ਗੁਰਦੁਆਰਾ ਸਾਹਿਬ ਦੀ ਗੋਲਕ ਤੋਡ਼ ਕੇ ਪੈਸੇ ਉਡਾਏ
Tuesday, Aug 21, 2018 - 03:53 AM (IST)
ਚੇਤਨਪੁਰਾ, (ਨਿਰਵੈਲ)- ਬੀਤੀ ਰਾਤ ਸਥਾਨਕ ਨਗਰ ਚੇਤਨਪੁਰਾ ਦੇ ਨਜ਼ਦੀਕ ਇਤਿਹਾਸਕ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੋਂ ਅਣਪਛਾਤੇ ਚੋਰਾਂ ਵੱਲੋਂ ਦਰਬਾਰ ਦੇ ਸਾਹਮਣੇ ਪਈ ਗੋਲਕ ਦੇ ਜਿੰਦਰੇ ਤੋਡ਼ ਕੇ ਨਗਦੀ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਗੁ. ਸਾਹਿਬ ਦੇ ਪ੍ਰਧਾਨ ਜਗਤਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਗੋਲਕ ਤੋਡ਼ ਕੇ 20-25 ਹਜ਼ਾਰ ਦੇ ਕਰੀਬ ਪੈਸੇ ਕੱਢ ਕੇ ਲੈ ਗਏ। ਜਦ ਉਨ੍ਹਾਂ ਨੂੰ ਪੁੱਛਿਆ ਕਿ ਰਾਤ ਨੂੰ ਮੁਲਾਜ਼ਮ ਕੋਈ ਡਿਊਟੀ ’ਤੇ ਨਹੀਂ ਤੇ ਉਨ੍ਹਾਂ ਕਿਹਾ ਕਿ ਸੇਵਾਦਾਰ ਡਿਊਟੀ ਸੀ ਤੇ ਉਸ ਦੀ ਸਿਹਤ ਠੀਕ ਨਾ ਹੋਣ ਕਰਕੇ ਉਸ ਨੇ ਦਵਾਈ ਖਾਧੀ ਹੋਈ ਸੀ ਤੇ ਉਸ ਨੂੰ ਨੀਂਦ ਆ ਗਈ। ਜਦ ਉਸ ਨੇ ਰਾਤ 2 ਵਜੇ ਦੇ ਕਰੀਬ ਉਠ ਕੇ ਵੇਖਿਆ ਤਾਂ ਦਰਬਾਰ ਦੇ ਦਰਵਾਜ਼ੇ ਖੁੱਲ੍ਹੇ ਸਨ ਤੇ ਗੋਲਕ ਦੇ ਜਿੰਦਰੇ ਟੁੱਟੇ ਹੋਏ ਸਨ ।
ਉਨ੍ਹਾਂ ਦੱਸਿਆ ਕਿ ਜਦ ਚੋਰੀ ਸਬੰਧੀ ਗੁ. ਸਾਹਿਬ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖੀ ਤਾਂ ਉਸ ਵਿਚ ਤਿੰਨ ਵਿਅਕਤੀ ਬੇਖ਼ੌਫ਼ ਗੋਲਕ ਨੂੰ ਤੋਡ਼ ਵੀ ਚੋਰੀ ਕਰਕੇ ਪੈਸੇ ਚਾਦਰ ’ਚ ਪਾ ਕੇ ਲਿਜਾਂਦੇ ਦਿਖਾਈ ਦਿੰਦੇ ਹਨ ਤੇ ਉਨ੍ਹਾਂ ਵੱਲੋਂ ਮੂੰਹ ਕੱਪਡ਼ੇ ਨਾਲ ਢੱਕੇ ਹੋਏ ਸਨ। ਇਸ ਮੌਕੇ ਥਾਣਾ ਝੰਡੇਰ ਦੀ ਪੁਲਸ ਨੇ ਪਹੁੰਚ ਕੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਥੇ ਹੀ ਤਰ੍ਹਾਂ ਬੀਤੀ ਰਾਤ ਸਥਾਨਿਕ ਨਗਰ ਚੇਤਨਪੁਰਾ ਵਿਖੇ ਡਾ. ਦੀ ਦੁਕਾਨ ਦੀ ਕੰਧ ਨੂੰ ਸੰਨ੍ਹ ਲਗਾ ਕੇ ਅੰਦਰੋਂ ਇੰਨਵੇਟਰ ਤੇ ਬੈਟਰਾ ਚੋਰੀ ਕਰਕੇ ਲੈ ਗਏ।
