ਰਾਈਫਲ ਸਾਫ ਕਰਦਿਆਂ ਚੱਲੀ ਗੋਲੀ, ASI ਦੀ ਮੌਤ (ਵੀਡੀਓ)

Saturday, Jan 12, 2019 - 05:30 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਫਤਿਹਗੜ੍ਹ ਚੂੜੀਆ ਦੇ ਅਧੀਨ ਪੈਂਦੀ ਚੌਕੀ ਕਾਲਾ ਅਫਗਾਨਾ 'ਚ ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਏ.ਐੱਸ.ਆਈ. ਵਿਜੇ ਕੁਮਾਰ ਆਪਣੀ ਰਾਈਫਲ ਸਾਫ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਉਸ ਦੇ ਜਾ ਵੱਜੀ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਇਸ ਘਟਨਾ ਸਬੰਧੀ ਸੂਚਨਾ ਮਿਲਦਿਆਂ ਪਰਿਵਾਰਕ ਮੈਂਬਰ ਪੁਲਸ ਚੌਕੀ ਪਹੁੰਚ ਗਏ। ਅਚਾਨਕ ਹੋਈ ਵਿਜੇ ਦੀ ਮੌਤ ਨੇ ਪਰਿਵਾਰਕ ਮੈਂਬਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਏ.ਐੱਸ.ਆਈ. ਵਿਜੇ ਕੁਮਾਰ ਪੁਲਸ ਜ਼ਿਲਾ ਬਟਾਲਾ ਦੀ ਪੁਲਸ ਚੌਕੀ ਕਾਲਾ ਅਫਗਾਨਾ 'ਚ ਡਿਊਟੀ 'ਤੇ ਤਾਇਨਾਤ ਸੀ।ਪੁਲਸ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


author

Baljeet Kaur

Content Editor

Related News