ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਮੀਟਿੰਗ
Sunday, Mar 31, 2019 - 04:50 AM (IST)
ਗੁਰਦਾਸਪੁਰ (ਜ. ਬ.)-ਅੱਜ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬਟਾਲਾ ਦੇ ਮੇਨ ਦਫਤਰ ਵਿਚ ਕੈਪਟਨ ਕਸ਼ਮੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਐਸੋਸੀਏਸ਼ਨ ਵੱਲੋਂ ਆ ਰਹੀਆਂ ਮੁਸਕਿਲਾਂ ਦੇ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਕਿਹਾ ਕਿ ਇਨ੍ਹਾਂ ਮੁਸਕਿਲਾਂ ਬਾਰੇ ਓ. ਸੀ. ਨਾਲ ਵਿਚਾਰ ਕੀਤੀ ਜਾਵੇਗੀ। ਇਸ ਦੇ ਬਾਅਦ ਸੀ. ਐੱਸ. ਡੀ. ਟੰਪ ਕਰਵਾਉਣ ਬਾਰੇ ਵੀ ਸਟੇਸ਼ਨ ਕਮਾਂਡਰ ਨਾਲ ਮੀਟਿੰਗ ਕੀਤੀ ਜਾਵੇਗੀ। ਬੁਲਾਰਿਆਂ ਨੇ ਕਿਹਾ ਕਿ ‘ਵਨ ਰੈਂਕ ਵਨ ਪੈਨਸ਼ਨ’ ਦੇ ਬਾਰੇ ਵੀ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਦੁਖੀ ਹੋ ਕੇ ਦੁਬਾਰਾ ਸੰਘਰਸ਼ ਦੇ ਰਸਤੇ ’ਤੇ ਚੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਠਾਨਕੋਟ ਵਿਚ ਸੀ. ਐੱਮ. ਸਾਹਿਬ ਨੇ ਕਾਫੀ ਵਾਅਦੇ ਕੀਤੇ ਸਨ, ਜੋ ਸਾਡੇ ਨਾਲ ਹਨ। ਇਸ ਮੌਕੇ ਕੈਪਟਨ ਤਰਸੇਮ ਸਿੰਘ, ਸੂਬੇਦਾਰ ਸਰਜੀਤ ਸਿੰਘ, ਕੈਪਟਨ ਨਰਿੰਦਰ ਸਿੰਘ, ਹੌਲਦਾਰ ਨਰਿੰਦਰ ਸਿੰਘ, ਕੈਪਟਨ ਬਲਵਿੰਦਰ ਸਿੰਘ, ਗੁਰਦੀਪ ਸਿੰਘ, ਬਸੰਤ ਸਿੰਘ, ਸੂਬੇਦਾਰ ਦਿਆਲ ਸਿੰਘ, ਹੌਲਦਾਰ ਦਵਿੰਦਰ ਸਿੰਘ ਤੇ ਹੌਲਦਾਰ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।