ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨੀ ਪੱਧਰ ''ਤੇ ਵੱਡਾ ਫੇਰਬਦਲ

05/22/2020 6:28:01 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਪ੍ਰਬੰਧਕੀ (ਪ੍ਰਸ਼ਾਸਨੀ) ਤੌਰ 'ਤੇ ਵੱਡਾ ਫੇਰਬਦਲ ਕਰਦਿਆਂ ਇਕ ਹੁਕਮ ਜਾਰੀ ਕਰਕੇ 11 ਆਈ. ਏ. ਐੱਸ. ਅਤੇ 19 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੇਂ ਸਥਾਨਾਂ 'ਤੇ ਨਿਯੁਕਤੀਆਂ ਕੀਤੀਆਂ ਹਨ। ਆਈ. ਏ. ਐੱਸ. ਅਧਿਕਾਰੀਆਂ 'ਚ ਕੁਮਾਰ ਰਾਹੁਲ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਸਕੱਤਰ ਦੇ ਨਾਲ-ਨਾਲ ਡਾਇਰੈਕਟਰ ਖਨਨ ਅਤੇ ਪ੍ਰਾਜੈਕਟ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਅਤੇ ਨਾਲ ਹੀ ਮੈਨੇਜਿੰਗ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਚਾਰਜ ਦਿੱਤਾ ਗਿਆ ਹੈ। ਚੰਦਰ ਗੈਂਦ ਨੂੰ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ 'ਚ ਸਕੱਤਰ, ਮਨਵੇਸ਼ ਸਿੰਘ ਸਿੱਧੂ ਨੂੰ ਮਾਲ ਅਤੇ ਪੁਨਰਵਾਸ ਵਿਭਾਗ 'ਚ ਸਕੱਤਰ, ਕਰਣੇਸ਼ ਸ਼ਰਮਾ ਨੂੰ ਵਿਸ਼ੇਸ਼ ਸਕੱਤਰ ਵਣ ਅਤੇ ਵਣ ਜੀਵ ਵਿਭਾਗ ਦੇ ਨਾਲ-ਨਾਲ ਵਿਸ਼ੇਸ਼ ਸਕੱਤਰ ਮੈਡੀਕਲ ਐਜੁਕੇਸ਼ਨ ਐਂਡ ਰਿਸਰਚ ਅਤੇ ਸਕੱਤਰ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਦਾ ਵੀ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਪੰਜਾਬ ਦੀ ਅਧਿਕਾਰਤ ਵੈਬਸਾਈਟ ਹੈਕ, ਪਾਕਿ ਨੇ ਭਾਰਤ ਦੀ ਸੈਨਾ ਨਾਲ ਨਜਿੱਠਣ ਦੀ ਦਿੱਤੀ ਧਮਕੀ 

ਹਰਪ੍ਰੀਤ ਸਿੰਘ ਸੂਦਨ ਨੂੰ ਰੁਜ਼ਗਾਰ ਉਤਪਤੀ ਅਤੇ ਟ੍ਰੇਨਿੰਗ ਵਿਭਾਗ 'ਚ ਡਾਇਰੈਕਟਰ ਜਨਰਲ ਦੇ ਨਾਲ-ਨਾਲ ਐਡੀਸ਼ਨਲ ਮਿਸ਼ਨ ਡਾਇਰੈਕਟਰ ਘਰ-ਘਰ ਰੁਜ਼ਗਾਰ ਮਿਸ਼ਨ ਅਤੇ ਐਡੀਸ਼ਨਲ ਸੈਕਟਰੀ ਇੰਪਲਾਇਮੈਂਟ ਜਨਰੇਸ਼ਨ ਦਾ ਚਾਰਜ ਦਿੱਤਾ ਗਿਆ ਹੈ। 2014 ਬੈਚ ਦੀ ਆਈ. ਏ. ਐੱਸ. ਅਧਿਕਾਰੀ ਰੂਹੀ ਦੁੱਗ ਨੂੰ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ 'ਚ ਵਧੀਕ ਸਕੱਤਰ ਦੇ ਨਾਲ-ਨਾਲ ਪੁੱਡਾ 'ਚ ਵਧੀਕ ਚੀਫ਼ ਐਡਮਿਨਿਸਟ੍ਰੇਟਰ ਦਾ ਅਹੁਦਾ ਵੀ ਦਿੱਤਾ ਗਿਆ ਹੈ। ਜਸਪ੍ਰੀਤ ਸਿੰਘ ਨੂੰ ਫੂਡ ਸਪਲਾਈ ਵਿਭਾਗ 'ਚ ਵਧੀਕ ਸਕੱਤਰ ਅਤੇ ਵਧੀਕ ਡਾਇਰੈਕਟਰ ਲਗਾਇਆ ਗਿਆ ਹੈ। 2015 ਬੈਚ ਦੇ ਆਈ. ਏ. ਐੱਸ. ਅਧਿਕਾਰੀ ਪੱਲਵੀ ਨੂੰ ਤਰਨਤਾਰਨ 'ਚ ਏ. ਡੀ. ਸੀ. (ਵਿਕਾਸ), ਅਮਿਤ ਕੁਮਾਰ ਪਾਂਚਾਲ ਨੂੰ ਹੁਸ਼ਿਆਰਪੁਰ 'ਚ ਏ. ਡੀ. ਸੀ., ਆਦਿਤਿਆ ਡਾਚਲਵਾਲ ਨੂੰ ਬਰਨਾਲਾ 'ਚ ਏ. ਡੀ. ਸੀ., ਗੌਤਮ ਜੈਨ ਨੂੰ ਐੱਸ. ਡੀ. ਐੱਮ. ਨਕੋਦਰ, ਸੁਭਾਸ਼ ਚੰਦਰ ਨੂੰ ਖੰਨਾ 'ਚ ਏ. ਡੀ. ਸੀ., ਦਲਜੀਤ ਕੌਰ ਨੂੰ ਜਲੰਧਰ ਵਿਕਾਸ ਅਥਾਰਟੀ 'ਚ ਏ. ਸੀ. ਏ. ਲਗਾਉਣ ਲਈ ਉਨ੍ਹਾਂ ਦੀਆਂ ਸੇਵਾਵਾਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਸੌਂਪੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਰਾਹਤ ਭਰੀ ਖਬਰ: ਪਟਿਆਲਾ ਜ਼ਿਲੇ 'ਚ 157 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ

ਜਸਪਾਲ ਸਿੰਘ ਗਿੱਲ ਨੂੰ ਮੋਗਾ 'ਚ ਏ. ਡੀ. ਸੀ. (ਵਿਕਾਸ), ਪੂਜਾ ਸਿਆਲ ਨੂੰ ਪਟਿਆਲਾ 'ਚ ਏ. ਡੀ. ਸੀ., ਹਰਜੋਤ ਕੌਰ ਨੂੰ ਨੰਗਲ 'ਚ ਐੱਸ. ਡੀ. ਐੱਮ, ਸੁਰਿੰਦਰ ਸਿੰਘ ਨੂੰ ਨਗਰ ਨਿਗਮ ਜਲੰਧਰ 'ਚ ਐਡੀਸ਼ਨਲ ਕਮਿਸ਼ਨਰ, ਬਿਜੇਂਦਰ ਸਿੰਘ ਨੂੰ ਰੀਜਨਲ ਟ੍ਰਾਂਸਪੋਰਟ ਅਥਾਰਿਟੀ ਜਲੰਧਰ ਦੇ ਸਕੱਤਰ, ਅਨੁਪ੍ਰਿਤਾ ਜੋਹਲ ਨੂੰ ਏ. ਡੀ. ਸੀ. ਫ਼ਤਹਿਗੜ੍ਹ ਸਾਹਿਬ, ਉਦੈ ਦੀਪ ਸਿੰਘ ਸਿੱਧੂ ਨੂੰ ਪਨਸਪ 'ਚ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ, ਕਾਲਾਰਾਮ ਕਾਂਸਲ ਨੂੰ ਐੱਸ. ਡੀ. ਐੱਮ. ਨਾਭਾ, ਸੁਭਾਸ਼ ਚੰਦਰ ਖਾਟਕ ਨੂੰ ਐੱਸ. ਡੀ. ਐੱਮ. ਜਲਾਲਾਬਾਦ, ਮਨ ਕੰਵਲ ਸਿੰਘ ਚਾਹਲ ਨੂੰ ਆਰ. ਟੀ. ਏ. ਬਠਿੰਡਾ, ਦੀਪ ਜੋਤ ਕੌਰ ਨੂੰ ਐੱਸ. ਡੀ. ਐੱਮ. ਬੰਗਾ ਅਤੇ ਵਧੀਕ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਹਰਪ੍ਰੀਤ ਸਿੰਘ ਅਟਵਾਲ ਨੂੰ ਐੱਸ. ਡੀ. ਐੱਮ ਚਮਕੌਰ ਸਾਹਿਬ, ਗੁਰਵਿੰਦਰ ਸਿੰਘ ਜੌਹਲ ਨੂੰ ਐੱਸ. ਡੀ. ਐੱਮ. ਰੂਪਨਗਰ, ਸੂਬਾ ਸਿੰਘ ਨੂੰ ਐੱਸ. ਡੀ. ਐੱਮ. ਮੂਨਕ ਅਤੇ ਐੱਸ. ਡੀ. ਐੱਮ. ਲਹਿਰਾਗਾਗਾ ਦਾ ਵਾਧੂ ਚਾਰਜ, ਕੇਸ਼ਵ ਗੋਇਲ ਨੂੰ ਐੱਸ. ਡੀ. ਐੱਮ. ਫਾਜ਼ਿਲਕਾ, ਖੁਸ਼ਦਿਲ ਸਿੰਘ ਨੂੰ ਐੱਸ. ਡੀ. ਐੱਮ. ਰਾਜਪੁਰਾ, ਕਿਰਪਾਲ ਵੀਰ ਸਿੰਘ ਨੂੰ ਅਸਿਸਟੈਂਟ ਕਮਿਸ਼ਨਰ ਹੁਸ਼ਿਆਰਪੁਰ ਲਗਾਇਆ ਗਿਆ ਹੈ। ਵਿੰਮੀ ਭੁੱਲਰ ਏ. ਸੀ. ਏ. ਪੁਡਾ ਹੈਡਕੁਆਟਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ।

ਇਹ ਵੀ ਪੜ੍ਹੋ : ਗੈਸਟ ਫੈਕਲਟੀ ਲੈਕਚਰਾਰਾਂ ਲਈ ਚੰਗੀ ਖਬਰ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ 


Gurminder Singh

Content Editor

Related News