ਗੁਰਦਾਸਪੁਰ 'ਚ ਖ਼ੌਫ਼ਨਾਕ ਵਾਰਦਾਤ, ਪ੍ਰੇਮੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਵਿਆਹੁਤਾ ਪ੍ਰੇਮਿਕਾ

Sunday, Jun 28, 2020 - 07:10 PM (IST)

ਗੁਰਦਾਸਪੁਰ (ਗੁਰਪ੍ਰੀਤ)— ਗੁਰਦਾਸਪੁਰ ਦੇ ਬਟਾਲਾ 'ਚ ਇਕ ਪ੍ਰੇਮੀ ਵੱਲੋਂ ਆਪਣੀ ਹੀ ਪ੍ਰੇਮਿਕਾ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਟਾਲਾ ਦੇ ਗਾਂਧੀ ਕੈਂਪ ਇਲਾਕੇ 'ਚ ਦੇਰ ਰਾਤ ਵਾਪਰੀ, ਜਿੱਥੇ ਤਿੰਨ ਬੱਚਿਆਂ ਦੀ ਮਾਂ ਸ਼ੀਤਲ ਨਾਂ ਦੀ ਜਨਾਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਜਨਾਨੀ ਦਾ ਕਤਲ ਉਸ ਦੇ ਪ੍ਰੇਮੀ ਵੱਲੋਂ ਕੀਤਾ ਗਿਆ ਹੈ। ਇਸ ਕਤਲ ਕੇਸ ਦਾ ਮੁਲਜ਼ਮ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari

ਮ੍ਰਿਤਕ ਜਨਾਨੀ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਅਤੇ ਸ਼ੀਤਲ ਬੀਤੀ ਰਾਤ ਗਾਂਧੀ ਕੈਂਪ 'ਚ ਸੋਨੂੰ ਨੇ ਨਸ਼ੇ ਦੀ ਹਾਲਤ 'ਚ ਸ਼ੀਤਲ ਦੇ ਥੱਪੜ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਸ਼ੀਤਲ ਅਤੇ ਉਹ ਦੋਵੇਂ ਸੋਨੂੰ ਦੇ ਘਰ ਉਸ ਦੀ ਮਾਂ ਦੇ ਕੋਲ ਸੋਨੂੰ ਦੀ ਸ਼ਿਕਾਇਤ ਲਈ ਗਈਆਂ ਸਨ। ਇਸੇ ਦੌਰਾਨ ਬਹਿਸ ਹੋਣ ਉਪਰੰਤ ਸੋਨੂੰ ਨੇ ਤੇਜ਼ਧਾਰ ਹਥਿਆਰਾਂ ਨਾਲ ਦੋਹਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਸ਼ੀਤਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਸ਼ੀਤਲ ਦੇ ਸਿਰ 'ਤੇ ਡੂੰਘੇ ਜ਼ਖ਼ਮ ਹੋਣ ਕਰਕੇ ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

PunjabKesari

ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ
ਉਥੇ ਹੀ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੋਨੂੰ ਅਤੇ ਸ਼ੀਤਲ ਦੇ ਪ੍ਰੇਮ ਸੰਬੰਧ ਸਨ। ਸ਼ੀਤਲ ਵਿਆਹੁਤਾ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਉਥੇ ਹੀ ਸੋਨੂੰ ਅਜੇ ਕੁਆਰਾ ਹੈ। ਦੇਰ ਰਾਤ ਦੋਹਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਅਤੇ ਇਸੇ ਦੇ ਚਲਦਿਆਂ ਸ਼ੀਤਲ ਆਪਣੀ ਰਿਸ਼ਤੇਦਾਰ ਦੇ ਨਾਲ ਸੋਨੂੰ ਦੇ ਘਰ ਸ਼ਿਕਾਇਤ ਕਰਨ ਗਈ ਸੀ।

PunjabKesari
ਉਥੇ ਸੋਨੂੰ ਨੇ ਦੋਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਦੇ ਚਲਦਿਆਂ ਸ਼ੀਤਲ ਦੀ ਅੰਮ੍ਰਿਤਸਰ ਵਿਖੇ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰਿਸ਼ਤੇਦਾਰ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸੋਨੂੰ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਫਰਾਰ ਚੱਲ ਰਿਹਾ ਹੈ।

PunjabKesari


shivani attri

Content Editor

Related News