ਗੁਰਦੁਆਰਾ ਸਾਹਿਬ ਦੇ ਕਮਰੇ ''ਚ ਪੱਖੇ ਨਾਲ ਲਟਕਦੀ ਮਿਲੀ ਗ੍ਰੰਥੀ ਦੀ ਲਾਸ਼, ਸੁਸਾਈਡ ਨੋਟ ਪੜ੍ਹਿਆ ਤਾਂ ਰਹਿ ਗਏ ਹੈਰਾਨ

09/20/2017 7:53:56 PM

ਭਵਾਨੀਗੜ੍ਹ (ਵਿਕਾਸ/ਅੱਤਰੀ/ਵਿਕਾਸ) : ਨੇੜਲੇ ਪਿੰਡ ਫੰਮਣਵਾਲ ਦੇ ਗੁਰੂ ਘਰ ਵਿਚ ਬਣੇ ਇਕ ਰਿਹਾਇਸ਼ੀ ਕਮਰੇ ਵਿਚ ਰਹਿ ਰਹੇ ਗ੍ਰੰਥੀ ਸਿੰਘ ਦੀ ਲਾਸ਼ ਬੁੱਧਵਾਰ ਸਵੇਰੇ ਪੱਖੇ ਨਾਲ ਲਟਕਦੀ ਮਿਲੀ। ਪੁਲਸ ਨੇ ਕਮਰੇ ਵਿਚੋਂ ਮਿਲੇ ਖੁਦਕੁਸ਼ੀ ਨੋਟ ਦੇ ਅਧਾਰ 'ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪਿੰਡ ਦੇ ਸਰਪੰਚ ਬੀਰਬਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ (34) ਪੁੱਤਰ ਹਰਬੰਸ ਸਿੰਘ ਵਾਸੀ ਸੌਜਾ (ਨਾਭਾ) ਪਿਛਲੇ ਨੌ ਦਸ ਸਾਲਾਂ ਤੋ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਇਕੱਲਾ ਹੀ ਰਹਿੰਦਾ ਸੀ ਤੇ ਗ੍ਰੰਥੀ ਵਜੋਂ ਸੇਵਾ ਨਿਭਾਅ ਰਿਹਾ ਸੀ। ਬੁੱਧਵਾਰ ਸਵੇਰੇ ਜਦੋਂ ਪਾਠ ਕਰਨ ਲਈ ਕਮਰੇ 'ਚੋਂ ਬਾਹਰ ਨਾ ਆਇਆ ਤਾਂ ਗੁਰੂ ਘਰ ਮੱਥਾ ਟੇਕਣ ਆਈ ਸੰਗਤ ਨੇ ਉਸ ਦੇ ਕਮਰੇ ਕੋਲ ਜਾ ਕੇ ਦੇਖਿਆ ਕਿ ਕਮਰੇ ਦੀ ਕੁੰਢੀ ਅੰਦਰੋਂ ਬੰਦ ਸੀ, ਗੇਟ ਖੜਕਾਉਣ 'ਤੇ ਵੀ ਅੰਦਰੋ ਕੋਈ ਜਵਾਬ ਨਾ ਮਿਲਣ 'ਤੇ ਸੰਗਤ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ।ਜਿਸ ਉਪਰੰਤ ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਲੋਕਾਂ ਦੀ ਹਾਜ਼ਰੀ ਵਿਚ ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਗੰ੍ਰਥੀ ਗੁਰਪ੍ਰੀਤ ਸਿੰਘ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ।
ਇਸ ਦੌਰਾਨ ਪੁਲਸ ਨੂੰ ਕਮਰੇ 'ਚੋਂ ਕਿਸੇ ਨੂੰ ਤੰਗ ਨਾ ਕਰਿਓ, ਕਿਸੇ ਨੂੰ ਦੋਸ਼ ਨਾ ਦਿਓ ਮੈਂ ਖੁਦ ਹੀ ਜਾ ਰਿਹਾ ਹਾਂ, ਸਫਰ ਪੂਰਾ ਹੋ ਚੁੱਕਾ ਹੈ, ਇੰਨੀ ਹੀ ਮੋਹਲਤ ਲਿਖਾ ਕੇ ਲਿਆਇਆ ਸੀ ਖੁਦਾ ਤੋਂ ਲਿਖਿਆ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ । ਬਾਅਦ ਵਿਚ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ। ਪੁਲਸ ਮੁਲਾਜ਼ਮਾਂ ਨੇ ਲੋਕਾਂ ਦੀ ਹਾਜ਼ਰੀ ਵਿਚ ਅੰਦਰੋ ਬੰਦ ਕਮਰੇ ਨੂੰ ਖੋਲਿਆਂ ਤਾਂ ਮ੍ਰਿਤਕ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ । ਪੁਲਸ ਨੇ ਸੋਸਾਈਡ ਨੋਟ ਦੇ ਅਧਾਰ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀ ਹੈ।


Related News