ਸਰਕਾਰੀ ਸਕੂਲ ਮੇਘੋਵਾਲ ਦੋਆਬਾ ਨੇ ਇੰਟਰ ਆਰਟਸ ਗਰੁੱਪ ਤੇ ਵੋਕੇਸ਼ਨਲ ਟ੍ਰੇਨਿੰਗ ਕੋਰਸ ਕੀਤੇ ਬੰਦ

09/23/2017 2:27:21 AM

ਹੁਸ਼ਿਆਰਪੁਰ, (ਘੁੰਮਣ)- ਸਰਕਾਰੀ ਸੀਨੀ. ਸੈਕੰਡਰੀ ਸਕੂਲ ਮੇਘੋਵਾਲ ਦੋਆਬਾ ਦੀ ਸਥਾਪਨਾ ਲਗਭਗ 50 ਸਾਲ ਪਹਿਲਾਂ ਕੀਤੀ ਗਈ ਸੀ। 1978 'ਚ ਇਸ ਸਕੂਲ 'ਚ 750 ਦੇ ਕਰੀਬ ਬੱਚੇ ਪੜ੍ਹਦੇ ਸਨ ਅਤੇ 10+2 ਦੇ ਤੌਰ 'ਤੇ ਅਪਗ੍ਰੇਡ ਹੋਣ ਤੋਂ ਬਾਅਦ ਇਥੇ ਇੰਟਰ ਆਰਟਸ ਗਰੁੱਪ ਤੇ ਵੋਕੇਸ਼ਨਲ ਟ੍ਰੇਨਿੰਗ ਕੋਰਸ ਵੀ ਸ਼ੁਰੂ ਕੀਤੇ ਗਏ ਸਨ। ਨੈਸ਼ਨਲ ਐਜੂਕੇਸ਼ਨ ਮੂਵਮੈਂਟ ਪੰਜਾਬ ਦੀ ਟੀਮ ਨੇ ਸਕੂਲ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਇਥੇ ਵਿਦਿਆਰਥੀਆਂ ਦੀ ਗਿਣਤੀ 200 ਦੇ ਕਰੀਬ ਰਹਿ ਜਾਣ ਕਾਰਨ ਇੰਟਰ ਆਰਟਸ ਗਰੁੱਪ ਤੇ ਵੋਕੇਸ਼ਨਲ ਟ੍ਰੇਨਿੰਗ ਕੋਰਸ ਬੰਦ ਕਰ ਦਿੱਤੇ ਗਏ ਹਨ। 
ਗੱਲਬਾਤ ਕਰਦਿਆਂ ਮੂਵਮੈਂਟ ਦੇ ਆਗੂਆਂ ਵਿਕਰਾਂਤ ਕਪੂਰ ਤੇ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸਕੂਲ 'ਚ ਅੰਗਰੇਜ਼ੀ, ਹਿਸਟਰੀ ਤੇ ਮੈਥ ਲੈਕਚਰਾਰ, ਪੰਜਾਬੀ ਮਾਸਟਰ, ਮੈਥ ਮਾਸਟਰ, ਡੀ. ਪੀ., ਰੇਡੀਓ ਮਕੈਨਿਕ, ਕਾਰਪੇਂਟਰ, ਸਹਾਇਕ ਲਾਇਬ੍ਰੇਰੀਅਨ, ਚੌਕੀਦਾਰ ਆਦਿ ਦੇ ਅਹੁਦੇ ਖਾਲੀ ਹੋ ਗਏ ਹਨ ਤੇ ਬਹੁਤ ਸਾਰੇ ਹੋਰ ਅਹੁਦੇ ਹਨ, ਜਿਨ੍ਹਾਂ ਦੀ ਲੋੜ ਹੈ, ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਮੰਤਰਾਲੇ ਆਪਣੀ ਵੈੱਬਸਾਈਟ 'ਤੇ ਗੁਣਾਤਮਕ ਸਿੱਖਿਆ ਦੇ ਸੁਪਨੇ ਦਿਖਾਉਂਦਾ ਹੈ। ਉਨ੍ਹਾਂ ਕਿਹਾ ਕਿ ਕੀ ਇਹ ਗੁਣਾਤਮਕ ਸਿੱਖਿਆ ਬੱਚਿਆਂ ਨੂੰ ਬਿਨਾਂ ਅਧਿਆਪਕਾਂ ਦੇ ਮਿਲਣੀ ਸੰਭਵ ਹੈ?
ਰਾਈਟ ਟੂ ਐਜੂਕੇਸ਼ਨ ਐਕਟ ਦੀਆਂ ਉਡਾਈਆਂ ਜਾ ਰਹੀਆਂ ਨੇ ਧੱਜੀਆਂ : ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਿਲੇ 'ਚ ਰਾਈਟ-ਟੂ-ਐਜੂਕੇਸ਼ਨ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਆਗੂਆਂ ਨੇ ਲੋਕਾਂ ਨੂੰ ਸਿੱਖਿਅਕ ਸੁਧਾਰਾਂ ਲਈ ਇਕ ਮੰਚ 'ਤੇ ਇਕੱਤਰ ਹੋਣ ਦੀ ਲੋੜ 'ਤੇ ਜ਼ੋਰ ਦਿੱਤਾ। 


Related News