ਗੁਰਦਾਸਪੁਰ ਉਪ ਚੋਣ : ਕਾਂਗਰਸ, ਭਾਜਪਾ ਦੀ ਗੇਂਦ ਦਿੱਲੀ ਦੇ ਪਾਲੇ 'ਚ

09/19/2017 9:57:22 AM

ਗੁਰਦਾਸਪੁਰ — ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਤੇ 11 ਅਕਤੂਬਰ ਨੂੰ ਹੋਣ ਵਾਲੀ ਉਪ ਚੋਣ ਲਈ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰਾਂ ਦੀ ਚੋਣ ਲਈ ਗੇਂਦ ਪਾਰਟੀ ਆਹਲਾ ਕਮਾਨ ਭਾਵ ਦਿੱਲੀ ਦੇ ਪਾਲੇ 'ਚ ਸੁੱਟ ਦਿੱਤੀ ਹੈ। ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰਦੇ ਹੋਏ ਐਤਵਾਰ ਨੂੰ ਆਪਣੇ ਉਮੀਦਵਾਰ ਦੀ ਘੋਸ਼ਣਾ ਕਰ ਦਿੱਤੀ ਸੀ ਪਰ ਕਾਂਗਰਸ ਤੇ ਭਾਜਪਾ ਅਜੇ ਤਕ ਕੋਈ ਫੈਸਲਾ ਨਹੀਂ ਲੈ ਸਕੀ ਹੈ।

PunjabKesari
ਕਵਿਤਾ ਖੰਨਾ ਦਾ ਨਾਂ ਸਭ ਤੋਂ ਅੱਗੇ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਰਟੀ ਦੇ ਹਾਈਕਮਾਨ ਨੂੰ ਪੰਜ ਨਾਵਾਂ ਦੀ ਸੂਚੀ ਦਿੱਤੀ ਗਈ ਹੈ, ਜਿਨ੍ਹਾਂ 'ਚੋ ਚਾਰ ਵਾਰ ਸੰਸਦ ਰਹਿ ਚੁੱਕੇ ਮਰਹੂਮ ਵਿਨੋਦ ਖੰਨਾ  ਦੀ ਵਿਧਵਾ ਪਤਨੀ ਕਵਿਤਾ ਖੰਨਾ ਤੇ ਸਵਰਣ ਸਲਾਰੀਆ ਮੁਖ ਦਾਅਵੇਦਾਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਇਨ੍ਹਾਂ 'ਚੋਂ ਇਕ ਉਮੀਦਵਾਰ ਦੀ ਚੋਣ ਕਰਨੀ ਹੈ।

PunjabKesari
ਜਾਖੜ ਦੇ ਨਾਂ 'ਤੇ ਲਗ ਸਕਦੀ ਹੈ ਮੋਹਰ
ਕਾਂਗਰਸ ਦਾ ਉਮੀਦਵਾਰ ਤੈਅ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਰਟੀ ਦੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਦਿੱਲੀ 'ਚ ਹੋਣ ਵਾਲੀ ਬੈਠਕ 'ਚ ਨਾਮ ਦਾ ਐਲਾਨ ਕੀਤੇ ਜਾਣ ਦੇ ਆਸਾਰ ਹਨ। ਅਜਿਹੀਆਂ ਸੰਭਾਵਨਾਵਾਂ ਹਨ ਕਿ ਜਾਖੜ ਦੇ ਨਾਂ 'ਤੇ ਮੋਹਰ ਲੱਗ ਜਾਵੇਗੀ ਹਾਲਾਂਕਿ  ਸੰਸਦ ਪ੍ਰਤਾਪ ਸਿੰਘ ਬਾਜਵਾ ਗੁੱਟ ਚਾਹੁੰਦਾ ਹੈ ਕਿ ਬਾਜਵਾ ਦੀ ਪਤਨੀ ਚਰਨਜੀਤ ਕੌਰ ਦੀ ਉਮੀਦਵਾਰ ਬਣਿਆ ਜਾਵੇ ਪਰ ਇਹ ਤੈਅ ਕਰਨਾ ਹਾਈਕਮਾਨ 'ਤੇ ਨਿਰਭਰ ਕਰਦਾ ਹੈ। ਕੈਪਟਨ ਸਿੰਘ ਦੇ ਵਿਦੇਸ਼ੋਂ ਪਰਤਣ ਤੋਂ ਬਾਅਦ ਕਲ ਉਨ੍ਹਾਂ ਦੀ ਆਸ਼ਾ ਕੁਮਾਰੀ ਤੇ ਜਾਖੜ ਦੇ ਨਾਲ ਬੈਠਕ ਹੋਈ ਜਿਸ 'ਚ ਵੱਖ-ਵੱਖ ਨਾਵਾਂ 'ਤੇ ਲੰਮੀ ਚਰਚਾ ਹੋਈ ਹੈ।

PunjabKesari
ਆਪ ਨੇ ਸੁਰੇਸ਼ ਖਜੂਰੀਆ ਨੂੰ ਉਤਾਰਿਆ ਮੈਦਾਨ 'ਚ
ਆਪ ਪਾਰਟੀ ਨੇ ਇਸ ਸੀਟ 'ਤੇ ਆਪਣੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਮੈਦਾਨ 'ਚ  ਉਤਾਰਿਆ ਹੈ। ਚੋਣ ਪ੍ਰਚਾਰ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸੂਬੇ ਦੀ ਅਗਵਾਈ ਕਰਨ ਲਈ ਪਹੁੰਚਣ ਸੰਭਾਵਨਾ ਹੈ।  ਕਾਰਜਕਰਤਾਵਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤੇ ਘਰ-ਘਰ ਜਾ ਕੇ ਵੋਟਰਾਂ ਨੂੰ ਮਿਲਣ ਦੀ ਮੁਹਿੰਮ  ਸ਼ਉਰੂ ਕਰ ਦਿੱਤੀ ਗਈ ਹੈ। ਸੀਟ 'ਤੇ ਮੁਖ ਮੁਕਾਬਲਿਆ ਕਾਂਗਰਸ ਤੇ ਭਾਜਪਾ ਅਕਾਲੀ ਦਲ ਗਠਬੰਧਨ ਵਿਚਾਲੇ ਹੈ ਪਰ ਆਪ ਨੇ ਇਸ ਮੁਤਾਬਲੇ ਨੂੰ ਤਿਕੋਣਾ ਬਣਾ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੋਣ ਪ੍ਰਚਾਰ ਦੇ ਲਈ ਕਾਰਜਕਰਤਾਵਾਂ ਤੇ ਸਥਾਨਕ ਨੇਤਾਵਾਂ ਨਾਲ ਬੈਠਕ ਕੀਤੀ ਹੈ ਤੇ ਜਲਦ ਉਹ ਭਾਜਪਾ ਦੇ ਨਾਲ ਚੋਣ ਪ੍ਰਚਾਰ ਸ਼ੁਰੂ ਕਰਨਗੇ।

PunjabKesari
ਪਾਕਿ ਸਰਹੱਦ ਨਾਲ ਲੱਗਦੀ ਇਹ ਸੀਟ ਬੇਹਦ ਸੰਵੇਦਨਸ਼ੀਲ
ਲੋਕ ਸਭਾ ਖੇਤਰ ਦੇ ਨੌ ਵਿਧਾਨ ਸਭਾ ਹਲਕਿਆਂ 'ਚੋਂ ਸੱਤ 'ਤੇ ਕਾਂਗਰਸ, ਇਕ 'ਤੇ ਭਾਜਪਾ ਤੇ ਇਕ ਸੀਟ 'ਤੇ ਅਕਾਲੀ ਦਲ ਦਾ ਕਬਜ਼ਾ ਹੈ। ਦਿਹਾਤੀ ਬਹੁਮਤ ਹੋਣ ਕਾਰਨ ਪਾਕਿ ਸਰਹੱਦ ਨਾਲ ਲਗੀ ਇਹ ਸੀਟ ਸੰਵੇਦਨਸ਼ੀਲ ਵੀ ਹੈ। ਇਸ ਸੀਟ 'ਤੇ ਨਾਮਜ਼ਦਗੀ ਪ੍ਰਕਿਰਿਆ 15  ਸਤੰਬਰ ਤੋਂ ਸ਼ੁਰੂ ਹੋ ਗਈ ਤੇ 22 ਸਤੰਬਰ ਤਕ ਜਾਰੀ ਰਹੇਗੀ ਤੇ 27 ਸਤੰਬਰ ਨੂੰ ਨਾਮਜ਼ਦਗੀ  ਵਾਪਸ ਲਈ ਜਾ ਸਕੇਗੀ। ਮਤਦਾਨ 11 ਅਕਤੂਬਰ ਨੂੰ ਤੇ ਮਤਗਣਨਾ 15  ਅਕਤੂਬਰ ਨੂੰ ਹੋਵੇਗੀ। ਇਸ ਸਟੀ 'ਤੇ ਕੁਲ 1517436 ਮਤਦਾਤਾ ਹੈ। ਜਿਨਵਾਂ 'ਚੋਂ 785126 ਔਰਤਾਂ ਵੋਟਰ ਹਨ। ਜ਼ਿਕਰਯੋਗ ਹੈ ਕਿ ਗੁਰਦਾਪੁਰ ਲੋਕ ਸਭਾ ਸੀਟ  ਭਾਜਪਾ ਸੰਸਦ ਵਿਨੋਦ ਖੰਨਾ ਦੇ ਦਿਹਾਂਤ ਕਾਰਨ ਖਾਲੀ ਹੋਈ ਹੈ।


Related News