ਪੰਜਾਬ ਸਰਕਾਰ ਨੇ 19082 ਧੀਆਂ ਦੀ 39 ਕਰੋੜ ਰੁਪਏ ਦੇ ਕੇ ਕੀਤੀ ਵਿੱਤੀ ਮਦਦ : ਧਰਮਸੋਤ

Monday, Feb 22, 2021 - 05:57 PM (IST)

ਪੰਜਾਬ ਸਰਕਾਰ ਨੇ 19082 ਧੀਆਂ ਦੀ 39 ਕਰੋੜ ਰੁਪਏ ਦੇ ਕੇ ਕੀਤੀ ਵਿੱਤੀ ਮਦਦ : ਧਰਮਸੋਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੀਆਂ ਆਰਥਿਕ ਤੌਰ ’ਤੇ ਕਮਜ਼ੋਰ ਧੀਆਂ ਨੂੰ ਉਨ੍ਹਾਂ ਦੇ ਵਿਆਹ ਮੌਕੇ 21-21 ਹਜ਼ਾਰ ਦੀ ਰਾਸ਼ੀ ਮੁਹੱਈਆ ਕਰਵਾਈ ਹੈ। ਸਾਲ 2020 ਦੌਰਾਨ ਸੂਬੇ ਦੀਆਂ 19082 ਧੀਆਂ ਨੂੰ 39 ਕਰੋੜ ਰੁਪਏ ਜਾਰੀ ਕਰਕੇ ਉਨ੍ਹਾਂ ਦੀ ਵਿੱਤੀ ਮਦਦ ਕੀਤੀ ਹੈ। ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬਾ ਸਰਕਾਰ ਨੇ ਲੰਘੇ ਵਰ੍ਹੇ ਦੌਰਾਨ ‘ਆਸ਼ੀਰਵਾਦ’ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੀਆਂ 10873 ਧੀਆਂ ਨੂੰ 22 ਕਰੋੜ ਰੁਪਏ ਜਦਕਿ ਪੱਛੜੀਆਂ ਸ਼੍ਰੇਣੀਆਂ/ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀਆਂ 8209 ਧੀਆਂ ਨੂੰ 17 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਉਨ੍ਹਾਂ ਦੇ ਵਿਆਹ ਮੌਕੇ ਪ੍ਰਦਾਨ ਕੀਤੀ ਹੈ।

ਮੰਤਰੀ ਨੇ ਦੱਸਿਆ ਕਿ ਸਾਲ 2020 ਦੌਰਾਨ ਸੂਬਾ ਸਰਕਾਰ ਨੇ ਆਪਣੇ ਪੱਧਰ ’ਤੇ ਨਵੀਂ ਡਾ. ਬੀ.ਆਰ.ਅੰਬੇਡਕਰ ਐੱਸ.ਸੀ. ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ 27 ਅਕਤੂਬਰ, 2020 ਨੂੰ ਅਧਿਸੂਚਿਤ ਕੀਤੀ ਜੋ ਅਕਾਦਮਿਕ ਸੈਸ਼ਨ 2020-21 ਤੋਂ ਲਾਗੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ ਪੰਜਾਬ ਦੇ ਵਸਨੀਕ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਰਗ, ਜਿਨਾਂ ਨੇ ਪੰਜਾਬ ਰਾਜ ਅਤੇ ਚੰਡੀਗੜ੍ਹ ਤੋਂ ਮੈਟਿ੍ਰਕ ਪਾਸ ਕੀਤੀ ਹੋਵੇ, ’ਤੇ ਲਾਗੂ ਹੋਵੇਗੀ। ਇਸ ਸਕੀਮ ਤਹਿਤ ਲਾਭ ਲੈਣ ਲਈ ਆਮਦਨ ਹੱਦ 2.50 ਲੱਖ ਰੁਪਏ ਤੋਂ ਵਧਾ ਕੇ 4 ਲੱਖ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭ ਦੇਣ ਦਾ ਦਾਇਰਾ ਪੰਜਾਬ ਅਤੇ ਚੰਡੀਗੜ੍ਹ ਦੇ ਕੇਂਦਰੀ ਅਤੇ ਸੂਬਾ ਪੱਧਰੀ ਸਰਕਾਰੀ ਉੱਚ ਸਿੱਖਿਆ ਸੰਸਥਾਵਾਂ ਤੱਕ ਵਧਾ ਦਿੱਤਾ ਗਿਆ ਹੈ।

ਧਰਮਸੋਤ ਨੇ ਦੱਸਿਆ ਕਿ ਸਰਕਾਰ ਵੱਲੋਂ ਘੱਟ ਗਿਣਤੀ ਦੇ ਵਰਗ ਨਾਲ ਸਬੰਧਤ ਵਿਦਿਆਰਥੀਆਂ ਨੂੰ ਲਾਭ ਦੇਣ ਲਈ ਤਿੰਨ ਸਕੀਮਾਂ ਪ੍ਰ੍ਰੀ ਮੈਟਿ੍ਰਕ ਸਕਾਲਰਸ਼ਿਪ ਸਕੀਮ, ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ਅਤੇ ਮੈਰਿਟ ਕਮ ਮੀਨਸ ਬੇਸਡ ਸਕਾਲਰਸ਼ਿਪ ਆਦਿ ਚਲਾਈਆਂ ਜਾ ਰਹੀਆਂ ਹਨ। ਸਾਲ 2020 ਦੌਰਾਨ ਪ੍ਰੀ-ਮੈਟਿ੍ਰਕ ਸਕਾਲਰਸ਼ਿਪ ਸਕੀਮ ਫ਼ਾਰ ਮਨਿਉਰਿਟੀ ਤਹਿਤ 4,68,622 ਵਿਦਿਆਰਥੀਆਂ ਨੂੰ 76.14 ਕਰੋੜ ਰੁਪਏ, ਪੋਸਟ ਮੈਟਿ੍ਰਕ ਸਕਾਲਰਸ਼ਿਪ ਫਾਰ ਮਨਿਉਰਿਟੀ ਸਕੀਮ ਤਹਿਤ 56,664 ਵਿਦਿਆਰਥੀਆਂ ਨੂੰ 30.18 ਕਰੋੜ ਰੁਪਏ ਅਤੇ ਮੈਰਿਟ ਕਮ ਮੀਨਸ ਬੇਸਡ ਸਕਾਲਰਸ਼ਿਪ ਸਕੀਮ ਤਹਿਤ 2404 ਵਿਦਿਆਰਥੀਆਂ ਨੂੰ 6.45 ਕਰੋੜ ਰੁਪਏ ਦੀ ਵਜੀਫਾ ਰਾਸ਼ੀ ਡੀ.ਬੀ.ਟੀ. ਮੋਡ ਰਾਹੀਂ ਅਦਾ ਕੀਤੀ ਗਈ।


author

Gurminder Singh

Content Editor

Related News