ਸਰਕਾਰੀ ਸੇਵਾ ਕੇਂਦਰ ਬਣ ਰਹੇ ਆਮ ਲੋਕਾਂ ਲਈ ਮੁਸੀਬਤਾਂ ਦਾ ਕਾਰਨ

6/27/2020 10:45:49 AM

ਮੋਗਾ (ਸੰਦੀਪ ਸ਼ਰਮਾ) : ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਹਰ ਆਮ ਲੋੜਵੰਦ ਨਾਗਰਿਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਸਮੇਂ-ਸਮੇਂ ’ਤੇ ਵੱਖ-ਵੱਖ ਲੋਕ ਭਲਾਈ ਸੁਵਿਧਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ-ਨਾਲ ਹਰ ਨਾਗਰਿਕ ਦੇ ਸਰਕਾਰੀ ਮਹਿਕਮਿਆਂ ਨਾਲ ਜੁੜੇ ਕੰਮਾਂ ਨੂੰ ਅਸਾਨੀ ਨਾਲ ਇਕ ਹੀ ਛੱਤ ਦੇ ਹੇਠ ਕਰਵਾਉਣ ਦੀ ਸੁਵਿਧਾ ਦੇਣ ਦੇ ਲਈ ਸੇਵਾ ਕੇਂਦਰ ਵੀ ਖੋਲ੍ਹੇ ਗਏ ਸਨ, ਜਿਨ੍ਹਾਂ 'ਚ ਵੱਖ-ਵੱਖ ਸਰਕਾਰੀ ਦਸਤਾਵੇਜ਼ ਬਨਾਉਣ ਅਤੇ ਇਨ੍ਹਾਂ 'ਚ ਗਲਤੀਆਂ ਨੂੰ ਠੀਕ ਕਰਵਾਉਣ ਲਈ ਇਨ੍ਹਾਂ ਸੇਵਾ ਕੇਂਦਰਾਂ ’ਚ ਸਟਾਫ਼ ਦੀ ਤਾਇਨਾਤੀ ਕਰ ਕੇ ਲੋਕਾਂ ਨੂੰ ਇਨ੍ਹਾਂ ਕੇਂਦਰਾਂ ਦੀ ਸੁਵਿਧਾ ਦੇਣ ਦੇ ਸਰਕਾਰੀ ਨਿਰਦੇਸ਼ ਹਨ, ਪਰ ਇਹ ਨਿਰਦੇਸ਼ ਇੱਥੇ ਤਾਇਨਾਤ ਮੁਲਾਜ਼ਮਾਂ ਦੀ ਕਥਿਤ ਮਨਮਾਨੀ ਅਤੇ ਸਰਵਰ ਡਾਊਨ ਹੋਣ ਦੇ ਚੱਲਦੇ ਅੱਧ ਵਿਚਕਾਰ ਲਟਕ ਜਾਂਦੇ ਹਨ ਅਤੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਘੰਟਿਆਂ ਰੋਜ਼ਾਨਾ ਲਾਈਨਾਂ ’ਚ ਲੱਗੇ ਰਹਿਣ ਦੇ ਬਾਵਜੂਦ ਵੀ ਨਿਰਾਸ਼ ਹੋ ਕੇ ਘਰ ਵਾਪਸ ਪਰਤਣਾ ਪੈਂਦਾ ਹੈ, ਉੱਥੇ ਹੀ ਤਾਇਨਾਤ ਸਟਾਫ਼ ਦੇ ਅਗਲੀ ਵਾਰ ਉਨ੍ਹਾਂ ਦਾ ਕੰਮ ਕਰਨ ਦਾ ਭਰੋਸਾ ਦੇ ਕੇ ਦੁਬਾਰਾ ਉਨ੍ਹਾਂ ਨੂੰ ਆਉਣ ਬਾਰੇ ਕਹਿ ਕੇ ਟਾਲਣ ਦੇ ਰਵੱਈਏ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਜ਼ਬੂਰ ਲੋਕਾਂ ਨੇ ਸਰਕਾਰ ਤੋਂ ਲੋਕਾਂ ਦੀ ਸੁਵਿਧਾ ਲਈ ਖੋਲ੍ਹੇ ਗਏ ਇਨ੍ਹਾਂ ਸੇਵਾ ਕੇਂਦਰਾਂ ਦੀ ਕਾਰਜ ਪ੍ਰਣਾਲੀ ’ਚ ਸੁਧਾਰ ਕਰਕੇ ਇੱਥੇ ਤਾਇਨਾਤ ਸਟਾਫ ਨੂੰ ਸਹੀ ਮਾਇਨੇ ’ਚ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਡਿਊਟੀ ਦੇਣ ਦੀਆਂ ਹਦਾਇਤਾਂ ਦੇਣ ਦੀ ਗੁਹਾਰ ਲਾਈ।


Babita

Content Editor Babita