ਇਸ ਗੁਰਦੁਆਰਾ ਸਾਹਿਬ ਦੀ ਹੈ ਅਨੋਖੀ ਮਾਨਤਾ, ਚੜ੍ਹਦੀਆਂ ਹਨ ਪਾਥੀਆਂ, ਹੁੰਦੀ ਹੈ ਪੁੱਤਰ ਪ੍ਰਾਪਤੀ

01/22/2020 7:01:18 PM

ਅੰਮ੍ਰਿਤਸਰ (ਸੁਮਿਤ) : ਗੁਰੂ ਨਗਰੀ ਅੰਮ੍ਰਿਤਸਰ ਵਿਚ ਸਥਿਤ ਗੁਰਦੁਆਰਾ ਟੋਭਾ ਸਾਹਿਬ ਆਪਣੇ ਆਪ 'ਚ ਅਨੋਖੀ ਮਾਨਤਾ ਰੱਖਦਾ ਹੈ। ਮਾਨਤਾ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਚ ਜਿਹੜਾ ਵੀ ਸ਼ਰਧਾ ਨਾਲ ਨਤਮਸਤਕ ਹੁੰਦਾ ਹੈ, ਉਸ ਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਅਤੇ ਮੰਨਤ ਪੂਰੀ ਹੋਣ ਤੋਂ ਬਾਅਦ ਇਥੇ ਪਾਥੀਆਂ ਚੜ੍ਹਾਈਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਦੀ ਮੁਰਾਦ ਪੂਰੀ ਹੁੰਦੀ ਹੈ ਤਾਂ ਉਹ ਇਥੇ ਪਾਥੀਆਂ ਲੈ ਕੇ ਆਉਂਦਾ ਹੈ ਅਤੇ ਗੁਰੂ ਘਰ 'ਚ ਤਿਆਰ ਕੀਤੇ ਜਾਣ ਵਾਲੇ ਲੰਗਰ ਲਈ ਵਰਤੇ ਜਾਂਦੇ ਬਾਲਣ ਵਿਚ ਇਸ ਨੂੰ ਚੜ੍ਹਾ ਦਿੱਤਾ ਜਾਂਦਾ ਹੈ। 

PunjabKesari

ਇਸ ਗੁਰਦੁਆਰਾ ਸਾਹਿਬ ਵਿਚ ਬਾਲਨ ਲਈ ਲੱਖਾ ਪਾਥੀਆਂ ਚੜ੍ਹਦੀਆਂ ਹਨ। ਇਸ ਵਿਚ ਇਕ ਟੋਬਾ ਹੈ, ਜਿਥੇ ਸੰਗਤ ਇਸ਼ਨਾਨ ਕਰਕੇ ਜਾਂਦੀ ਹੈ, ਇਸ ਨਾਲ ਸੰਗਤ ਦੇ ਸਰੀਰਕ ਦੁੱਖ ਵੀ ਦੂਰ ਹੁੰਦੇ ਹਨ। ਇਹ ਗੁਰਦੁਆਰਾ ਸਾਹਿਬ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਦੇ ਸੇਵਕ ਭਾਈ ਸ਼ਾਲੋ ਜੀ ਦੇ ਨਾਮ ਨਾਲ ਜੁੜਿਆ ਹੈ। ਸੰਗਤ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਨੇ ਭਾਈ ਸਾਲੋ ਜੀ ਨੂੰ ਵਰ ਦਿੱਤਾ ਸੀ ਕਿ ਜਿਹੜਾ ਤੁਹਾਡੇ ਦਰ 'ਤੇ ਸ਼ਰਧਾ ਭਾਵਨਾ ਨਾਲ ਆਵੇਗਾ ਉਸ ਨੂੰ ਪੁੱਤਰ ਪ੍ਰਾਪਤੀ ਹੋਵੇਗੀ। ਸੰਗਤ ਦਾ ਕਹਿਣਾ ਹੈ ਕਿ ਜੇਕਰ ਕੋਈ ਸ਼ਰਧਾ ਨਾਲ ਇਥੇ ਨਤਮਸਤਕ ਹੁੰਦਾ ਹੈ ਤਾਂ ਉਸ ਦੀ ਝੋਲੀ ਖਾਲੀ ਨਹੀਂ ਮੁੜਦੀ। ਗੁਰਦੁਆਰਾ ਟੋਭਾ ਸਾਹਿਬ ਅੰਮ੍ਰਿਤਸਰ ਦੇ ਮਸ਼ਹੂਰ ਬੰਬੇ ਵਾਲੇ ਖੂਹ ਨੇੜੇ ਸਥਿਤ ਹੈ, ਜਿੱਥੇ ਰੋਜ਼ਾਨਾ ਹੀ ਦੇ- ਵਿਦੇਸ਼ ਤੋਂ ਸੰਗਤ ਨਤਮਸਤਕ ਹੋਣ ਲਈ ਪੁੱਜਦੀ ਹੈ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ।


Gurminder Singh

Content Editor

Related News