ਕਰਫਿਊ ਦੌਰਾਨ ਸੁਵਿਧਾ ਲਈ ਕਰਿਆਨਾ ਤੇ ਸਬਜ਼ੀ ਵਿਕਰੇਤਾ ਦੇ ਬਣਾਏ ਪਾਸ

Wednesday, Mar 25, 2020 - 08:10 PM (IST)

ਕਰਫਿਊ ਦੌਰਾਨ ਸੁਵਿਧਾ ਲਈ ਕਰਿਆਨਾ ਤੇ ਸਬਜ਼ੀ ਵਿਕਰੇਤਾ ਦੇ ਬਣਾਏ ਪਾਸ

ਭੋਗਪੁਰ (ਰਾਣਾ)- ਕੋਰੋਨਾ ਵਾਇਰਸ ਦੇ ਨਾਲ ਲਡ਼ਾਈ ਲਡ਼੍ਹ ਰਹੇ ਦੇਸ਼ ਦੇ ਨਾਗਰਿਕਾਂ ਨੂੰ ਕਰਫਿਊ ਦੌਰਾਨ ਜ਼ਰੂਰੀ ਚੀਜ਼ਾਂ ਦੀ ਮੁਸ਼ਕਿਲ ਨਾ ਆਏ, ਇਸ ਲਈ ਪ੍ਰਸ਼ਾਸ਼ਨ ਵਲੋਂ ਅੱਜ ਤਹਿਸੀਲ ਕੰਪਲੈਕਸ ’ਚ ਕਰਿਆਨਾ ਸਟੋਰ ਤੇ ਸਬਜ਼ੀ ਵਿਕਰੇਤਾਵਾਂ ਨੂੰ ਪਾਸ ਬਣਾ ਕੇ ਦਿੱਤੇ ਗਏ। ਇਸ ਸਬੰਧੀ ਜ਼ਿਲਾ ਪ੍ਰਸ਼ਾਸ਼ਨ ਵਲੋਂ ਲਿਸਟਾਂ ਜਾਰੀ ਕੀਤੀਆਂ ਗੲੀਆਂ ਸਨ। ਭੋਗਪੁਰ ਦੇ ਜਿਨ੍ਹਾਂ ਵਿਕਰੇਤਾਵਾਂ ਦੇ ਨਾਂ ਜ਼ਿਲਾ ਪ੍ਰਸ਼ਾਸ਼ਨ ਦੀ ਲਿਸਟ ’ਚ ਸਨ, ਉਨ੍ਹਾਂ ਨੂੰ ਬਕਾਇਦਾ ਫੋਨ ਕਰ ਕੇ ਤਹਿਸੀਲ ਕੰਪਲੈਕਸ ਵਿਖੇ ਬੁਲਾਇਆ ਗਿਆ ਤੇ ਉਨ੍ਹਾਂ ਨੂੰ ਪਾਸ ਜਾਰੀ ਕੀਤੇ ਗਏ।
ਇਸ ਮੌਕੇ ਜਿਨ੍ਹਾਂ ਦੁਕਾਨਦਾਰਾਂ ਦੇ ਨਾਮ ਲਿਸਟ ’ਚ ਨਹੀਂ ਸਨ, ਉਹ ਕਰਮਚਾਰੀਆਂ ਨਾਲ ਬਹਿਸ ਕਰਦੇ ਦੇਖੇ ਗਏ। ਇਸ ਸਬੰਧੀ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਸਬਜ਼ੀ ਤੇ ਕਰਿਆਨੇ ਦੀਆਂ ਦੁਕਾਨਾਂ ’ਤੇ ਲੋਕ ਨਾ ਆਉਣ ਬਲਕਿ ਫੋਨ ’ਤੇ ਆਪਣਾ ਆਰਡਰ ਦੇ ਦੇਣ ਤੇ ਦੁਕਾਨਾਂ ਵਾਲੇ ਘਰਾਂ ਤੱਕ ਕਰਿਆਨਾ ਪਹੁੰਚਾਉਣਗੇ ਤੇ ਸਬਜ਼ੀਆਂ ਵਾਲੇ ਰੇਹਡ਼ੀਆਂ ’ਤੇ ਹਰ ਵਾਰਡ ਤੇ ਗਲੀ-ਮੁਹੱਲੇ ’ਚ ਸਬਜ਼ੀ ਪਹੁੰਚਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਲੀਆਂ ’ਚ ਭੀਡ਼ ਇਕੱਠੀ ਨਾ ਕੀਤੀ ਜਾਵੇ ਤਾਂਕਿ ਲੋਕ ਘਰੋ-ਘਰੀ ਸਬਜ਼ੀ ਖਰੀਦ ਸਕਣ। ਉਨ੍ਹਾਂ ਕਿਹਾ ਕਿ ਲੋਕ ਸਹਿਯੋਗ ਕਰਨ ਅਤੇ ਸੰਜਮ ਬਣਾਈ ਰੱਖਣ ਤੇ ਸਾਰਾ ਜ਼ਰੂਰਤ ਦਾ ਸਾਮਾਨ ਉਨ੍ਹਾਂ ਨੂੰ ਘਰਾਂ ਤੱਕ ਪਹੁੰਚਾਇਆ ਜਾਵੇਗਾ।
ਕੈਪਸ਼ਨ–ਤਹਿਸੀਲ ਕੰਪਲੈਕਸ ’ਚ ਕਰਫਿਊ ਪਾਸ ਜਾਰੀ ਕਰਦੇ ਕਰਮਚਾਰੀ। (ਭੋਗਪੁਰੀਆ)
ਹੋਮ ਡਲਿਵਰੀ ਕਰਿਆਨਾ ਦੀਆਂ ਦੁਕਾਨਾਂ ਜੋ ਨਿਰਧਾਰਿਤ ਕੀਤੀਆਂ ਗਈਆਂ
1.ਮਹਿੰਦਰ ਸਿੰਘ ਪ੍ਰੇਮ ਸਿੰਘ ਕਰਿਆਨਾ ਸਟੋਰ : 8591313313
2.ਭਗਵਾਨ ਦਾਸ ਡਿਪਾਰਟਮੈਂਟ ਸਟੋਰ : 9592420049
3.ਮੋਹਿਤ ਕਰਿਆਨਾ ਸਟੋਰ : 9815276996
4.ਸੰਜੇ ਕਰਿਆਨਾ ਸਟੋਰ : 9914955963
5.ਪ੍ਰੇਮ ਚੰਦ ਬਲਦੇਵ ਰਾਜ ਕਰਿਆਨਾ ਸਟੋਰ : 9779591672
6.ਸੁਖੀਜਾ ਡਿਪਾਰਟਮੈਂਟਲ ਸਟੋਰ : 9915924003
ਭੋਗਪੁਰ ਕਰਫਿਊ ਅਪਡੇਟ : ਐੱਚ. ਪੀ.. ਗੈਸ ਦਾ ਵਟਸਅਪ ਬੁਕਿੰਗ ਨੰ.
ਭੋਗਪੁਰ ’ਚ ਐੱਲ. ਪੀ. ਜੀ. ਗੈਸ ਦੀ ਬੁਕਿੰਗ ਨਿਰਧਾਰਿਤ ਨੰਬਰ 9855623456 ’ਤੇ ਨੈਟਵਰਕ ਦੀ ਵਜ੍ਹਾ ਨਾਲ ਬੁਕਿੰਗ ਨਹੀਂ ਹੋ ਰਹੀ ਸੀ, ਜਿਸ ਕਾਰਣ ਲੋਕ ਕਾਫ਼ੀ ਪ੍ਰੇਸ਼ਾਨ ਹਨ। ਇਸ ਸਬੰਧੀ ਜਦੋਂ ਭੋਗਪੁਰ ਗੈਸ ਏਜੰਸੀ ਦੇ ਦੀਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਟਸਅਪ ਨੰਬਰ 9222201122 ਦਿੱਤਾ ਅਤੇ ਕਿਹਾ ਕਿ ਉਪਭੋਗਤਾ ਵਟਸਅਪ ਨੰ. ’ਤੇ ਹੀ ਸਿਲੰਡਰ ਬੁੱਕ ਕਰਵਾ ਸਕਦੇ ਹਨ।


author

Gurdeep Singh

Content Editor

Related News