ਪੰਜਾਬ ''ਚ ਵਾਪਰੀ ਬੇਅਦਬੀ ਦੀ ਵੱਡੀ ਘਟਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਲਾਈ ਅੱਗ

Thursday, Oct 19, 2023 - 11:18 PM (IST)

ਪੰਜਾਬ ''ਚ ਵਾਪਰੀ ਬੇਅਦਬੀ ਦੀ ਵੱਡੀ ਘਟਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਲਾਈ ਅੱਗ

ਪਟਿਆਲਾ (ਕੰਵਲਜੀਤ) : ਕਸਬਾ ਦੇਵੀਗੜ੍ਹ ਦੇ ਪਿੰਡ ਮੋਹਲਗੜ੍ਹ ਵਿਖੇ ਬੇਅਦਬੀ ਦੀ ਵੱਡੀ ਘਟਨਾ ਵਾਪਰੀ ਹੈ। ਵੀਰਵਾਰ ਦੇਰ ਸ਼ਾਮ ਕਿਸੇ ਸ਼ਰਾਰਤੀ ਅਨਸਰ ਵੱਲੋਂ ਪਿੰਡ ਮੋਹਲਗੜ੍ਹ ਦੇ ਗੁਰਦੁਆਰਾ ਸਾਹਿਬ 'ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਅੱਗ ਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ। ਘਟਨਾ ਦਾ ਪਤਾ ਲੱਗਣ 'ਤੇ ਕਿਸੇ ਵਿਅਕਤੀ ਵੱਲੋਂ ਅਨਾਊਂਸਮੈਂਟ ਕਰਨ ਉਪਰੰਤ ਪਿੰਡ ਵਾਸੀ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਦੀ ਵੱਡੀ ਕਾਰਵਾਈ, 4 ਟ੍ਰੈਵਲ ਏਜੰਟਾਂ ਦੇ ਲਾਇਸੈਂਸ ਕੀਤੇ ਰੱਦ

ਦੇਰ ਰਾਤ ਤੱਕ ਪੁਲਸ ਦੇ ਉੱਚ ਅਧਿਕਾਰੀ ਪਿੰਡ ਮੋਹਲਗੜ੍ਹ 'ਚ ਪਹੁੰਚ ਕੇ ਘਟਨਾ ਦੀ ਸਾਰੇ ਪਹਿਲੂਆਂ ਤੋਂ ਜਾਂਚ ਕਰਦੇ ਰਹੇ ਅਤੇ ਗੁਰੂ ਘਰ 'ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ। ਬੇਅਦਬੀ ਦੀ ਇਹ ਵੱਡੀ ਘਟਨਾ ਵਾਪਰਨ 'ਤੇ ਪੂਰੇ ਇਲਾਕੇ 'ਚ ਗੁੱਸੇ ਅਤੇ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਮੰਦਬੁੱਧੀ ਮੁੰਡੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News