ਇਨ੍ਹਾਂ ਤਸਵੀਰਾਂ ਕਾਰਨ ਕਾਫੀ ਚਰਚਾ ''''ਚ ਰਹੀ BIRTHDAY GIRL ਗੁੱਲ ਪਨਾਗ (ਦੇਖੋ ਤਸਵੀਰਾਂ)

Sunday, Jan 03, 2016 - 06:40 PM (IST)

ਇਨ੍ਹਾਂ ਤਸਵੀਰਾਂ ਕਾਰਨ ਕਾਫੀ ਚਰਚਾ ''''ਚ ਰਹੀ BIRTHDAY GIRL ਗੁੱਲ ਪਨਾਗ (ਦੇਖੋ ਤਸਵੀਰਾਂ)

ਮੁੰਬਈ/ਚੰਡੀਗੜ੍ਹ— ਫਿਲਮ ਇੰਡਸਟਰੀ ਤੋਂ ਰਾਜਨੀਤੀ ''ਚ ਕਦਮ ਰੱਖਣ ਵਾਲੀ ਅਭਿਨੇਤਰੀ ਗੁੱਲ ਪਨਾਗ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਗੁੱਲ ਦਾ ਜਨਮ 3 ਜਨਵਰੀ 1979 ਨੂੰ ਚੰਡੀਗੜ੍ਹ ਵਿਖੇ ਹੋਇਆ। ਉਸ ਦੇ ਪਿਤਾ ਆਰਮੀ ''ਚ ਲੈਫਟੀਨੈਂਟ ਜਨਰਲ ਦੀ ਪੋਸਟ ''ਤੇ ਸਨ। ਇਸ ਕਾਰਨ ਗੁੱਲ ਦੇਸ਼ ਦੇ ਕਈ ਵੱਖ-ਵੱਖ ਸ਼ਹਿਰਾਂ ''ਚ ਰਹਿ ਚੁੱਕੀ ਹੈ। ਸਾਲ 2003 ''ਚ ਫਿਲਮ ''ਧੂਪ'' ਨਾਲ ਗੁੱਲ ਨੇ ਬਾਲੀਵੁੱਡ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ''ਡੋਰ'', ''ਧੂਪ'', ''ਮਨੋਰਮਾ'', ''ਸਿਕਸ ਫੀਟ ਅੰਡਰ'' ਅਤੇ ''ਟਰਨਿੰਗ 30'' ''ਚ ਆਪਣੀ ਵਧੀਆ ਐਕਟਿੰਗ ਲਈ ਜਾਣੀ ਜਾਂਦੀ ਹੈ। ਸਾਲ 1999 ''ਚ ਮਿਸ ਇੰਡੀਆ ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ। 
ਵੱਖਰੇ ਅੰਦਾਜ਼ ਲਈ ਮਸ਼ਹੂਰ ਗੁੱਲ ਪਨਾਗ ਨੇ 13 ਮਾਰਚ 2011 ਨੂੰ ਰਿਸ਼ੀ ਅੱਤਰੀ ਨਾਲ ਵਿਆਹ ਕੀਤਾ ਸੀ। ਮਜ਼ੇਦਾਰ ਗੱਲ ਹੈ ਕਿ ਗੁੱਲ ਦੀ ਬਰਾਤ ਬੁਲੇਟ ਰਾਹੀਂ ਨਿਕਲੀ ਸੀ। ਦੁਲਹਨ ਦੀ ਵਿਦਾਈ ਵੀ ਇਸ ''ਤੇ ਹੀ ਕੀਤੀ ਗਈ ਸੀ। ਰਿਸ਼ੀ ਪੇਸ਼ੇ ਤੋਂ ਪਾਇਲਟ ਹਨ। ਇਹ ਦੋਵੇਂ ਕਪਲ ਬਾਈਕ ਰਾਈਡਿੰਗ ਦੇ ਸ਼ੌਕੀਨ ਹਨ। 
ਗੁੱਲ ਹਮੇਸ਼ਾ ਬੁਲੇਟ ਚਲਾਉਂਦੇ ਦਿਖ ਜਾਂਦੀ ਹੈ। ਸਾਲ 2014 ਦੀਆਂ ਲੋਕਸਭਾ ਚੋਣਾਂ ਦੌਰਾਨ ਚੰਡੀਗੜ੍ਹ ''ਚ ਬੁਲੇਟ ਤੋਂ ਕੈਂਪੇਨ ਦੀ ਉਸ ਦੀ ਤਸਵੀਰ ਕਾਫੀ ਵਾਇਰਲ ਹੋਈ ਸੀ। ਉਹ ''ਆਪ'' ਦੀ ਉਮੀਦਵਾਰ ਸੀ। ਚੋਣਾਂ ''ਚ ਉਸ ਦਾ ਇਹ ਅੰਦਾਜ਼ ਕਾਫੀ ਪਸੰਦ ਕੀਤਾ ਗਿਆ ਸੀ। ਗੁੱਲ ਦੀਆਂ ਕਈ ਹੋਰ ਵੀ ਤਸਵੀਰਾਂ ਹਨ, ਜਿਨ੍ਹਾਂ ਕਾਰਨ ਉਸ ਨੇ ਖੂਬ ਚਰਚਾ ਬਟੋਰੀ ਹੈ।


Related News