ਪ੍ਰੇਮੀ ਵਲੋਂ ਪ੍ਰੇਮਿਕਾ 'ਤੇ ਤੇਜ਼ਾਬ ਪਾਉਣ ਦੇ ਮਾਮਲੇ 'ਚ ਨਵਾਂ ਮੋੜ, ਘਰ 'ਚ ਦਾਖ਼ਲ ਹੋ ਕੇ ਕੀਤਾ ਸੀ ਗਲਤ ਕੰਮ

Saturday, Aug 01, 2020 - 10:00 AM (IST)

ਪ੍ਰੇਮੀ ਵਲੋਂ ਪ੍ਰੇਮਿਕਾ 'ਤੇ ਤੇਜ਼ਾਬ ਪਾਉਣ ਦੇ ਮਾਮਲੇ 'ਚ ਨਵਾਂ ਮੋੜ, ਘਰ 'ਚ ਦਾਖ਼ਲ ਹੋ ਕੇ ਕੀਤਾ ਸੀ ਗਲਤ ਕੰਮ

ਗੁਰਦਾਸਪੁਰ (ਵਿਨੋਦ) : ਤਿੱਬੜ ਪਿੰਡ 'ਚ ਜੋ ਕੁੜੀ ਬੀਤੇ ਦਿਨ ਆਪਣੇ ਪ੍ਰੇਮੀ 'ਤੇ ਉਸ 'ਤੇ ਤੇਜ਼ਾਬ ਸੁੱਟਣ ਦਾ ਦੋਸ਼ ਲਾ ਰਹੀ ਸੀ ਉਹ ਮਾਮਲਾ ਤੇਜ਼ਾਬ ਸੁੱਟਣ ਦਾ ਨਹੀਂ, ਬਲਕਿ ਪ੍ਰੇਮਿਕਾ ਦੇ ਘਰ ਆ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਉਸ ਦੇ ਪਿਤਾ ਨੂੰ ਜ਼ਖ਼ਮੀ ਕਰਨ ਦਾ ਨਿਕਲਿਆ। ਜਿਸ ਜ਼ਖ਼ਮ ਨੂੰ ਕੁੜੀ ਤੇਜ਼ਾਬ ਨਾਲ ਸਾੜਨ ਦੀ ਗੱਲ ਕਰ ਰਹੀ ਸੀ, ਉਹ ਗਰਮ ਤਵੇ ਨਾਲ ਸੜਨ ਦਾ ਪਾਇਆ ਗਿਆ।

ਇਹ ਵੀ ਪੜ੍ਹੋਂ : ਇਕ ਤਰਫ਼ਾ ਪਿਆਰ 'ਚ ਮੁੰਡੇ ਨੇ ਕੀਤੀਆ ਦਰਿੰਦਗੀਆਂ ਦੀਆਂ ਹੱਦਾ ਪਾਰ, ਕੁੜੀ 'ਤੇ ਸੁੱਟਿਆ ਤੇਜ਼ਾਬ

ਤਿੱਬੜ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਾਕਸ਼ੀ ਪੁੱਤਰੀ ਪਵਨ ਕੁਮਾਰ ਨਿਵਾਸੀ ਤਿੱਬੜ ਵੱਲੋਂ ਉਸ 'ਤੇ ਉਸ ਦੇ ਸਾਬਕਾ ਪ੍ਰੇਮੀ ਵੱਲੋਂ ਤੇਜ਼ਾਬ ਸੁੱਟਣ ਅਤੇ ਉਸ ਦੇ ਪਿਤਾ ਦੀ ਲੱਤ ਤੋੜਨ ਦਾ ਜੋ ਦੋਸ਼ ਲਾਇਆ ਜਾ ਰਿਹਾ ਸੀ ਉਹ ਮਾਮਲਾ ਤੇਜ਼ਾਬ ਸੁੱਟਣ ਦਾ ਨਹੀਂ, ਬਲਕਿ ਕੁੜੀ ਨਾਲ ਪ੍ਰੇਮੀ ਵੱਲੋਂ ਜਬਰਦਸਤੀ ਵਿਆਹ ਕਰਵਾਉਣ ਅਤੇ ਉਸ ਦੇ ਘਰ ਆ ਕੇ ਅਸ਼ਲੀਲ ਹਰਕਤਾਂ ਕਰਨ ਦਾ ਨਿਕਲਿਆ।

ਇਹ ਵੀ ਪੜ੍ਹੋਂ : ਸ਼ਰਮਨਾਕ: ਸਾਬਕਾ ਕਰਨਲ ਦੀ ਪਤਨੀ ਦੀ ਮੁਰਦਾਘਰ 'ਚ ਰੱਖੀ ਲਾਸ਼ ਦੇ ਕੰਨ ਤੇ ਬੁੱਲ੍ਹ ਖਾ ਗਏ ਚੂਹੇ

ਉਨ੍ਹਾਂ ਦੱਸਿਆ ਕਿ ਸਾਕਸ਼ੀ ਦੀ ਪਿੰਡ ਦੇ ਹੀ ਪਾਰਸ ਪੁੱਤਰ ਤਾਰਾ ਨਾਲ ਦੋਸਤੀ ਸੀ। ਪਾਰਸ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ, ਜਦ ਕਿ ਸਾਕਸ਼ੀ ਆਪਣੇ ਮਾਤਾ-ਪਿਤਾ ਦੀ ਮਰਜ਼ੀ ਨਾਲ ਵਿਆਹ ਕਰਨਾ ਚਾਹੁੰਦੀ ਸੀ। ਇਸ ਗੱਲ ਤੋਂ ਇਕ ਤਾਂ ਪਾਰਸ ਨੇ ਸਾਕਸ਼ੀ ਦੀ ਮੰਗਣੀ ਤੁੜਵਾ ਦਿੱਤੀ ਸੀ, ਦੂਜਾ ਉਸ ਦਾ ਵਿਆਹ ਕਿਤੇ ਹੋਰ ਨਹੀਂ ਹੋਣ ਦੇ ਰਿਹਾ ਸੀ। ਮੁਲਜ਼ਮ ਪਾਰਸ ਆਪਣੇ ਦੋਸਤ ਸ਼ੁਭਮ ਪੁੱਤਰ ਰਮਨ ਕੁਮਾਰ ਅਤੇ ਦਮਨ ਪੁੱਤਰ ਨਰਿੰਦਰ ਨਿਵਾਸੀ ਤਿੱਬੜ ਨਾਲ ਸਾਕਸ਼ੀ ਦੇ ਘਰ ਪਹੁੰਚਿਆ। ਉਸ ਨੇ ਸਾਕਸ਼ੀ ਦੇ ਨਾਲ ਉਸ ਦੇ ਘਰ 'ਚ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਦੇ ਪਿਤਾ ਵੱਲੋਂ ਰੋਕਣ 'ਤੇ ਲੋਹੇ ਦੀ ਰਾਡ ਅਤੇ ਬੇਸਬਾਲ ਨਾਲ ਸਾਕਸ਼ੀ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ।ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋਂ : ਗੁਰਦੁਆਰੇ 'ਚ ਇਕੱਲਾ ਗ੍ਰੰਥੀ ਹੀ ਨਹੀਂ ਸਗੋਂ ਪ੍ਰਧਾਨ ਵੀ ਕਰਦਾ ਸੀ ਕੁੜੀ ਨਾਲ ਗਲਤ ਕੰਮ, ਚੜ੍ਹਿਆ ਪੁਲਸ ਹੱਥੇ


author

Baljeet Kaur

Content Editor

Related News