ਪੰਜਾਬੀ ਏਕਤਾ ਪਾਰਟੀ ਨੇ ਸ਼ਹੀਦਾਂ ਦੀ ਯਾਦ ’ਚ ਕੀਤਾ ਕੈਂਡਲ ਮਾਰਚ
Monday, Feb 18, 2019 - 04:06 AM (IST)
ਗੁਰਦਾਸਪੁਰ (ਹਰਮਨਪ੍ਰੀਤ)-ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਸੀ.ਆਰ.ਪੀ.ਐਫ ਦੇ ਕਾਫਿਲੇ ’ਤੇ ਹੋਏ ਹਮਲੇ ਦੇ ਰੋਸ ਵਜੋਂ ਅੱਜ ਪੰਜਾਬੀ ਏਕਤਾ ਪਾਰਟੀ ਨੇ ਗੁਰਦਾਸਪੁਰ ਸ਼ਹਿਰ ਅੰਦਰ ਸ਼ਾਮ ਵੇਲੇ ਕੈਂਡਲ ਮਾਰਚ ਕਰਕੇ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਸਦੇ ਨਾਲ ਹੀ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਦੇਸ਼ ਦੀ ਅਮਨ-ਸ਼ਾਂਤਿ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਇਸ ਅੱਤਵਾਦੀ ਦੇਸ਼ ਨੂੰ ਕਰਾਰਾ ਜਵਾਬ ਦਿੱਤਾ ਜਾਵੇ। ਇਸ ਤਹਿਤ ਪਾਰਟੀ ਦੇ ਸੀਨੀਅਰ ਆਗੂ ਸੂਬਾਈ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਅਤੇ ਜਲ੍ਹਿਾ ਪ੍ਰਧਾਨ ਰਾਜਵੰਤ ਸਿੰਘ ਅਲੀਸ਼ੇਰ ਦੀ ਅਗਵਾਈ ਹੇਠ ਇਕੱਤਰ ਹੋਏ ਆਗੂਆ ਨੇ ਕਾਹਨੂੰਵਾਨ ਚੌਂਕ ਤੋਂ ਡਾਕਖਾਨਾ ਚੌਂਕ ਤੱਕ ਕੈਂਡਲ ਮਾਰਚ ਕਰਦਿਆਂ ਸ਼ਹੀਦਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਵੀ ਕੀਤੀ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਇਸ ਮੌਕੇ ਮੈਨੇਜਰ ਅੱਤਰ ਸਿੰਘ, ਸੁਭਾਸ਼ ਚੌਧਰੀ, ਅਰਜਨ ਸਿੰਘ, ਨਿਰਮਲ ਸਿੰਘ, ਐਡਵੋਕੇਟ ਜਗਦੀਪ ਕੌਰ, ਐਡਵੋਕੇਟ ਅਮ੍ਰਿਤ ਭੁੱਲਰ, ਕੁਲਦੀਪ ਕਲਸੀ, ਡਾ. ਮਨਜੀਤ ਸਿੰਘ, ਸੁਖਦੇਵ ਸਿੰਘ ਕਲਾਨੌਰ ਆਦਿ ਹਾਜਰ ਸਨ।