ਬੁੱਤ ''ਤੇ ਕਾਲਖ ਮਲਣ ਵਾਲੇ ਅਕਾਲੀ ਆਗੂਆਂ ਦੀ ਅਦਾਲਤ ''ਚ ਪੇਸ਼ੀ

Thursday, Jan 10, 2019 - 02:48 PM (IST)

ਬੁੱਤ ''ਤੇ ਕਾਲਖ ਮਲਣ ਵਾਲੇ ਅਕਾਲੀ ਆਗੂਆਂ ਦੀ ਅਦਾਲਤ ''ਚ ਪੇਸ਼ੀ

ਲੁਧਿਆਣਾ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲਣ ਵਾਲੇ ਅਕਾਲੀ ਆਗੂ ਗੁਰਦੀਪ ਗੋਸ਼ਾ ਤੇ ਮੀਤਪਾਲ ਸਿੰਘ ਦੁੱਗਰੀ ਦੀ ਵੀਰਵਾਰ ਨੂੰ ਅਦਾਲਤ 'ਚ ਪੇਸ਼ੀ ਹੋਈ। ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੀ ਮੌਜੂਦ ਸਨ। ਪੇਸ਼ੀ ਤੋਂ ਬਾਅਦ ਢਿੱਲੋਂ ਨੇ ਇਕ ਵਾਰ ਫਿਰ ਰਾਜੀਵ ਗਾਂਧੀ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਸ਼ੈਅ ਦੇਣ ਦਾ ਦੋਸ਼ੀ ਦੱਸਿਆ ਅਤੇ ਪਾਰਟੀ ਵਲੋਂ ਗੋਸ਼ਾ ਦਾ ਸਾਥ ਦੇਣ ਦੀ ਗੱਲ ਕਹੀ। ਗੋਸ਼ਾ ਨੇ ਆਪਣੀ ਗੱਲ ਨੂੰ ਇਕ ਵਾਰ ਫਿਰ ਦੁਹਰਾਇਆ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਰਿਮਾਂਡ ਦੌਰਾਨ ਉਨ੍ਹਾਂ 'ਤੇ ਅੱਤਿਆਚਾਰ ਕਰਨ ਵਾਲੇ ਪੁਲਸ ਕਰਮੀਆਂ 'ਤੇ ਕਾਰਵਾਈ ਹੋਵੇ। ਐਡਵੋਕੇਟ ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ 'ਚ ਪੁਲਸ ਨੇ ਅਜੇ ਤੱਕ ਚਾਲਾਨ ਪੇਸ਼ ਨਹੀਂ ਕੀਤਾ, ਜਿਸ ਦੇ ਚੱਲਦਿਆਂ ਅਗਲੀ ਸੁਣਵਾਈ 26 ਫਰਵਰੀ ਨੂੰ ਹੋਵੇਗੀ, ਜਦੋਂ ਕਿ ਗੋਸ਼ਾ ਅਤੇ ਦੁੱਗਰੀ ਵਲੋਂ ਪੁਲਸ 'ਤੇ ਹਿਰਾਸਤ 'ਚ ਅੱਤਿਆਚਾਰ ਦੇ ਦੋਸ਼ਾਂ 'ਤੇ ਸੁਣਵਾਈ 24 ਜਨਵਰੀ ਨੂੰ ਹੋਵੇਗੀ।


author

Babita

Content Editor

Related News