ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚਿੱਠੀ ਲਿਖ CM ਤੋਂ ਮੰਗਿਆ ਖ਼ਰਚਿਆਂ ਦਾ ਹਿਸਾਬ
Tuesday, Oct 17, 2023 - 06:34 PM (IST)
ਜਲੰਧਰ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਚਾਲੇ ਚਿੱਠੀਆਂ ਦਾ ਵਿਵਾਦ ਹਾਲੇ ਵੀ ਚੱਲ ਰਿਹਾ ਹੈ। ਰਾਜਪਾਲ ਨੇ ਇਕ ਵਾਰ ਫਿਰ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ, ਜੋ ਉਨ੍ਹਾਂ ਵੱਲੋਂ ਭਗਵੰਤ ਮਾਨ ਨੂੰ ਲਿਖੀ ਗਈ 19ਵੀਂ ਚਿੱਠੀ ਹੈ। ਇਸ ਚਿੱਠੀ 'ਚ ਰਾਜਪਾਲ ਨੇ ਮੁੱਖ ਮੰਤਰੀ ਤੋਂ ਨਾ-ਜ਼ਾਹਰ ਕੀਤੇ ਗਏ ਖਰਚਿਆਂ ਦਾ ਹਿਸਾਬ ਮੰਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ ਕਰਜ਼ੇ ਅਤੇ ਕੀਤੇ ਗਏ ਖਰਚਿਆਂ 'ਤੇ ਵੀ ਸਵਾਲ ਚੁੱਕੇ ਹਨ।
ਰਾਜਪਾਲ ਦੀ ਚਿੱਠੀ 'ਚ ਕਿਹਾ ਗਿਆ ਹੈ ਕਿ ਸੂਬੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਸੰਜਮ ਨਾਲ ਕਰਨ, ਪਰ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਆਪਣੇ ਵਿੱਤੀ ਸਾਧਨਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕਰ ਰਹੀ। ਉਦਾਹਰਨ ਲਈ 2022-23 'ਚ ਸੂਬਾ ਸਰਕਾਰ ਨੇ ਸਵੀਕਾਰ ਕੀਤੀ ਗਈ 23,835 ਕਰੋੜ ਦੀ ਰਾਸ਼ੀ ਦੀ ਜਗ੍ਹਾ 33,886 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਹ ਵਿਧਾਨ ਸਭਾ ਵੱਲੋਂ ਸਵਾਕਾਰ ਕੀਤੀ ਗਈ ਰਾਸ਼ੀ ਤੋਂ 10,000 ਕਰੋੜ ਰੁਪਏ ਵੱਧ ਹੈ। ਇਸ ਵਾਧੂ ਕਰਜ਼ੇ ਦਾ ਹਿਸਾਬ ਦੇਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਵਰਤੋਂ ਜਾਇਦਾਦ ਨਿਰਮਾਣ ਲਈ ਤਾਂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਝਾਰਖੰਡ ਤੋਂ ਅਫੀਮ ਸਪਲਾਈ ਕਰਨ ਆਏ 11ਵੀਂ ਦੀ ਵਿਦਿਆਰਥਣ ਸਣੇ 2 ਕਾਬੂ
ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਪ੍ਰਭਾਵੀ ਪੂੰਜੀ ਖਰਚ 11,375.59 ਕਰੋੜ ਰੁਪਏ ਤੋਂ 9,691.53 ਕਰੋੜ ਰੁਪਏ ਹੋ ਗਿਆ, ਜੋ ਅਨੁਮਾਨ ਤੋਂ 1,500 ਕਰੋੜ ਰੁਪਏ ਤੋਂ ਘੱਟ ਹੈ। ਇਸ ਤੋਂ ਇਲਾਵਾ ਅਨੁਮਾਨਿਤ ਅੰਕੜਿਆਂ ਅਨੁਸਾਰ, ਵਾਧੂ ਉਧਾਰ ਦੀ ਵਰਤੋਂ ਰਵਾਇਤੀ ਵਿਆਜ ਦਾ ਭੁਗਤਾਨ ਕਰਨ ਲਈ ਵੀ ਨਹੀਂ ਕੀਤੀ ਗਈ। ਅਸਲ 'ਚ ਇਹ ਦਰਸਾਉਂਦੇ ਹਨ ਕਿ ਸਾਲ 2022-23 ਦੌਰਾਨ ਕੁੱਲ ਭੁਗਤਾਨ ਆਖਰਕਾਰ 19,905 ਕਰੋੜ ਰੁਪਏ ਰਿਹਾ, ਜਦੋਂ ਕਿ ਇਸ ਖਾਤੇ 'ਤੇ ਭੁਗਤਾਨਾਂ ਦਾ ਬਜਟ ਅਨੁਮਾਨ 20,100 ਕਰੋੜ ਰੁਪਏ ਸੀ।
ਕਰਜ਼ ਦੀ ਆਦਰਸ਼ ਵਰਤੋਂ ਅਜਿਹੇ ਪਾਸੇ ਕਰਨੀ ਚਾਹੀਦੀ ਹੈ ਕਿ ਸੂਬੇ ਦੀ ਕਮਾਈ 'ਚ ਵਾਧਾ ਕੀਤਾ ਜਾ ਸਕੇ ਤੇ ਫਜ਼ੂਲ ਖਰਚੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਰਾਜਪਾਲ ਨੇ ਮੁਫਤ 'ਚ ਦਿੱਤੀ ਜਾ ਰਹੀ ਬਿਜਲੀ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਇਸ ਨਾਲ ਬਿਜਲੀ ਚੋਰੀ 'ਚ ਵੱਡੇ ਪੈਮਾਨੇ 'ਤੇ ਵਾਧਾ ਹੋਇਆ ਹੈ। ਇਸ ਦੀ ਸਹੀ ਵਰਤੋਂ ਲਈ ਬਿਜਲੀ ਚੋਰੀ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਤੇ ਇਸ ਤੋਂ ਹੋਣ ਵਾਲੀ ਬਚਤ ਨੂੰ ਕਮਜ਼ੋਰ ਵਰਗ ਦੇ ਲੋਕਾਂ ਨੂੰ ਸਬਸਿਡੀ ਦੇਣ ਲਈ ਵਰਤਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਫਿਰ ਆਈ ਦਿਲ ਝੰਜੋੜਨ ਵਾਲੀ ਖ਼ਬਰ, ਮਹਿਲ ਕਲਾਂ ਦੀ ਦਿਲਪ੍ਰੀਤ ਕੌਰ ਦੀ ਅਚਾਨਕ ਮੌਤ
ਰਾਜਪਾਲ ਨੇ ਕਿਹਾ ਕਿ ਪੰਜਾਬ ਨੂੰ ਮੁੜ ਮਜ਼ਬੂਤ ਸਥਿਤੀ 'ਚ ਲਿਆਉਣ ਲਈ ਇਮਾਨਦਾਰੀ ਨਾਲ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤੇ ਚੰਗੇ ਸ਼ਾਸਨ ਨਾਲ ਹੋਣ ਵਾਲੀ ਬਚਤ ਨੂੰ ਪੰਜਾਬ ਦੇ ਵਿਕਾਸ ਕਾਰਜਾਂ 'ਚ ਵਰਤਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਕ ਵਾਰ ਫਿਰ ਵਾਧੂ ਖਰਚਿਆਂ ਦਾ ਹਿਸਾਬ ਮੰਗਿਆ ਹੈ ਤੇ ਵਿਸ਼ਵਾਸ ਦਿਵਾਇਆ ਕਿ ਲੋੜ ਪੈਣ 'ਤੇ ਭਾਰਤ ਸਰਕਾਰ ਤੋਂ ਦੁਬਾਰਾ ਮਦਦ ਲਈ ਸੰਪਰਕ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ EVMs ਦੀ ਚੈਕਿੰਗ ਸ਼ੁਰੂ, ਚੋਣ ਕਮਿਸ਼ਨ ਵੱਲੋਂ ਭੇਜੀ ਟੀਮ ਕਰੇਗੀ ਨਿਰੀਖਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8