ਦੋਸਤੀ ਸ਼ਰਮਸਾਰ: ਧੋਖੇ ਨਾਲ ਸਹੇਲੀ ਨੂੰ ਨੌਜਵਾਨ ਅੱਗੇ ਪਰੋਸਿਆ, ਕਰਵਾਇਆ ਜਬਰ-ਜ਼ਿਨਾਹ

Thursday, Jul 09, 2020 - 03:41 PM (IST)

ਦੋਸਤੀ ਸ਼ਰਮਸਾਰ: ਧੋਖੇ ਨਾਲ ਸਹੇਲੀ ਨੂੰ ਨੌਜਵਾਨ ਅੱਗੇ ਪਰੋਸਿਆ, ਕਰਵਾਇਆ ਜਬਰ-ਜ਼ਿਨਾਹ

ਗੁਰਦਾਸਪੁਰ (ਵਿਨੋਦ): ਗੁਰਦਾਸਪੁਰ 'ਚ ਦੋਸਤੀ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਕੁੜੀ ਨੇ ਆਪਣੀ ਹੀ ਸਹੇਲੀ ਨੂੰ ਧੋਖੇ ਨਾਲ ਇਕ ਹਵੇਲੀ 'ਚ ਮੁੰਡੇ ਦੇ ਹਵਾਲੇ ਕਰਨ ਦਿੱਤਾ, ਜਿਸ ਨੇ ਉਸ ਨਾਲ ਜਬਰਦਸਤੀ ਜਬਰ-ਜ਼ਿਨਾਹ ਕੀਤਾ। ਇਸ ਸਬੰਧੀ ਪੁਲਸ ਨੇ ਦੋ ਖਿਲ਼ਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦਕਿ ਦੋਵੇਂ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ। 

ਇਹ ਵੀ ਪੜ੍ਹੋਂ : ਰੂਹ ਕੰਬਾਊ ਹਾਦਸਾ: 10 ਸਾਲਾ ਬੱਚੀ ਦੇ ਜਨਰੇਟਰ 'ਚ ਫ਼ਸੇ ਵਾਲ, ਸਿਰ ਤੋਂ ਕੰਨ ਸਮੇਤ ਉਤਰੀ ਚਮੜੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿੱਬੜ ਪੁਲਸ ਸਟੇਸ਼ਨ ਇੰਚਾਰਜ਼ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਦੀ ਰਹਿਣ ਵਾਲੀ 18 ਸਾਲਾ ਕੁੜੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਬੀਤੇ ਦਿਨ ਉਹ ਘਰ 'ਚ ਇਕੱਲੀ ਸੀ। ਇਸੇ ਦੌਰਾਨ ਉਸ ਦੇ ਗੁਆਂਢ 'ਚ ਰਹਿਣ ਵਾਲੀ ਉਸ ਦੀ ਸਹੇਲੀ ਦੁਪਹਿਰ ਲਗਭਗ 2 ਵਜੇ ਉਸ ਦੇ ਕੋਲ ਆਈ ਅਤੇ ਕਿਹਾ ਕਿ ਉਸ ਨੂੰ ਹਵੇਲੀ 'ਚ ਕੰਮ ਹੈ ਅਤੇ ਉਸ ਦੇ ਨਾਲ ਉਹ ਵੀ ਚੱਲੇ। ਜਦ ਉਹ ਉਸ ਨਾਲ ਹਵੇਲੀ ਗਈ ਤਾਂ ਦੋਸ਼ੀ ਕੁੜੀ ਉਸ ਨੂੰ ਉੇਥੇ ਮੌਜੂਦ ਗੁਰਵਿੰਦਰ ਸਿੰਘ ਦੇ ਹਵਾਲੇ ਕਰ ਕੇ ਹਵੇਲੀ ਦਾ ਗੇਟ ਬੰਦ ਕਰਕੇ ਚਲੀ ਗਈ, ਜਿਸ ਨੇ ਉਸ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕੀਤਾ। ਪੁਲਸ ਅਧਿਕਾਰੀ ਦੇ ਅਨੁਸਾਰ ਪੀੜਤਾਂ ਨੇ ਘਰ ਆ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ ਅਤੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਇਸ ਸੰਬੰਧੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੀੜਤਾਂ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਦੋਸ਼ੀਆਂ ਦੀ ਤਾਲਾਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋਂ : ਪਤਨੀ ਪ੍ਰੇਮੀ ਨਾਲ ਹੋਈ ਫ਼ਰਾਰ ਤਾਂ ਪਤੀ ਨੇ ਖੁਦ ’ਤੇ ਕੀਤਾ ਤਸ਼ੱਦਦ, ਮੌਤ


author

Baljeet Kaur

Content Editor

Related News