ਸੰਗਤਾਂ ਦੇ ਮਨਾਂ ਨੂੰ ਮੋਹ ਰਿਹੈ 'ਗੁਰਦੁਆਰਾ ਕਰਤਾਰਪੁਰ ਸਾਹਿਬ' ਦਾ ਮਨਮੋਹਕ ਦ੍ਰਿਸ਼

Saturday, Nov 09, 2019 - 09:27 AM (IST)

ਸੰਗਤਾਂ ਦੇ ਮਨਾਂ ਨੂੰ ਮੋਹ ਰਿਹੈ 'ਗੁਰਦੁਆਰਾ ਕਰਤਾਰਪੁਰ ਸਾਹਿਬ' ਦਾ ਮਨਮੋਹਕ ਦ੍ਰਿਸ਼

ਗੁਰਦਾਸਪੁਰ/ਪਾਕਿਸਤਾਨ : ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨਾਲ ਲੱਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ 'ਚ 4 ਕਿਲੋਮੀਟਰ ਦੀ ਦੂਰੀ 'ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਮਨਮੋਹਕ ਦ੍ਰਿਸ਼ ਸੰਗਤਾਂ ਦੇ ਮਨਾਂ ਨੂੰ ਮੋਹ ਰਿਹਾ ਹੈ।

PunjabKesari

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ 'ਤੇ ਗੁਰਦੁਆਰਾ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ ਅਤੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਗਤਾਂ ਵਲੋਂ ਲਗਾਤਾਰ ਜੈਕਾਰੇ ਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਨੇ ਤਿਆਰ ਕੀਤੀ 25 ਫੁੱਟ ਦੀ ਸੁੰਦਰ ਕਿਰਪਾਨ
ਇਸ ਮੌਕੇ ਪਾਕਿਸਤਾਨ ਵਲੋਂ 25 ਫੁੱਟ ਦੀ ਇਕ ਸੁੰਦਰ ਕਿਰਪਾਨ ਤਿਆਰ ਕੀਤੀ ਗਈ ਹੈ, ਜੋ ਕਿ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਹੱਥਾਂ ਨਾਲ ਇਸ ਕਿਰਪਾਨ 'ਤੇ ਪਾਏ ਗਏ ਪਰਦੇ ਨੂੰ ਚੁੱਕਣਗੇ।

PunjabKesari


author

Babita

Content Editor

Related News