ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ’ਚ ਡਿਜ਼ੀਟਲ ਤਕਨੀਕੀ ਮੰਚਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੀ ਹੈ ਸਰਕਾਰ : ਅਨੁਰਾਗ ਠਾਕੁਰ
Friday, Apr 01, 2022 - 12:44 PM (IST)
ਚੰਡੀਗੜ੍ਹ (ਹਰੀਸ਼) : ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਖੇਡਾਂ ਸੂਬਿਆਂ ਦਾ ਵਿਸ਼ਾ ਹੋਣ ਕਾਰਨ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਦੀ ਜ਼ਿੰਮੇਵਾਰੀ ਮੁੱਖ ਤੌਰ ’ਤੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੀ ਹੁੰਦੀ ਹੈ। ਕੇਂਦਰ ਸਰਕਾਰ ਉਨ੍ਹਾਂ ਦੇ ਯਤਨਾਂ ਨੂੰ ਅੱਗੇ ਵਧਾਉਂਦੀ ਹੈ। ਇਸਦੇ ਬਾਵਜੂਦ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਦੇਸ਼ ਭਰ ਵਿਚ ਖੇਡਾਂ ਦੇ ਵਿਕਾਸ ਲਈ ‘ਖੇਲੋ ਇੰਡੀਆ’ ਯੋਜਨਾ, ਰਾਸ਼ਟਰੀ ਖੇਡ ਫੈਡਰੇੱਸ਼ਨਾਂ ਨੂੰ ਸਹਾਇਤਾ, ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਜੇਤੂਆਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਿਸ਼ੇਸ਼ ਇਨਾਮ, ਰਾਸ਼ਟਰੀ ਖੇਡ ਪੁਰਸਕਾਰ, ਜੇਤੂ ਖਿਡਾਰੀਆਂ ਨੂੰ ਪੈਨਸ਼ਨ, ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਖੇਡ ਕਲਿਆਣ ਫੰਡ, ਰਾਸ਼ਟਰੀ ਖੇਡ ਵਿਕਾਸ ਨਿਧੀ ਅਤੇ ਭਾਰਤੀ ਖੇਡ ਅਥਾਰਟੀ ਦੇ ਜ਼ਰੀਏ ਖੇਡ ਸਿਖਲਾਈ ਕੇਂਦਰਾਂ ਦਾ ਸੰਚਾਲਨ ਆਦਿ ਯੋਜਨਾਵਾਂ ਚੱਲਦੀਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਹੁਣ ਸਾਲ 'ਚ 7 ਵਾਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਜਾ ਸਕਣਗੇ ਸਿੱਖ ਸ਼ਰਧਾਲੂ
ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ ਵਿਚ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਅਤੇ ਖੇਡਾਂ ਦੇ ਵਿਕਾਸ ਵਿਚ ਡਿਜ਼ੀਟਲ ਤਕਨੀਕੀ ਮੰਚਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੀ ਹੈ। ਇਸਦੇ ਬਰਾਬਰ ਸਰਕਾਰ ਨੇ ਸੂਚਨਾ ਅਤੇ ਸੰਚਾਰ ਤਕਨੀਕੀ ਦੀ ਤਾਕਤ ਦਾ ਲਾਭ ਉਠਾਉਣ ਅਤੇ ਸਾਰੇ ਹਿੱਤਧਾਰਕਾਂ ਲਈ ਸੌਖੇ ਤਰੀਕੇ ਨਾਲ ਸੂਚਨਾ ਉਪਲਬਧ ਕਰਵਾਉਣ ਲਈ ਖੇਡਾਂ ਵਿਚ ਈ-ਗਵਰਨੈਂਸ ਅਤੇ ਡਿਜ਼ੀਟਲੀਕਰਨ ਕਰਨ ਲਈ ਅਨੇਕਾਂ ਪ੍ਰਾਜੈਕਟ ਸ਼ੁਰੂ ਕੀਤੇ ਹਨ। ਇਸ ਸੰਬੰਧ ਵਿਚ ਮੰਤਰਾਲਾ ਵਿਚ ਕਈ ਸੂਚਨਾ ਤਕਨੀਕੀ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿਚ ਰਾਸ਼ਟਰੀ ਖੇਡ ਰਿਪਾਜ਼ਟਰੀ ਪ੍ਰਣਾਲੀ, ਖੇਲੋ ਇੰਡੀਆ ਮੋਬਾਇਲ ਐਪਲੀਕੇਸ਼ਨ, ਖੇਲੋ ਇੰਡੀਆ ਫਿਟਨੈੱਸ ਐਪਲੀਕੇਸ਼ਨ, ਸਿਖਲਾਈ ਅਤੇ ਮੁਕਾਬਲਿਆਂ ਦਾ ਸਾਲਾਨਾ ਕੈਲੰਡਰ (ਏ. ਸੀ. ਟੀ. ਸੀ. ) ਪੋਰਟਲ ਅਤੇ ਫਿੱਟ ਇੰਡੀਆ ਮੋਬਾਇਲ ਐਪਲੀਕੇਸ਼ਨ ਅਤੇ ਵੈੱਬਸਾਈਟ/ਪੋਰਟਲ ਸ਼ਾਮਲ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ’ਚ ਪਾਸ ਹੋਏ ਇਹ ਮਤੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ