ਹਿੰਮਤੀ ਧੀ : ਪਿਤਾ ਦੇ ਸਸਕਾਰ ਵਾਲੇ ਦਿਨ ਮੈਡੀਕਲ ਦੇਣ ਦਿੱਲੀ ਪੁੱਜੀ, ਨੇਵੀ ''ਚ ਹੋਈ ਸਲੈਕਸ਼ਨ

02/27/2020 12:36:49 PM

ਗੁਰਦਾਸਪੁਰ : ਇਕ ਪਾਸੇ ਸ਼ਹਾਦਤ ਦਾ ਜਾਮ ਪੀਣ ਵਾਲੇ ਹਵਾਈ ਸੈਨਾ ਦੇ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦਾ ਸਸਕਾਰ ਹੋ ਰਿਹਾ ਸੀ ਤਾਂ ਦੂਜੇ ਪਾਸੇ ਉਨ੍ਹਾਂ ਦੀ ਧੀ ਕੁੰਜਦੀਪ ਦੀ ਨੇਵੀ 'ਚ ਸਿਲੈਕਸ਼ਨ ਹੋ ਗਈ। ਇਸ ਹੋਣਧਾਰ ਧੀ ਨੇ ਮੰਗਲਵਾਰ ਨੂੰ ਪਟਿਆਲਾ ਪਹੁੰਚ ਕੇ ਸ਼ਹੀਦ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਅੰਤਿਮ ਸੰਸਕਾਰ ਵਾਲੇ ਦਿਨ ਉਸ ਦਾ ਦਿੱਲੀ 'ਚ ਮੈਡੀਕਲ ਹੋ ਗਿਆ, ਜਿਸ 'ਚ ਪਾਸ ਹੋਣ 'ਤੇ ਨੇਵੀ 'ਚ ਉਸ ਦੀ ਸਿਲੈਕਸ਼ਨ ਹੋ ਗਈ। ਇਸ ਤਰ੍ਹਾਂ ਇਸ ਧੀ ਨੇ ਦੇਸ਼ਹਿਤ ਨੂੰ ਪਹਿਲ ਦਿੰਦਿਆ ਸ਼ਹੀਦ ਪਿਤਾ ਨੇ ਸੁਪਨਿਆਂ ਨੂੰ ਸਾਕਾਰ ਕੀਤਾ ਕਿਉਂਕਿ ਉਸ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਸ ਦੀ ਧੀ ਨੇਵੀ 'ਚ ਅਫਸਰ ਬਣੇ।

ਇਥੇ ਦੱਸ ਦੇਈਏ ਕਿ ਪਟਿਆਲਾ ਵਿਖੇ ਐੱਨ.ਸੀ.ਸੀ. ਕੈਡਿਟਾਂ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਦੇਣ ਮੌਕੇ ਵਾਈ ਸੈਨਾ ਦੇ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਸ਼ਹੀਦ ਹੋ ਗਏ ਸਨ। ਉਨ੍ਹਾਂ ਨੂੰ ਜੱਦੀ ਪਿੰਡ ਆਲੋਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।


Baljeet Kaur

Content Editor

Related News