ਅਤੇ ਸੈਰ-ਸਪਾਟਾ ਮੰਤਰੀ ਕੰਵਰ ਪਾਲ ਗੁੱਜਰ ਨੇ ਪੰਜਾਬ ਕੇਸਰੀ ਨਾਲ ਗੱਲਬਾਤ ਦੌਰਾਨ ਕਹੀ।

ਇਹ ਵੀ ਪੜ੍ਹੋ- SDM ਦੇ ਵਿਵਾਦ ਵਾਲੇ ਆਦੇਸ਼ ’ਤੇ 'ਜਾਗੋ' ਦਾ ਵਿਰੋਧ ਲਿਆਇਆ ਰੰਗ, ਆਦੇਸ਼ ਵਾਪਸ ਹੋਣ ’ਤੇ ਪ੍ਰਗਟਾਈ ਸੰਤੁਸ਼ਟੀ
ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਬਿਆਨ ਦਿੱਤਾ ਹੈ ਕਿ ਉਹ ਚੋਣਾਂ ਲੜਨਗੇ। ਮੈਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ। ਅੱਜ ਸਾਰੀਆਂ ਵਿਰੋਧੀ ਪਾਰਟੀਆਂ, ਚਾਹੇ ਉਹ ਕਾਂਗਰਸ, ਲੋਕ ਦਲ ਜਾਂ ਆਮ ਆਦਮੀ ਪਾਰਟੀ ਹੋਵੇ, ਉਨ੍ਹਾਂ ਦੇ ਨਾਲ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਲੋਕ ਸਾਨੂੰ ਵੋਟਾਂ ਦਿਵਾਉਣਗੇ ਪਰ ਹੁਣ ਇਨ੍ਹਾਂ ਕਥਿਤ ਕਿਸਾਨਾਂ ਨੇ ਆਪਣੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਕੁਝ ਦਿਨਾਂ ’ਚ ਇਹ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਗਾਲ੍ਹਾਂ ਕੱਢਦੀਆਂ ਮਿਲਣਗੀਆਂ ਅਤੇ ਇਨ੍ਹਾਂ ਕਥਿਤ ਕਿਸਾਨਾਂ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਜਾਵੇਗੀ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੀ ਬੇਅੰਤ ਕੌਰ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਵੱਡੇ ਖ਼ੁਲਾਸੇ
ਕੰਵਰ ਪਾਲ ਨੇ ਕਿਹਾ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ’ਤੇ ਹਮਲਾ ਹੋਇਆ ਹੈ, ਡੰਡੇ ਅਤੇ ਪੱਥਰ ਵੀ ਮਾਰੇ ਗਏ ਹਨ। ਇਹ ਇਕ ਕਾਤਿਲਾਨਾ ਹਮਲਾ ਸੀ ਅਤੇ ਉਨ੍ਹਾਂ ’ਤੇ ਸਿਰਫ ਇਕ ਜਗ੍ਹਾ ’ਤੇ ਹਮਲਾ ਨਹੀਂ ਹੋਇਆ, ਕਈ ਵਾਰ ਹਮਲੇ ਹੋ ਚੁੱਕੇ ਹਨ। ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਹੈ ਅਤੇ ਅੱਜ ਇਸ ਅੰਦੋਲਨ ’ਚ ਕੋਈ ਵੀ ਕਿਸਾਨ ਨਹੀਂ ਹੈ। ਜੋ ਕਿਸਾਨ ਸ਼ੁਰੂ ’ਚ ਇਨ੍ਹਾਂ ਦੇ ਨਾਲ ਸਨ, ਉਹ ਇਨ੍ਹਾਂ ਦੀ ਅਸਲੀਅਤ ਜਾਣ ਕੇ ਆਪਣੇ ਘਰਾਂ 'ਚ ਬੈਠ ਗਏ ਹਨ। ਉਹ ਲੋਕ ਜੋ ਸਿਆਸਤ ’ਚ ਸਥਾਪਤ ਨਹੀਂ ਹੋ ਸਕੇ, ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਆੜ ’ਚ ਆਪਣੇ ਆਪ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ : ਸਿੱਧੂ ਦਾ ਟਵੀਟ, ਵਿਰੋਧੀ ਧਿਰ ਨੇ ਪੰਜਾਬ ਲਈ ਮੇਰੀ ਸੋਚ ਨੂੰ ਹਮੇਸ਼ਾ ਮਾਨਤਾ ਦਿੱਤੀ , ਸਾਂਝੀ ਕੀਤੀ ਮਾਨ ਦੀ ਵੀਡੀਓ

ਉਹ ਪਾਰਟੀਆਂ ਜਿਨ੍ਹਾਂ ਨੂੰ ਲੋਕਾਂ ਨੇ ਕਿਨਾਰੇ ਕਰ ਦਿੱਤਾ ਸੀ, ਉਹ ਇਸ ਮੁੱਦੇ ’ਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ’ਚ ਲੱਗੇ ਹੋਏ ਹਨ ਪਰ ਸੱਚ ਤਾਂ ਇਹੀ ਹੈ ਕਿ ਕਿਸਾਨਾਂ ਨੂੰ ਤਾਂ ਇਹ ਲੋਕ ਸਿਰਫ ਧੋਖਾ ਹੀ ਦੇ ਰਹੇ ਹਨ। ਅਸਲ ’ਚ ਕਿਸਾਨਾਂ ਦੀ ਹਿਤੈਸ਼ੀ ਸਿਰਫ ਭਾਜਪਾ ਸਰਕਾਰ ਹੈ। ਸਾਡੇ ਤੋਂ ਪਹਿਲਾਂ ਦੀ ਸਰਕਾਰ ਨੇ ਸਿਰਫ 2 ਫਸਲਾਂ ਨੂੰ ਹੀ ਐੱਮ. ਐੱਸ. ਪੀ. ’ਤੇ ਖਰੀਦਿਆ ਪਰ ਅਸੀਂ 9 ਫਸਲਾਂ ਝੋਨਾ, ਕਣਕ, ਸੂਰਜਮੁਖੀ, ਮੂੰਗ, ਮੂੰਗਫਲੀ, ਬਾਜਰਾ, ਸਰ੍ਹੋਂ ਆਦਿ ਵੀ ਐੱਮ. ਐੱਸ. ਪੀ. ’ਤੇ ਖਰੀਦੀਆਂ ਹਨ। ਕਣਕ ਅਤੇ ਜੀਰੀ ਵੀ ਇਨ੍ਹਾਂ ਤੋਂ ਜ਼ਿਆਦਾ ਮਾਤਰਾ ’ਚ ਖਰੀਦੀ ਗਈ ਹੈ। ਇਨ੍ਹਾਂ ਨੇ 5 ਸਾਲਾਂ ਦੇ ਕਾਰਜਕਾਲ ’ਚ ਕਣਕ ਦੇ 270 ਅਤੇ ਅਸੀਂ 570 ਰੁਪਏ ਵਧਾਏ ਹਨ। ਇਨ੍ਹਾਂ ਦੇ ਕਾਰਜਕਾਲ ’ਚ ਝੋਨੇ ’ਚ 290 ਅਤੇ ਸਾਡੇ ਕਾਰਜਕਾਲ ’ਚ 558 ਰੁਪਏ ਦਾ ਵਾਧਾ ਕੀਤਾ ਗਿਆ ਹੈ। ਸਾਡੀ ਸਰਕਾਰ ਨੇ ਕਿਸਾਨਾਂ ਦੇ ਹਜ਼ਾਰਾਂ ਕਰੋੜ ਦੇ ਕਰਜ਼ੇ ਮੁਆਫ ਕੀਤੇ ਹਨ, ਇਹ ਲੋਕ ਤਾਂ ਸਿਰਫ ਸਿਆਸੀ ਰੋਟੀਆਂ ਸੇਕਣ ’ਚ ਲੱਗੇ ਹੋਏ ਹਨ।


Bharat Thapa

Content Editor

Related News