ਹਲਕੇ ਦਾ ਹਰੇਕ ਵਰਗ ਸੇਖਡ਼ੀ ਨਾਲ ਚੱਟਾਨ ਵਾਂਗ ਖੜ੍ਹਾ : ਮਨਜੀਤ ਸਿੰਘ ਮੇਜਰ

Thursday, Feb 21, 2019 - 03:49 AM (IST)

ਹਲਕੇ ਦਾ ਹਰੇਕ ਵਰਗ ਸੇਖਡ਼ੀ ਨਾਲ ਚੱਟਾਨ ਵਾਂਗ ਖੜ੍ਹਾ : ਮਨਜੀਤ ਸਿੰਘ ਮੇਜਰ
ਗੁਰਦਾਸਪੁਰ (ਗੋਰਾਇਆ)-ਕੈਪਟਨ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸਾਰੇ ਵਰਗਾਂ ਲਈ ਵਿਕਾਸਕਾਰੀ ਸਾਬਿਤ ਹੋਵੇਗਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ, ਵਪਾਰੀ ਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਇਹ ਬਜਟ ਪੇਸ਼ ਕੀਤਾ ਗਿਆ, ਜਿਸ ’ਚ ਸਰਕਾਰ ਨੇ 5 ਰੁਪਏ ਪ੍ਰਤੀ ਲਿਟਰ ਪੈਟਰੋਲ ਤੇ 1 ਰੁਪਇਆ ਪ੍ਰਤੀ ਲਿਟਰ ਡੀਜ਼ਲ ਰੇਟ ਘਟਾਏ ਹਨ ਅਤੇ ਲੋਕਾਂ ’ਤੇ ਕੋਈ ਨਵਾਂ ਟੈਕਸ ਨਾ ਲਾ ਕੇ ਲੋਕ ਹਿੱਤੂ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬਟਾਲਾ ਦੇ ਸੀਨੀ. ਕਾਂਗਰਸੀ ਆਗੂ ਮਨਜੀਤ ਸਿੰਘ ਮੇਜਰ ਨੇ ‘ਜਗ ਬਾਣੀ’ ਦਫ਼ਤਰ ਵਿਖੇ ਕੀਤਾ।ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਬਜਟ ਪੰਜਾਬ ਨੂੰ ਨਵੀਂ ਦਿਸ਼ਾ ਵੱਲ ਲਿਜਾਵੇਗਾ ਅਤੇ ਲੋਕਾਂ ਨੂੰ ਸਰਕਾਰ ਤੋਂ ਜੋ ਆਸਾਂ-ਉਮੀਦਾਂ ਸਨ, ਉਨ੍ਹਾਂ ਨੂੰ ਪੂਰਾ ਕਰੇਗਾ। ਉਨ੍ਹਾਂ ਹਲਕਾ ਬਟਾਲਾ ਦੀ ਗੱਲ ਕਰਦਿਆਂ ਕਿਹਾ ਕਿ ਅਸ਼ਵਨੀ ਸੇਖਡ਼ੀ ਵੱਲੋਂ ਪਿੰਡਾਂ ਨੂੰ ਵਿਕਾਸ ਪੱਖੋਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਹਲਕੇ ਦਾ ਹਰੇਕ ਵਰਗ ਸੇਖਡ਼ੀ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਬਹਤ ਵੱਡੀ ਜਿੱਤ ਦਿਵਾਏਗਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸਤਨਾਮ ਸਿੰਘ ਸੁਚੇਤਗਡ਼੍ਹ, ਸਰਪੰਚ ਬਲਰਾਜ ਸਿੰਘ, ਸਰਪੰਚ ਮੱਖਣ ਲਾਲ ਆਦਿ ਹਾਜ਼ਰ ਸਨ।

Related News