ਪਟਿਆਲਾ ਦੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਅਗਨ ਭੇਟ

Tuesday, Apr 23, 2024 - 06:04 PM (IST)

ਪਟਿਆਲਾ ਦੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਅਗਨ ਭੇਟ

ਪਟਿਆਲਾ/ਸਨੌਰ (ਮਨਦੀਪ ਜੋਸਨ) : ਪਟਿਆਲਾ ਦੇ ਜੱਟਾਂ ਵਾਲਾ ਚੌਂਤਰਾ ਇਲਾਕੇ ’ਚ ਸਥਿਤ ਗੁਰਦੁਆਰਾ ਸਾਹਿਬ ਦੇ ਅੰਦਰ ਬਣੇ ਸੁਖਆਸਨ ਸਥਾਨ ਵਿਚ ਦੇਰ ਰਾਤ ਅੱਗ ਲੱਗ ਗਈ। ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਸਰੂਪ ਅਗਨ ਭੇਟ ਹੋ ਗਏ, ਜਦਕਿ ਇਕ ਸਰੂਪ ਦਾ ਬਚਾਅ ਹੋ ਗਿਆ। ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਜੱਟਾਂ ਵਾਲਾ ਚੌਂਤਰਾ ਵਿਖੇ ਲੋਕਲ ਗੁਰਦੁਆਰਾ ਸਾਹਿਬ ਦੇ ਅੰਦਰ ਜੋ ਸੁਖਆਸਨ ਸਥਾਨ ਬਣਿਆ ਹੋਇਆ ਹੈ, ਉਸ ’ਚ ਪਲਾਸਟਿਕ ਦਾ ਪੱਖਾ ਲੱਗਿਆ ਹੋਇਆ ਸੀ। ਇਹ ਪੱਖਾ ਦਿਨ-ਰਾਤ ਚੱਲਦਾ ਰਹਿੰਦਾ ਹੈ, ਜਿਸ ਕਰ ਕੇ ਪੱਖਾ ਜ਼ਿਆਦਾ ਗਰਮ ਹੋ ਗਿਆ ਅਤੇ ਗਰਮ ਹੋਣ ਨਾਲ ਇਸ ਦੀ ਮੋਟਰ ਸੜ ਗਈ ਅਤੇ ਪੱਖੇ ਨੂੰ ਅੱਗ ਲੱਗ ਗਈ। ਪੱਖਾ ਪਲਾਸਟਿਕ ਦਾ ਹੋਣ ਕਰ ਕੇ ਅੱਗ ਜਲਦੀ ਭੜਕ ਗਈ। ਇਹ ਪੱਖਾ ਗੁਰ ਮਹਾਰਾਜ ਜੀ ਦੇ ਸਰੂਪ ਦੇ ਉੱਪਰ ਲੱਗਿਆ ਹੋਣ ਕਰਕੇ ਅੱਗ ਦੀ ਚੰਗਿਆੜੀਆਂ ਹੇਠਾਂ ਡਿੱਗਣੀਆਂ ਸ਼ੁਰੂ ਹੋ ਗਈਆਂ, ਜਿਸ ਕਰ ਕੇ ਉੱਥੇ ਪਏ 3 ਸਰੂਪਾਂ ’ਚੋਂ 2 ਅਗਨ ਭੇਟ ਹੋ ਗਏ ਜਦਕਿ ਇਕ ਸਰੂਪ ਦਾ ਬਚਾਅ ਹੋ ਗਿਆ, ਜਿਸ ਨੂੰ ਐੱਸ. ਜੀ. ਪੀ. ਸੀ. ਦੇ ਜਥੇ ਵੱਲੋਂ ਲਿਆ ਕੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਮੰਤਰੀ ਲਾਲਜੀਤ ਭੁੱਲਰ ਨੇ ਮੰਗੀ ਮੁਆਫੀ, ਦਰਬਾਰ ਸਾਹਿਬ 'ਚ ਬਰਤਨਾਂ ਤੇ ਜੋੜਿਆਂ ਦੀ ਕੀਤੀ ਸੇਵਾ

ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਾਫੀ ਦੇਰ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਨੂੰ ਅਪੀਲ ਕੀਤੀ ਜਾਂਦੀ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਿਥੇ ਸੁਖਆਸਨ ਸਥਾਨ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਹੋਣ। ਉਸ ਦੇ ਆਸਪਾਸ ਬਿਜਲੀ ਦੀਆਂ ਤਾਰਾਂ, ਸਵਿੱਚ, ਘਟੀਆ ਕੁਆਲਟੀ ਦੇ ਬਿਜਲੀ ਔਜ਼ਾਰ ਜਾਂ ਕੋਈ ਅਜਿਹੀ ਇਲੈਕਟ੍ਰਿਕ ਵਸਤੂ ਜਿਸ ਨਾਲ ਅੱਗ ਲੱਗਣ ਦਾ ਖਦਸ਼ਾ ਹੋਵੇ, ਉਸ ਨੂੰ ਨਾ ਲਗਾਇਆ ਜਾਵੇ।


author

Anuradha

Content Editor

Related News