ਰਾਤ ਨੂੰ ਵੀ ਭਾਰੀ ਗਿਣਤੀ ''ਚ ਗੁਰਦੁਆਰਾ ਸ੍ਰ੍ਰੀ ਬੇਰ ਸਾਹਿਬ ਪੁੱਜੇ ਸ਼ਰਧਾਲੂ

Tuesday, Nov 12, 2019 - 11:10 PM (IST)

ਰਾਤ ਨੂੰ ਵੀ ਭਾਰੀ ਗਿਣਤੀ  ''ਚ ਗੁਰਦੁਆਰਾ ਸ੍ਰ੍ਰੀ ਬੇਰ ਸਾਹਿਬ ਪੁੱਜੇ ਸ਼ਰਧਾਲੂ

ਸੁਲਤਾਨਪੁਰ ਲੋਧੀ,(ਸੁਰਿੰਦਰ ਸੋਢੀ) : ਗੁਰਦੁਆਰਾ ਸ੍ਰ੍ਰੀ ਬੇਰ ਸਾਹਿਬ ਵਿਖੇ ਰਾਤ 9.30 ਵਜੇ ਤੋਂ ਬਾਅਦ ਵੀ ਭਾਰੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜੇ ਹੋਏ ਹਨ। ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਕੀਤੀ ਗਈ ਸਜ਼ਾਵਟ ਆਲੌਕਿਕ ਨਜ਼ਾਰਾ ਪੇਸ਼ ਕਰ ਰਹੀ ਹੈ । ਸੰਗਤਾਂ ਪਵਿੱਤਰ ਵੇਂਈ ਦੇ ਵੀ ਦਰਸ਼ਨ ਕਰ ਰਹੀਆਂ ਸਨ । ਗੁਰਦੁਆਰਾ ਸਾਹਿਬ ਦੇ ਚੌਗਿਰਦੇ 'ਚ ਲਗਾਏ ਸਾਰੇ ਦਰੱਖਤਾਂ 'ਤੇ ਵੀ ਸੁੰਦਰ ਲਾਈਟਾਂ ਲਗਾਈਆਂ ਹੋਈਆਂ ਸਨ। ਅੱਜ ਰਾਤ 1.40 ਵਜੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ । ਇਹ ਵਿਸ਼ੇਸ਼ ਆਲੌਕਿਕ ਦ੍ਰਿਸ਼ ਦਾ ਆਨੰਦ ਮਾਨਣ ਲਈ ਹੁਣ ਤੋਂ ਹੀ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਹਨ।

PunjabKesari

PunjabKesari

 


Related News