ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

Friday, Jun 17, 2022 - 05:50 PM (IST)

ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

ਜਲੰਧਰ — 23 ਜੂਨ ਨੂੰ ਹੋਣ ਜਾ ਰਹੀ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਚੋਣ ਅਖਾੜੇ ਭੱਖਣਾ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ। ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ’ਚ ਉਤਾਰੇ ਗਏ ਉਮੀਦਵਾਰ ਗੁਰਮੇਲ ਸਿੰਘ ਨਾਲ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਗੱਲਬਾਤ ਕੀਤੀ ਗਈ । ਇਸ ਦੌਰਾਨ ਜਿੱਥੇ ਗੁਰਮੇਲ ਸਿੰਘ ਨੇ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ, ਉਥੇ ਹੀ ਉਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਬਾਰੇ ਵੀ ਚਰਚਾ ਕੀਤੀ। 

ਪੰਜਾਬ ’ਚ ਲਾਡ ਐਂਡ ਆਰਡਰ ਦੀ ਸਥਿਤੀ ਬਾਰੇ ਬੋਲਦੇ ਹੋਏ ਗੁਰਮੇਲ ਸਿੰਘ ਨੇ ਕਿਹਾ ਕਿ ਗੈਂਗਸਟਰ ਅੱਜ ਜਾਂ ਕੱਲ੍ਹ ਦੇ ਪੈਦੋ ਹੋਏ ਨਹੀਂ ਹਨ, ਸਗੋਂ ਇਹ ਗੈਂਗਸਟਰ ਰਿਵਾਇਤੀ ਪਾਰਟੀਆਂ ਦੁਆਰਾ ਹੀ ਪੈਦਾ ਕੀਤੇ ਗਏ ਹਨ। ਰਵਾਇਤੀ ਪਾਰਟੀਆਂ ਹੀ ਗੈਂਗਸਟਰਾਂ ਤੋਂ ਹੀ ਕੰਮ ਲੈਂਦੀਆਂ ਰਹੀਆਂ ਹਨ। ਪਾਰਟੀਆਂ ਦੇ ਆਗੂ ਨਾਜਾਇਜ਼ ਵਸੂਲੀ ਸਮੇਤ ਰੇਤ ਮਾਫ਼ੀਆ ਦਾ ਵੀ ਕੰਮ ਕਰਵਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਗੈਂਗਸਟਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ’ਚ ਦਿੱਲੀ ਤੋਂ ਲਿਆਂਦੇ ਗਏ ਮੁਲਜ਼ਮਾਂ ਦੁਆਰਾ ਜਲਦੀ ਹੀ ਵੱਡੇ ਖ਼ੁਲਾਸੇ ਹੋਣਗੇ। 

ਵਿਰੋਧੀਆਂ ਵੱਲੋਂ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਗੁਰਮੇਲ ਸਿੰਘ ਨੇ ਕਿਹਾ ਕਿ ਵਿਰੋਧੀਆਂ ’ਚੋਂ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਸਰਕਾਰ ਸਹੀ ਢੰਗ ਨਾਲ ਨਹੀਂ ਚੱਲ ਰਹੀ। ਸਿਰਫ਼ ਇਹੀ ਕਹਿ ਰਹੇ ਹਨ ਕਿ ਇਹ ਨਵੇਂ ਹਨ ਅਤੇ ਤਜਰਬੇ ਦੀ ਘਾਟ ਹੈ। ਅਸੀਂ ਖ਼ੁਦ ਕਹਿੰਦੇ ਹਾਂ ਕਿ ਅਸੀਂ ਨਵੇਂ ਹਾਂ ਅਤੇ ਸਾਡਾ ਕੋਈ ਸਿਆਸੀ ਪਿਛੋਕੜ ਨਹੀਂ ਹੈ। 

ਇਹ ਵੀ ਪੜ੍ਹੋ: ਯਾਤਰੀਆਂ ਲਈ ਰਾਹਤ ਦੀ ਖ਼ਬਰ, ਮੁੜ ਪਟੜੀ ’ਤੇ ਦੌੜਣਗੀਆਂ ਕੋਰੋਨਾ ਕਾਲ ਤੋਂ ਬੰਦ ਪਈਆਂ ਟਰੇਨਾਂ

PunjabKesari

ਇੰਝ ਰੱਖਿਆ ਸਿਆਸਤ ’ਚ ਕਦਮ 
ਸੰਗਰੂਰ ਤੋਂ ਉਮੀਦਵਾਰ ਦੇ ਤੌਰ ’ਤੇ ਉਤਾਰਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮੈਨੂੰ ਸੰਗਰੂਰ ਹਲਕੇ ਤੋਂ ਐੱਮ. ਪੀ. ਦੀ ਚੋਣ ਲਈ ਅਚਾਨਕ ਟਿਕਟ ਦਿੱਤੀ ਗਈ ਹੈ। ਮੈਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਸੀ।  ਆਪਣੇ ਪਿਛੋਕੜ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਇਕ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਾਰਟੀ ਵੱਲੋਂ ਮੈਨੂੰ ਇੰਨਾ ਵੱਡਾ ਮਾਣ ਮਿਲੇਗਾ। ਉਨ੍ਹਾਂ ਕਿਹਾ ਕਿ 2013 ’ਚ ਜਦੋਂ ‘ਆਪ’ ਬਣੀ ਤਾਂ ਮੈਂ ਪਾਰਟੀ ਜੁਆਇੰਨ ਕੀਤੀ ਸੀ। 2014 ’ਚ ਮਾਨ੍ ਸਾਬ੍ਹ ਨੇ ਜਦੋਂ ਚੋਣ ਲੜੀ ਤਾਂ ਮੈਂ ਉਸ ਸਮੇਂ ਵਲੰਟੀਅਰ ਦੇ ਤੌਰ ’ਤੇ ਕੰਮ ਕੀਤਾ ਸੀ।  ਫਿਰ 2015 ’ਚ ਪਾਰਟੀ ਨੇ ਸਰਕਲ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ, ਮੇਰੇ ਕੋਲ ਪੰਜ ਪਿੰਡ ਸਨ। ਫਿਰ ਦਸੰਬਰ 2018 ’ਚ ਮਾਨ ਸਾਬ੍ਹ ਨੇ ਪ੍ਰੇਰਿਤ ਕੀਤਾ ਕਿ ਸਰਪੰਚੀ ਦੀ ਚੋਣ ਲੜੀ ਜਾਵੇ। ਇਸ ਦੌਰਾਨ ਸਰਪੰਚ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਫਿਰ 2021 ’ਚ ਮੈਨੂੰ ਜ਼ਿਲ੍ਹਾ ਪ੍ਰਧਾਨਗੀ ਦਾ ਅਹੁਦਾ ਦਿੱਤਾ ਗਿਆ ਅਤੇ ਹੁਣ ਮੈਨੂੰ ਸੰਸਦ ਮੈਂਬਰ ਵਜੋਂ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਾਰਟੀ ਵੱਲੋਂ ਮੈਨੂੰ ਇੰਨਾ ਵੱਡਾ ਮਾਣ ਮਿਲੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਸਾਬ੍ਹ ਨੇ ਮੈਨੂੰ ਸਰਪੰਚੀ ਦੇ ਤੌਰ ’ਤੇ ਵੀ ਬੇਹੱਦ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਲੜਨ ਦਾ ਹੁਣ ਕਾਫ਼ੀ ਤਜ਼ਰਬਾ ਹੋ ਚੁੱਕਾ ਹੈ। 

ਇਹ ਵੀ ਪੜ੍ਹੋ:  ਗੈਂਗਸਟਰਾਂ ਤੇ ਸਮੱਗਲਰਾਂ ਵਿਰੁੱਧ ਪੰਜਾਬ ਦੇ DGP ਦੀ ਸਖ਼ਤੀ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ

ਸੰਗਰੂਰ ਹਲਕੇ ਤੋਂ ਸੰਸਦ ਮੈਂਬਰ ਵਜੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਦੇ ਸਵਾਲ ਦਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਜਾਂ 2019 ਲੋਕ ਸਭਾ ਚੋਣਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਲੋਕਾਂ ਨੇ ਪਾਰਟੀ ਨੂੰ ਬਹੁਤ ਹੀ ਪਿਆਰ ਦਿੱਤਾ ਹੈ। ਅੱਜ ਵੀ ਅਸੀਂ ਰੋਡ ਸ਼ੋਅ ਕੀਤਾ ਹੈ, ਜੋ ਪਹਿਲਾਂ ਲੋਕਾਂ ’ਚ ਉਤਸ਼ਾਹ ਵੇਖਣ ਨੂੰ ਮਿਲਿਆ ਸੀ, ਉਹੀ ਉਤਸ਼ਾਹ ਹੁਣ ਵੇਖਣ ਨੂੰ ਮਿਲਿਆ ਹੈ। ਰੋਡ ਸ਼ੋਅ ਦੌਰਾਨ ਲੋਕਾਂ ਦੇ ਘੱਟ ਇਕੱਠ ’ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੁਝ ਪ੍ਰੋਟੋਕਾਲ ਸੀ, ਜੋ ਸਾਡੀ ਗੱਡੀ ਸੀ ਉਹ ਸੀ. ਐੱਮ. ਦੀ ਸਕਿਓਰਿਟੀ ਅੰਦਰ ਹੀ ਸੀ, ਉਸ ’ਚ ਸਿਰਫ਼ ਸਿਲੈਕਟਿਡ ਲੋਕ ਹੀ ਸ਼ਾਮਲ ਸਨ। 

 

ਮੈਡੀਕਲ ਕਾਲਜ ਦਾ ਪ੍ਰੋਜੈਕਟ ਹੋਇਆ ਪਾਸ, ਕੰਮ ਸ਼ੁਰੂ 
ਸੰਗਰੂਰ ਚੋਣ ਨੂੰ ਲੈ ਕੇ ਆਪਣਾ ਵਿਜ਼ਨ ਦੱਸਦਿਆਂ ਉਨ੍ਹਾਂ ਕਿਹਾ ਕਿ ਹੈਲਥ, ਐਜੂਕੇਸ਼ਨ ਅਤੇ ਸਪੋਰਟਸ ਦੇ ਮੁੱਦੇ ਹਨ, ਜਿਨ੍ਹਾਂ ’ਤੇ ਕੰਮ ਕੀਤਾ ਜਾਵੇਗਾ। ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਦਾ ਪ੍ਰੋਜੈਕਟ ਪਾਸ ਕਰਵਾ ਲਿਆ ਗਿਆ ਹੈ ਅਤੇ ਕੰਮ ਸ਼ੁਰੂ ਹੋ ਚੁੱਕਾ ਹੈ। ਆਉਣ ਵਾਲੇ ਇਕ ਸਾਲ ’ਚ ਇਥੇ ਮੈਡੀਕਲ ਦੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ ਅਤੇ ਵਿਦਿਆਰਥੀ ਇਥੋਂ ਡਾਕਟਰ ਬਣ ਕੇ ਨਿਕਲਣਗੇ। 

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ’ਚ 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News