ਅਹਿਮ ਖ਼ਬਰ : ਪੰਜਾਬ 'ਚ ਡੂੰਘੇ ਹੁੰਦੇ ਭੂਜਲ ਸੰਕਟ ਦੀ ਚੁਣੌਤੀ ਨਾਲ ਨਜਿੱਠਣ ਦੀ ਤਿਆਰੀ

Wednesday, Apr 12, 2023 - 04:43 PM (IST)

ਅਹਿਮ ਖ਼ਬਰ : ਪੰਜਾਬ 'ਚ ਡੂੰਘੇ ਹੁੰਦੇ ਭੂਜਲ ਸੰਕਟ ਦੀ ਚੁਣੌਤੀ ਨਾਲ ਨਜਿੱਠਣ ਦੀ ਤਿਆਰੀ

ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ ਲਗਾਤਾਰ ਡਿੱਗਦੇ ਭੂਜਲ ਵਿਚਕਾਰ ਪਹਿਲੀ ਵਾਰ ਸਤ੍ਹਾ ਦੇ 700 ਮੀਟਰ ਹੇਠਾਂ ਭੂਜਲ ਦੀ ਭਾਲ ਹੋ ਰਹੀ ਹੈ। ਹਾਲੇ ਤੱਕ ਪੰਜਾਬ 'ਚ ਇੰਨੇ ਡੂੰਘਾਈ ਤੱਕ ਭੂਜਲ ਦੀ ਭਾਲ ਦੇ ਕਿਸੇ ਮਿਸ਼ਨ ਨੂੰ ਅਮਲੀਜਾਮਾ ਨਹੀਂ ਪਹਿਨਾਇਆ ਗਿਆ ਹੈ। ਇਹ ਸਭ ਇਜ਼ਰਾਇਲ ਦੀ ਮੈਸਰਜ ਮੇਕੋਰੋਟ ਨੈਸ਼ਨਲ ਵਾਟਰ ਕੰਪਨੀ ਦੀਆਂ ਸਿਫਾਰਿਸ਼ਾਂ ਤਹਿਤ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਜਲ ਸਰੋਤ ਵਿਭਾਗ ਨੇ 9 ਸਥਾਨਾਂ ਦੀ ਚੋਣ ਕੀਤੀ ਹੈ। ਇਸ 'ਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਦੀ ਦੋ ਸਾਈਟ, ਸੰਗਰੂਰ ਦੀ ਦੋ ਸਾਈਟ ਅਤੇ ਪਟਿਆਲਾ ਦੀ ਸਾਈਟ ਸ਼ਾਮਲ ਹਨ। ਪੰਜਾਬ ਦੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਇਹ ਮਿਸ਼ਨ ਭਵਿੱਖ 'ਚ ਪੰਜਾਬ ਦੀ ਭੂਜਲ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਭਾਵੀ ਰਣਨੀਤੀ ਤਿਆਰ ਕਰਨ ਦੇ ਲਿਹਾਜ਼ ਨਾਲ ਅਹਿਮ ਰਹੇਗਾ।

ਇਹ ਵੀ ਪੜ੍ਹੋ : ਆਨਲਾਈਨ ਵੀਡੀਓ ਦੇਖਣ ਵਾਲੇ ਹੋ ਜਾਣ Alert, ਸਾਈਬਰ ਠੱਗਾਂ ਨੇ ਲੱਭਿਆ ਲੋਕਾਂ ਦੀ ਸੋਚ ਤੋਂ ਪਰ੍ਹੇ ਦਾ ਤਰੀਕਾ

ਅਜਿਹਾ ਇਸ ਲਈ ਵੀ ਹੈ ਕਿ ਪੰਜਾਬ 'ਚ ਧਰਤੀ ਦੇ ਹੇਠਾਂ ਸਖ਼ਤ ਚੱਟਾਨੀ ਬਣਾਵਟ ਨਹੀਂ ਹੈ। ਇੱਥੇ ਜ਼ਿਆਦਾਤਰ ਧਰਤੀ ਦੇ ਹੇਠਾਂ ਰੇਤ ਅਤੇ ਮਿੱਟੀ ਹੈ, ਜਿਸ ਦੇ ਚੱਲਦੇ ਜ਼ਿਆਦਾ ਡੂੰਘਾਈ ਤੱਕ ਖ਼ੁਦਾਈ ਕਰਨ 'ਚ ਵੱਡੀਆਂ ਚੁਣੌਤੀਆਂ ਪੇਸ਼ ਆਉਂਦੀਆਂ ਹਨ। ਉਸ ’ਤੇ ਦੇਸ਼ 'ਚ ਹਾਲੇ ਤੱਕ ਡੂੰਘੀ ਖ਼ੁਦਾਈ ਦਾ ਜ਼ਿਆਦਾਤਰ ਕਾਰਜ ਦੱਖਣ ਭਾਰਤ 'ਚ ਹੀ ਹੋਇਆ ਹੈ ਪਰ ਉੱਥੇ ਧਰਤੀ ਦੇ ਹੇਠਾਂ ਦਾ ਹਿੱਸਾ ਪਠਾਰੀ ਅਤੇ ਚੱਟਾਨੀ ਹੈ, ਜਿਸ ਨਾਲ ਖ਼ੁਦਾਈ ਕਰਦੇ ਸਮੇਂ ਆਸ-ਪਾਸ ਦੇ ਹਿੱਸੇ ਟੁੱਟਕੇ ਖ਼ੁਦਾਈ ਵਾਲੀ ਜਗ੍ਹਾ 'ਚ ਨਹੀਂ ਡਿੱਗਦੇ ਹਨ। ਇਸ ਦੇ ਉਲਟ ਪੰਜਾਬ 'ਚ ਰੇਤ ਅਤੇ ਮਿੱਟੀ ਕਾਰਣ ਆਸ-ਪਾਸ ਦੇ ਹਿੱਸੇ ਬੋਰਵੈਲ 'ਚ ਡਿੱਗ ਜਾਂਦੇ ਹਨ। ਹਾਲਾਂਕਿ ਇਸ ਸਭ ਚੁਣੌਤੀਆਂ ਦੇ ਬਾਵਜੂਦ ਪੰਜਾਬ ਸਰਕਾਰ ਤੇਜ਼ੀ ਨਾਲ 700 ਮੀਟਰ ਤੱਕ ਭੂਜਲ ਦੀ ਭਾਲ ਕਰਨ ਅਤੇ ਅਧਿਐਨ ਕਰਨ ਦੀ ਰਾਹ ’ਤੇ ਹੈ।

ਇਹ ਵੀ ਪੜ੍ਹੋ : CM ਮਾਨ ਵੱਲੋਂ ਕਾਮਰੇਡ ਤੇਜਾ ਸਿੰਘ ਸੁਤੰਤਰ ਦਾ ਬੁੱਤ ਲੋਕ ਅਰਪਣ, ਸੂਬੇ ਦੇ ਲੋਕਾਂ ਨੂੰ ਦਿੱਤੀ ਨਸੀਹਤ
ਪੰਜਾਬ ਦੇ 114 ਬਲਾਕ ਅਤੇ 3 ਅਰਬਨ ਇਲਾਕੇ ਅਤਿ ਸ਼ੋਸ਼ਿਤ
ਕੇਂਦਰੀ ਭੂਜਲ ਬੋਰਡ ਨੇ ਹਾਲ ਹੀ 'ਚ ਪ੍ਰਦੇਸ਼ ਦੇ 150 ਬਲਾਕ ਦਾ ਅਧਿਐਨ ਕੀਤਾ, ਜਿਸ 'ਚ ਪਾਇਆ ਗਿਆ ਕਿ ਪੰਜਾਬ 'ਚ ਅੰਧਾਧੁੰਦ ਭੂਜਲ ਦੀ ਨਿਕਾਸੀ ਦੇ ਕਾਰਨ ਕਰੀਬ 114 ਬਲਾਕ ਅਤੇ 3 ਅਰਬਨ ਇਲਾਕੇ ਅਤਿ ਸ਼ੋਸ਼ਿਤ ਸ਼੍ਰੇਣੀ 'ਚ ਆ ਗਏ ਹਨ। ਇੱਥੇ ਭੂਜਲ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ ਮਤਲਬ 76.35 ਫ਼ੀਸਦੀ ਬਲਾਕ ਅਤੀਸ਼ੋਸ਼ਿਤ ਦੀ ਸ਼੍ਰੇਣੀ ਵਿਚ ਹੈ। ਉੱਥੇ ਹੀ, 4 ਬਲਾਕ ਨਾਜ਼ੁਕ ਸਥਿਤੀ 'ਚ ਅਤੇ 15 ਬਲਾਕ ਅਰਧ ਨਾਜ਼ੁਕ ਸਥਿਤੀ 'ਚ ਹਨ। ਪੰਜਾਬ ਦੇ ਸਿਰਫ਼ 17 ਬਲਾਕ ਹੀ ਸੁਰੱਖਿਅਤ ਸ਼੍ਰੇਣੀ 'ਚ ਹਨ। ਮਾਹਿਰਾਂ ਦੀਆਂ ਮੰਨੀਏ ਤਾਂ ਲਗਾਤਾਰ ਡਿੱਗਦਾ ਭੂਜਲ ਭਵਿੱਖ 'ਚ ਪੰਜਾਬ ਵਰਗੇ ਖੇਤੀਬਾੜੀ ਸੰਪੰਨ ਰਾਜ ਦੀ ਮਾਲੀ ਸਥਿਤੀ ’ਤੇ ਡੂੰਘਾ ਪ੍ਰਭਾਵ ਪਾ ਸਕਦਾ ਹੈ ਕਿਉਂਕਿ ਭੂਜਲ ਦੀ ਡੂੰਘਾਈ ਵੱਧਣ ਨਾਲ ਪਾਣੀ ਕੱਢਣਾ ਕਿਸਾਨਾਂ ਲਈ ਆਰਥਿਕ ਰੂਪ ਤੋਂ ਮਹਿੰਗਾ ਸੌਦਾ ਸਾਬਤ ਹੋਵੇਗਾ। ਡੂੰਘਾਈ 'ਚ ਪਾਣੀ ਕੱਢਣ ਲਈ ਵੱਡੇ ਨਲਕੂਪਾਂ ਅਤੇ ਡੂੰਘੇ ਪਾਈਪਾਂ ਦੀ ਲੋੜ ਹੋਵੇਗੀ, ਜਿਸਦੀ ਲਾਗਤ 40-50 ਲੱਖ ਰੁਪਏ ਤੱਕ ਵੀ ਪਹੁੰਚ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News