ਸਿਹਤ ਵਿਭਾਗ ਵੱਲੋਂ ਤੰਬਾਕੂ ਰੋਕੂ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਤ

Monday, Feb 18, 2019 - 04:05 AM (IST)

ਸਿਹਤ ਵਿਭਾਗ ਵੱਲੋਂ ਤੰਬਾਕੂ ਰੋਕੂ ਜਾਗਰੂਕਤਾ ਸਬੰਧੀ ਸੈਮੀਨਾਰ ਆਯੋਜਤ
ਗੁਰਦਾਸਪੁਰ (ਹਰਮਨਪ੍ਰੀਤ)-ਅੱਜ ਰਣਜੀਤ ਬਾਗ ਸਿਹਤ ਕੇਂਦਰ ਦੇ ਐੱਸ. ਐੱਮ. ਓ. ਡਾ. ਪ੍ਰਵੀਨ ਅਤੇ ਬੇਅੰਤ ਕਾਲਜ ਦੇ ਸਟੂਡੈਂਟ ਵੈੱਲਫੇਅਰ ਦੇ ਡੀਨ ਡਾ. ਜਸਵਿੰਦਰ ਸਿੰਘ ਦੇ ਸਹਿਯੋਗ ਨਾਲ ਕੌਮੀ ਤੰਬਾਕੂ ਰੋਕਥਾਮ ਪ੍ਰੋਗਰਾਮ ਤਹਿਤ ਤੰਬਾਕੂ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਜ਼ਿਲਾ ਨੋਡਲ ਅਫਸਰ ਐੱਨ. ਟੀ. ਸੀ. ਪੀ. ਡਾ. ਆਦਰਸ਼ਜੋਤ ਕੌਰ ਤੂਰ ਅਤੇ ਬੀ. ਸੀ. ਈ. ਟੀ. ਦੇ ਐੱਨ. ਐੱਸ. ਐੱਸ. ਇੰਚਾਰਜ ਡਾ. ਰਾਜੇਸ਼ ਸ਼ਰਮਾ ਦੀ ਦੇਖ-ਰੇਖ ’ਚ ਲਗਾਏ ਗਏ ਇਸ ਸੈਮੀਨਾਰ ਦੌਰਾਨ ਬੇਅੰਤ ਕਾਲਜ ਦੇ ਵਿਦਿਆਰਥੀਆਂ ਨੇ ਤੰਬਾਕੂ ਰੋਕਥਾਮ ਸਬੰਧੀ ਭਾਸ਼ਣ, ਪੋਸਟਰ ਅਤੇ ਸਲੋਗਨਾਂ ਰਾਹੀਂ ਆਪਣੇ ਵਿਚਾਰਾਂ ਤੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ । ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਸਰੀਰ ਦੇ ਹਰ ਇੱਕ ਹਿੱਸੇ ’ਤੇ ਮਾਡ਼ਾ ਪ੍ਰਭਾਵ ਪੈਂਦਾ ਹੈ। ਇਹ ਦਿਲ ਦੀਆਂ ਬੀਮਾਰੀਆਂ, ਕੈਂਸਰ, ਗੈਗਰੀਨ, ਸਾਹ ਦੇ ਰੋਗ ਕੈਂਸਰ ਕਾਰਨ ਹੁੰਦੇ ਹਨ। ਕਿਸੇ ਵੀ ਵਿੱਦਿਅਕ ਸੰਸਥਾਵਾਂ ਦੇ 100 ਗੱਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥ ਵੇਚਣਾ ਮਨ੍ਹਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਸੇਵਨ ਦਾ ਆਦੀ ਹੋ ਚੁੱਕਾ ਕੋਈ ਵਿਅਕਤੀ ਜੇਕਰ ਤੰਬਾਕੂ ਪਦਾਰਥਾਂ ਦਾ ਸੇਵਣ ਛੱਡਣਾ ਚਾਹੁੰਦਾ ਹੈ ਤਾਂ ਉਹ ਸਿਵਲ ਹਸਪਤਾਲ ਗੁਰਦਾਸਪੁਰ ਅਤੇ ਸਿਵਲ ਹਸਪਤਾਲ ਬਟਾਲਾ ਵਿਖੇ ਬਣੇ ਤੰਬਾਕੂ ਛੁਡਾਊ ਕੇਂਦਰ ’ਚ ਜਾ ਸਕਦਾ ਹੈ। ਇਸ ਮੌਕੇ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਕਾਲਜ ਵੱਲੋਂ ਮਨੀਲਾ ਕਸ਼ਯਪ, ਜਸਪ੍ਰੀਤ ਕੌਰ, ਕੁਲਜੀਤ ਕੌਰ, ਅਮਿਤ ਵਰਮਾ ਅਤੇ ਅਰੁਣ ਨੰਦਾ ਮੌਜੂਦ ਸਨ, ਜਦੋਂ ਕਿ ਸਿਹਤ ਵਿਭਾਗ ਦੇ ਜੋਬਨਪ੍ਰੀਤ ਸਿੰਘ, ਸੁੱਖਦਿਆਲ, ਸ਼ਿਵ ਚਰਨ, ਹਰਚਰਨ ਸਿੰਘ, ਨਿਕੁੰਜ ਮੋਹਨ, ਪਵਨ ਕੁਮਾਰ, ਬੂਆ ਦਿੱਤਾ, ਗੁਰਮੇਜ ਸਿੰਘ, ਰੂਪ ਲਾਲ, ਰਾਮ ਕ੍ਰਿਸ਼ਨ ਅਤੇ ਊਧਮ ਸਿੰਘ ਮੌਜੂਦ ਸਨ ।

Related News