ਗੁਰਜੀਤ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ’ਤੇ ਕੀਤੀ ਗੱਲਬਾਤ
Thursday, May 19, 2022 - 08:21 PM (IST)
ਅੰਮ੍ਰਿਤਸਰ (ਸਰਬਜੀਤ) - ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਅੰਮ੍ਰਿਤਸਰ ਦੇ ਵੱਖ-ਵੱਖ ਗੰਭੀਰ ਮੁੱਦਿਆਂ ਬਾਰੇ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਬਾਰੇ ਵਿਸਥਾਰਪੂਰਵਕ ਚਰਚਾ ਹੋਈ। ਉਨ੍ਹਾਂ ਨੇ ਸਭ ਤੋਂ ਮਹੱਤਵਪੂਰਨ ਮੁੱਦਾ ‘ਤੁੰਗ ਢਾਬ ਡਰੇਨ’ ਦਾ ਚੁੱਕਿਆ ਗਿਆ, ਜਿਸ ਨਾਲ ਅੰਮ੍ਰਿਤਸਰ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ’ਚ ਕਾਫੀ ਪ੍ਰਦੂਸ਼ਨ ਪੈਦਾ ਹੋ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ
ਔਜਲਾ ਨੇ ਹਰਦੀਪ ਪੁਰੀ ਨੂੰ ‘ਤੁੰਗ ਢਾਬ ਡਰੇਨ’ ਬਾਰੇ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਇਸ ਡਰੇਨ ਨੂੰ ਸਾਫ ਤੇ ਪ੍ਰਦੂਸ਼ਨ ਮੁਕਤ ਕਰਨ ਹਿੱਤ ਪਿਛਲੇ ਲੰਬੇ ਸਮੇਂ ਤੋਂ ਸਾਡੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਸ਼ਹਿਰ ਦੀ ਹੱਦ ਅੰਦਰ ਪੈਦੀਆਂ ਡੇਅਰੀਆਂ, ਪੰਚਾਇਤਾਂ ਅਤੇ ਉਦਯੋਗਾਂ ਦਾ ਪਾਣੀ ਇਸ ਡਰੇਨ ’ਚ ਮਿਕਸ ਹੋ ਰਿਹਾ ਹੈ। ਇਨ੍ਹਾਂ ਤਿੰਨਾਂ ਦੇ ਮਿਕਸ ਪਾਣੀ ਨਾਲ ਇਹ ਹੋਰ ਵੀ ਜ਼ਹਿਰੀਲਾ ਹੋ ਜਾਂਦਾ ਹੈ, ਜਿਸ ਨਾਲ ਪਾਣੀ ਬਦਬੂ ਮਾਰਨ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਡੇਅਰੀਆਂ ਦੇ ਪਾਣੀ ਨੂੰ ਰੋਕਣ ਲਈ ਬਾਇਓਗੈਸ ਪਲਾਂਟ ਲਗਾਇਆ ਜਾਵੇ ਤੇ ਫਿਰ ਇੰਡਸਟਰੀ ਤੇ ਘਰਾਂ ਦੇ ਗੰਦਲੇ ਪਾਣੀ ਨੂੰ ਰੋਕਣ ਲਈ ਟਰੀਟਮੈਂਟ ਪਲਾਂਟ ਲਗਾਇਆ ਜਾਵੇ ਤਾਂ ਕਿ ਇਸ ਦਾ ਪੱਕਾ ਹੱਲ ਹੋਵੇ।
ਪੜ੍ਹੋ ਇਹ ਵੀ ਖ਼ਬਰ: ਬਲੈਕ ਫੰਗਸ ਦਾ ਕਹਿਰ ਅੱਜ ਵੀ ਜਾਰੀ, ਗੁਰਦਾਸਪੁਰ ਦੇ ਮਰੀਜ਼ ਨੂੰ ਗੁਆਉਣੀ ਪਈ ਆਪਣੀ ਇਕ ਅੱਖ
ਔਜਲਾ ਨੇ ਪੁਰੀ ਨੂੰ ਕਿਹਾ ਕਿ ਇਸ ਨਾਲ ਡਰੇਨ ਨੂੰ ਮੁੜ ਪੁਨਰ ਸੁਰਜੀਤ ਕੀਤਾ ਜਾਵੇ ਅਤੇ ਅੰਮ੍ਰਿਤਸਰ ਸ਼ਹਿਰ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇਗਾ। ਗੁਰੂ ਦੀ ਨਗਰੀ ਅੰਮ੍ਰਿਤਸਰ ਨੂੰ ਪ੍ਰਦੂਸ਼ਨ ਮੁਕਤ ਕਰਾਉਣਾ ਮੇਰਾ ਪਹਿਲਾ ਮਕਸਦ ਹੈ ਤੇ ਮੇਰਾ ਫਰਜ਼ ਵੀ ਹੈ ਕਿ ਮੈਂ ਅੰਮ੍ਰਿਤਸਰ ਸ਼ਹਿਰ ਦੀ ਬੇਹਤਰੀ ਤੇ ਖੂਬਸੂਰਤੀ ਲਈ ਦਿਨ ਰਾਤ ਇਕ ਕਰ ਸ਼ਹਿਰ ਨੂੰ ਹਰ ਪੱਖੋਂ ਖ਼ੂਬਸੂਰਤ ਬਣਾਉਣ ਵਿਚ ਸਹਾਈ ਹੋਵਾ।
ਪੜ੍ਹੋ ਇਹ ਵੀ ਖ਼ਬਰ: ਪਿਆਰ ’ਚ ਧੋਖਾ ਮਿਲਣ ’ਤੇ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਹੋਏ ਕਈ ਖ਼ੁਲਾਸੇ
ਔਜਲਾ ਨੇ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੀ ਦੂਸਰੇ ਮੁੱਖ ਮੁੱਦੇ ਭਗਤਾਵਾਲਾ ਡੰਪ ਬਾਰੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਜਾਣੂੰ ਕਰਵਾਇਆ ਕਿ ਉੁਸਦੇ ਆਲੇ ਦੁਆਲੇ ਸੰਘਣੀ ਆਬਾਦੀ ਹੈ। ਇਸ ਕੂੜੇ ਦੇ ਡੰਪ ਦੀ ਬਦਬੂ ਅਤੇ ਉਥੋਂ ਪੈਦਾ ਹੋ ਰਹੀਆਂ ਜ਼ਹਿਰਲੀ ਗੈਸਾਂ ਨਾਲ ਉਥੋਂ ਦੇ ਲੋਕਾਂ ਦੀ ਸਿਹਤ ਲਈ ਘਾਤਕ ਸਿੱਧ ਹੋ ਸਕਦੀ ਹੈ ਉਸ ਦੇ ਪੱਕੇ ਹੱਲ ਦੀ ਸਿਫਾਰਸ਼ ਕੀਤੀ। ਅੰਮ੍ਰਿਤਸਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਲਈ ਔਜਲਾ ਨੇ ਸ਼ਹਿਰ ਦੇ ਚੱਲ ਰਹੇ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਬਾਰੇ ਵਿਚਾਰਾਂ ਕੀਤੀਆਂ।
ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ: ਜ਼ਮੀਨੀ ਵਿਵਾਦ ਨੂੰ ਲੈ ਕੇ ਜਨਾਨੀ ਦਾ ਗੋਲੀਆ ਮਾਰ ਕੀਤਾ ਕਤਲ, ਖੂਨ ਨਾਲ ਲੱਥਪੱਥ ਮਿਲੀ ਲਾਸ਼
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਰੋਜ਼ਾਨਾ ਲੱਖਾਂ ਸ਼ਰਧਾਲੂ ਮੱਥਾ ਟੇਕਣ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਭਗਵਾਨ ਵਾਲੀਮੀਕੀ ਤੀਰਥ ਆਉਂਦੇ ਹਨ। ਇਥੇ ਵਾਹਗਾ ਬਾਰਡਰ ਸਮੇਤ ਆਦਿ ਮਹੱਤਵਪੂਰਨ ਸਥਾਨ, ਜਿਸ ਨੂੰ ਵੇਖਣ ਲੋਕ ਆਉਂਦੇ ਹਨ, ਜਿਸ ਲਈ ਅੰਮ੍ਰਿਤਸਰ ਸ਼ਹਿਰ ਦੀ ਖੂਬਸੂਰਤੀ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਔਜਲਾ ਨੇ ਸ਼ਹਿਰ ’ਚ ਪ੍ਰਦੂਸ਼ਨ ਦੇ ਪੂਰਨ ਖਾਤਮੇ ਲਈ ਹਰਦੀਪ ਪੁਰੀ ਨੂੰ ਸ਼ਹਿਰਾਂ ਤੇ ਪਿੰਡਾਂ ’ਚ ਗੈਸ ਪੰਪ ਜ਼ਿਆਦਾ ਲਗਾਏ ਜਾਣ ਦੀ ਵੀ ਸਿਫਾਰਸ਼ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਇਲੈਕਟ੍ਰੋਨਿਕ ਉਪਕਰਨ ਗੈਸ ’ਤੇ ਚੱਲ ਸਕਣ ਅਤੇ ਅੰਮ੍ਰਿਤਸਰ ਸ਼ਹਿਰ ਦਾ ਪ੍ਰਦੂਸ਼ਨ ਘੱਟ ਕੀਤਾ ਜਾਵੇ।
ਨੋਟ - ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕਹਿਣਾ ਚਾਹੁੰਦੇ ਹੋ, ਕੁਮੈਂਟ ਕਰਕੇ ਦਿਓ ਆਪਣਾ ਜਵਾਬ