ਸਮੁੰਦਰੀ ਤੂਫਾਨ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੀ ਮੌਤ, ਮ੍ਰਿਤਕ ਦੇਹਾਂ ਆਉਣ ’ਤੇ ਪਿੰਡ ’ਚ ਪਿਆ ਚੀਕ ਚਿਹਾੜਾ

Sunday, May 23, 2021 - 01:08 PM (IST)

ਸਮੁੰਦਰੀ ਤੂਫਾਨ ਕਾਰਨ ਗੁਰਦਾਸਪੁਰ ਦੇ ਦੋ ਨੌਜਵਾਨਾਂ ਦੀ ਮੌਤ, ਮ੍ਰਿਤਕ ਦੇਹਾਂ ਆਉਣ ’ਤੇ ਪਿੰਡ ’ਚ ਪਿਆ ਚੀਕ ਚਿਹਾੜਾ

ਗੁਰਦਾਸਪੁਰ (ਹਰਮਨ) - ਕੁਝ ਦਿਨ ਪਹਿਲਾਂ ਸਮੁੰਦਰੀ ਤੂਫਾਨ ਨੇ ਇਸ ਜ਼ਿਲ੍ਹਾ ਨਾਲ ਸਬੰਧਿਤ ਪਿੰਡ ਭਰਥ ਦੇ ਦੋ ਨੌਜਵਾਨ ਖੋਹ ਲਏ ਹਨ, ਜਿਨਾਂ ਦੀਆਂ ਮ੍ਰਿਤਕ ਦੇਹਾਂ ਬੀਤੇ ਦਿਨ ਪਿੰਡ ਪਹੁੰਚ ਗਈਆਂ ਹਨ। ਲਾਸ਼ਾਂ ਆਉਣ ’ਤੇ ਪਿੰਡ ’ਚ ਚੀਕ ਚਿਹਾੜਾ ਪੈ ਗਿਆ ਅਤੇ ਚਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ।

ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਵਿੱਚ ਮਨਜੀਤ ਸਿੰਘ ਦੀ ਉਮਰ 35 ਸਾਲ ਹੈ, ਜਦੋਂ ਕਿ ਕੁਲਵਿੰਦਰ ਸਿੰਘ ਦੀ ਉਮਰ 45 ਸਾਲ ਸੀ। ਉਕਤ ਦੋਵੇ ਨੌਜਵਾਨ ਪਿੰਡ ਭਰਥ ਨਾਲ ਸਬੰਧਿਤ ਹਨ, ਜੋ ਕਰੀਬ ਛੇ ਮਹੀਨੇ ਪਹਿਲਾਂ ਹੀ ਇਕ ਪ੍ਰਾਈਵੇਟ ਕੰਪਨੀ ਰਾਹੀਂ ਸਮੁੰਦਰੀ ਜਹਾਜ ਵਿੱਚ ਕੰਮ ਕਰ ਲਈ ਮੁੰਬਈ ਗਏ ਸਨ। ਸਮੁੰਦਰੀ ਤੂਫਾਨ ਆਉਣ ਕਾਰਨ ਉਨ੍ਹਾਂ ਦਾ ਜਹਾਜ ਡੁੱਬ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਭਰਥ ਪੁੱਜੀਆਂ, ਜਿਸ ਦੌਰਾਨ ਪਿੰਡ ਵਿੱਚ ਮਾਤਮ ਦਾ ਮਾਹੌਲ ਦੇਖਣ ਨੂੰ ਮਿਲਿਆ। 

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਦੋਨੋ ਮ੍ਰਿਤਕ ਆਪਣੇ ਆਪਣੇ ਘਰ ਵਿੱਚੋਂ ਇਕੱਲੇ ਹੀ ਕਮਾਉਣ ਵਾਲੇ ਮੈਂਬਰ ਸਨ, ਜੋ ਆਪਣੇ ਪਿੱਛੇ ਛੋਟੇ ਬੱਚੇ ਛੱਡ ਗਏ ਹਨ। ਮ੍ਰਿਤਕ ਨੌਜਵਾਨਾਂ ਦੀਆਂ ਪਤਨੀਆਂ ਰਾਜਵਿੰਦਰ ਕੌਰ ਅਤੇ ਰਾਜ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਵਧੀਆ ਨਹੀਂ ਹੈ ਜਿਸ ਕਾਰਨ ਉਨ੍ਹਾਂ ਸਰਕਾਰ ਤੋਂ ਆਰਥਿਕ ਸਹਿਯੋਗ ਦੀ ਮੰਗ ਕੀਤੀ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ : ਤੈਸ਼ ’ਚ ਆਏ ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਸਾਬਕਾ ਕਾਂਗਰਸੀ ਸਰਪੰਚ ਦਾ ਗੁੱਟ


author

rajwinder kaur

Content Editor

Related News