ਵਿਨੋਦ ਖੰਨਾ ਦੀ ਰਾਹ 'ਤੇ ਤੁਰੇ ਸੰਸਦ ਸੰਨੀ ਦਿਓਲ, ਲੋਕਾਂ ਦੀ ਦਹਾਕਿਆਂ ਦੀ ਮੰਗ ਪੂਰੀ ਹੋਣ ਦੀ ਸੰਭਾਵਨਾ
Thursday, Sep 10, 2020 - 12:37 PM (IST)
ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਸਾਬਕਾ ਭਾਜਪਾ ਸੰਸਦ ਤੇ ਸਿਨੇਮਾ ਕਲਾਕਾਰ ਸਵਰਗੀ ਵਿਨੋਦ ਖੰਨਾ ਇਲਾਕੇ ਦੇ ਲੋਕਾਂ 'ਚ ਪੁਲਾਂ ਵਾਲਾ ਖੰਨਾ ਦੇ ਨਾਮ ਨਾਲ ਪ੍ਰਸਿੱਧ ਸੀ ਕਿਉਂਕਿ ਉਨ੍ਹਾਂ ਨੇ ਰਾਵੀ ਦਰਿਆ 'ਤੇ ਦੀਨਾਨਗਰ-ਨਰੋਟ ਜੈਮਲ ਸਿੰਘ ਅਤੇ ਬਿਆਸ ਦਰਿਆ 'ਤੇ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਵਿਸ਼ਾਲ ਪੁਲ਼ਾਂ ਦੇ ਨਿਰਮਾਣ ਸਮੇਤ ਕਈ ਹੋਰ ਪੁੱਲ ਬਣਾਏ ਸੀ। ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਸੀ ਅਤੇ ਵਪਾਰ ਵੀ ਵਧਿਆ ਸੀ। ਇਹੀ ਕਾਰਨ ਹੈ ਕਿ ਉਹ ਚਾਰ ਵਾਰ ਹਲਕੇ ਤੋਂ ਸੰਸਦ ਚੁਣੇ ਗਏ ਸੀ।
ਇਹ ਵੀ ਪੜ੍ਹੋ : ਗ੍ਰੰਥੀ ਦੀ ਘਿਨੌਣੀ ਕਰਤੂਤ, ਸੇਵਾ ਕਰਨ ਆਈ 11 ਸਾਲ ਬੱਚੀ ਨਾਲ ਗੁਰਦੁਆਰੇ 'ਚ ਕੀਤਾ ਗਲਤ ਕੰਮ
ਇਸੇ ਰਾਸਤੇ 'ਤੇ ਚੱਲ ਕੇ ਹੁਣ ਮੌਜੂਦਾ ਭਾਜਪਾ ਸੰਸਦ ਸੰਨੀ ਦਿਓਲ ਵੀ ਇਲਾਕੇ 'ਚ ਪੁਲ਼ਾਂ ਦੇ ਨਿਰਮਾਣ ਨੂੰ ਪਹਿਲ ਦੇਣ ਦੀ ਕੋਸ਼ਿਸ ਕਰ ਰਹੇ ਹਨ। ਜ਼ਿਲ੍ਹੇ 'ਚ ਰਾਵੀ ਦਰਿਆ ਤੇ ਮਕੌੜਾ ਪੱਤਣ ਦੇ ਕੋਲ, ਉੱਜ ਦਰਿਆ ਤੇ ਕੀੜੀ ਪੱਤਣ ਦੇ ਕੋਲ ਪੁਲ਼ ਬਣਾਉਣ ਸਮੇਤ ਸ਼ਾਹਪੁਰ ਕੰਢੀ ਡੈਮ ਦਾ ਨਿਰਮਾਣ ਪੂਰਾ ਕਰਨ ਦੀ ਕੋਸ਼ਿਸ 'ਚ ਹਨ। ਪਰ ਉਨ੍ਹਾਂ ਦੇ ਰਸਤੇ 'ਚ ਇਸ ਸਮੇ ਮੁੱਖ ਰੁਕਾਵਟ ਕੇਂਦਰ ਸਰਕਾਰ ਵਲੋਂ ਪੁਲਾਂ ਦੇ ਲਈ ਪੈਸੇ ਨਾ ਦੇਣਾ ਹੈ।
ਇਹ ਵੀ ਪੜ੍ਹੋ : ਵਿਆਹ ਕਰਵਾ ਕੇ ਵਿਦੇਸ਼ ਜਾਣ ਦੇ ਸੁਫ਼ਨੇ ਵੇਖਣ ਵਾਲੇ ਹੋ ਜਾਣ ਸਾਵਧਾਨ, ਇੰਝ ਵੱਜ ਰਹੀ ਹੈ ਠੱਗੀ
ਜਾਣਕਾਰੀ ਮੁਤਾਬਕ ਰਾਵੀ ਦਰਿਆ ਤੇ ਮਕੌੜਾ ਪੱਤਣ ਦੇ ਕੋਲ ਬਣਨ ਵਾਲੇ ਪੁਲ਼ ਦੀ ਮੰਗ ਇਲਾਕੇ ਦੇ ਲੋਕਾਂ ਵਲੋਂ ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਹੀ ਚੱਲ ਰਹੀ ਹੈ। ਇਸ ਸਥਾਨ 'ਤੇ ਕੁਝ ਮਹੀਨੇ ਦੇ ਲਈ ਸਰਦੀਆਂ 'ਚ ਪਲਟੂਨ ਪੁਲ਼ ਬਣਾਇਆ ਜਾਂਦਾ ਹੈ ਅਤੇ ਬਰਸਾਤ ਦੇ ਮੌਸਮ ਤੋਂ ਪਹਿਲੇ 15 ਜੁਲਾਈ ਦੇ ਨੇੜੇ ਹਰ ਸਾਲ ਖੋਲ੍ਹ ਦਿੱਤਾ ਜਾਂਦਾ ਹੈ। ਉਦੋਂ ਇਸ ਦਰਿਆ ਨੂੰ ਪਾਰ ਕਰ ਆਪਣੀਆਂ ਜ਼ਮੀਨਾਂ 'ਤੇ ਜਾਣ ਲਈ ਪਿੰਡਾਂ ਦੇ ਲੋਕਾਂ ਦੇ ਕੋਲ ਕੇਵਲ ਲੋਕ ਨਿਰਮਾਣ ਵਿਭਾਗ ਦੀ ਕਿਸ਼ਤੀ ਹੀ ਸਹਾਰਾ ਹੁੰਦੀ ਹੈ। ਇਸ ਸਮੱਸਿਆ ਨੂੰ ਵੇਖਦੇ ਹੋਏ ਸੰਨੀ ਦਿਉਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿੱਖ ਕੇ ਪੁਲਾਂ ਦੇ ਨਿਰਮਾਣ ਦੇ ਲਈ ਫੰਡ ਜਾਰੀ ਕਰਨ ਨੂੰ ਕਿਹਾ ਹੈ, ਕਿਉਂਕਿ ਪਹਿਲੇ ਮਕੌੜਾ ਪੱਤਣ ਅਤੇ ਕੀੜੀ ਪੱਤਣ 'ਤੇ ਪੁਲਾਂ ਦੇ ਨਿਰਮਾਣ ਦੇ ਲਈ ਰੱਖਿਆ ਮੰਤਰਾਲੇ ਤੋਂ ਮੰਜ਼ੂਰੀ ਨਹੀਂ ਮਿਲ ਰਹੀ ਸੀ ਜੋ ਹੁਣ ਮਿਲ ਚੁੱਕੀ ਹੈ।
ਇਹ ਵੀ ਪੜ੍ਹੋ : ਧੀ ਨਾਲ ਲੜਨ ਤੋਂ ਰੋਕਦੀ ਸੀ ਸੱਸ, ਗੁੱਸੇ 'ਚ ਆਏ ਜਵਾਈ ਨੇ ਬਲੇਡ ਨਾਲ ਵੱਢਿਆ ਗਲਾ, ਲੱਗੇ 60 ਟਾਂਕੇ