ਬਰਨਾਲਾ ਦੀ ਅਨਾਜ ਮੰਡੀ ’ਚ ਹੋਈ ਖੂਨੀ ਵਾਰਦਾਤ, ਆੜ੍ਹਤੀਏ ਨੂੰ ਮਾਰੀਆਂ ਤਿੰਨ ਗੋਲ਼ੀਆਂ

10/26/2021 6:26:53 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਪਿੰਡ ਠੀਕਰੀਵਾਲਾ ਦੇ ਅਨਾਜ ਮੰਡੀ ’ਚ ਫੜ ’ਚ ਜੀਰੀ ਲਗਾਉਣ ਦੇ ਮਾਮਲੇ ’ਚ ਹੋਈ ਤਕਰਾਰ ’ਚ ਇਕ ਆੜ੍ਹਤੀਏ ਨੇ ਦੂਜੇ ਆੜ੍ਹਤੀਏ ’ਤੇ ਗੋਲੀਆਂ ਚਲਾ ਦਿੱਤੀਆਂ। ਉਕਤ ਆੜ੍ਹਤੀਏ ਨੇ ਚਾਰ ਫਾਇਰ ਦੂਸਰੇ ਆੜ੍ਹਤੀਏ ’ਤੇ ਕਰ ਦਿੱਤੇ। ਜਿਸ ਕਾਰਨ ਆੜ੍ਹਤੀਆ ਜਗਦੀਸ਼ ਚੰਦ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ, ਜਿਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ’ਚ ਆੜ੍ਹਤੀਏ ਵੀ ਸਿਵਲ ਹਸਪਤਾਲ ’ਚ ਇਕੱਠੇ ਹੋ ਗਏ।

ਇਹ ਵੀ ਪੜ੍ਹੋ : ਕੈਨੇਡੀਅਨ ਕੁੜੀ ਦੇ ਚੱਕਰਾਂ ’ਚ ਫਸਿਆ ਮੁੰਡਾ, ਉਹ ਹੋਇਆ ਜੋ ਸੋਚਿਆ ਨਾ ਸੀ

ਜ਼ਖਮੀ ਨੂੰ ਹਸਪਤਾਲ ’ਚ ਲਿਆਉਣ ਵਿਚ ਅਨਾਜ ਮੰਡੀ ’ਚੋਂ ਨਹੀਂ ਨਿਕਲਣ ਦੇ ਰਿਹਾ ਸੀ ਦੋਸ਼ੀ ਆੜ੍ਹਤੀਆ
ਸਿਵਲ ਹਸਪਤਾਲ ’ਚ ਗੱਲਬਾਤ ਕਰਦਿਆਂ ਜ਼ਖਮੀ ਆੜ੍ਹਤੀਏ ਜਗਦੀਸ਼ ਚੰਦ ਦੇ ਪੁੱਤਰ ਵਿਨੋਦ ਕੁਮਾਰ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਆੜ੍ਹਤੀਆ ਸਤੀਸ਼ ਕੁਮਾਰ ਸੰਘੇੜਾ ਪਿੰਡ ਠੀਕਰੀਵਾਲਾ ਦੀ ਅਨਾਜ ਮੰਡੀ ਵਿਚ ਸਾਡੇ ਫੜ ’ਚ ਮਾਲ ਉਤਾਰ ਰਿਹਾ ਸੀ। ਮੇਰੇ ਪਿਤਾ ਜਗਦੀਸ਼ ਚੰਦ ਅਤੇ ਮੈਂ ਉਸਨੂੰ ਇੰਝ ਕਰਨ ਤੋਂ ਰੋਕ ਰਹੇ ਸੀ। ਇਸ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ। ਉਸਨੇ ਮੇਰੇ ਪਿਤਾ ਨੂੰ ਧੱਕਾ ਦੇ ਦਿੱਤਾ। ਫਿਰ ਮੇਰੇ ਪਿਤਾ ਨੇ ਉਸਨੂੰ ਧੱਕਾ ਦੇ ਦਿੱਤਾ। ਫਿਰ ਉਹ ਆਪਣੀ ਕਾਰ ’ਚੋਂ ਰਿਵਾਲਵਰ ਕੱਢ ਲਿਆਇਆ ਅਤੇ ਮੇਰੇ ਪਿਤਾ ’ਤੇ ਚਾਰ ਫਾਇਰ ਕਰ ਦਿੱਤੇ। ਦੋ ਫਾਇਰ ਹੱਥ ’ਚ ਲੱਗੇ। ਇਕ ਫਾਇਰ ਵੱਖੀ ’ਚ ਲੱਗਿਆ। ਉਸਨੇ ਮੇਰੇ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਜਦੋਂ ਅਸੀਂ ਆਪਣੇ ਜ਼ਖਮੀ ਪਿਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆ ਰਹੇ ਸੀ ਤਾਂ ਦੋਸ਼ੀ ਨੇ ਮੰਡੀ ’ਚੋਂ ਸਾਨੂੰ ਬਾਹਰ ਨਿਕਲਣ ਤੋਂ ਵੀ ਰੋਕ ਦਿੱਤਾ ਪਰ ਡਰਾਈਵਰ ਨੇ ਹੋਸ਼ਿਆਰੀ ਵਰਤੀ। ਉਸਨੇ ਕਾਰ ਰਾਹੀਂ ਸਾਡਾ ਪਿੱਛਾ ਵੀ ਕੀਤਾ।

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਖਟਕੜਕਲਾਂ ਨੇੜੇ ਵਾਪਰਿਆ ਭਿਆਨਕ ਹਾਦਸਾ, ਸਕੀਆਂ ਭੈਣਾਂ ਦੀ ਮੌਤ

ਪੁਲਸ ਨੇ ਲਿਆ ਦੋਸ਼ੀ ਨੂੰ ਹਿਰਾਸਤ ’ਚ
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਲਖਵੀਰ ਸਿੰਘ ਟਿਵਾਣਾ ਪੁਲਸ ਫੋਰਸ ਲੈ ਕੇ ਹਸਪਤਾਲ ’ਚ ਪੁੱਜ ਗਏ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਡੀ. ਐੱਸ. ਪੀ. ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਸਤੀਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸਨੂੰ ਹਿਰਾਸਤ ’ਚ ਲੈ ਲਿਆ ਹੈ।

ਇਹ ਵੀ ਪੜ੍ਹੋ : ਅਰੂਸਾ ਦੀ ਤਲਖ ਟਿੱਪਣੀ, ਕਾਂਗਰਸੀਆਂ ਨੂੰ ਦੱਸਿਆ ਲੱਕੜਬੱਗੇ, ਦਿੱਤੀ ਇਹ ਧਮਕੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News