ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੀ ਵੱਡੀ ਸਖ਼ਤੀ, ਮੁਲਾਜ਼ਮਾਂ ਲਈ ਜਾਰੀ ਕੀਤੇ ਨਵੇਂ ਹੁਕਮ

Wednesday, Dec 22, 2021 - 06:52 PM (IST)

ਚੰਡੀਗੜ੍ਹ : ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਮੁਤਾਬਕ ਜੇਕਰ ਕਿਸੇ ਮੁਲਾਜ਼ਮ ਦੇ ਵੈਕਸੀਨ ਦੀਆਂ ਦੋਵੇਂ ਡੋਜ਼ ਨਹੀਂ ਲੱਗੀਆਂ ਹੋਣਗੀਆਂ ਤਾਂ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਜਾਵੇਗੀ। ਜੇਕਰ ਮੁਲਾਜ਼ਮ ਦੋਵੇਂ ਡੋਜ਼ ਲਗਵਾ ਚੁੱਕਾ ਹੈ ਤਾਂ ਉਸ ਨੂੰ ਆਪਣੇ ਵੈਕਸਿਨ ਸਰਟੀਫਿਕੇਟ ਦੀ ਜਾਣਕਾਰੀ ਆਈ. ਐੱਚ. ਆਰ. ਐੱਮ. ਐੱਸ. ਪੋਰਟਲ ’ਤੇ ਅਪਲੋਡ ਕਰਨੀ ਹੋਵੇਗੀ। ਜੇਕਰ ਮੁਲਾਜ਼ਮ ਵੈਕਸੀਨ ਦੀ ਜਾਣਕਾਰੀ ਨਹੀਂ ਦਿੰਦਾ ਹੈ ਤਾਂ ਉਸ ਦੀ ਤਨਖਾਹ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਹਰਿਆਣਾ ਨੇ ਵੀ ਲਗਾਈਆਂ ਪਾਬੰਦੀਆਂ
ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਵੀ ਕੋਰੋਨਾ ਨੂੰ ਲੈ ਕੈ ਵੱਡਾ ਫ਼ੈਸਲਾ ਲੈਂਦੇ ਹੋਏ ਐਲਾਨ ਕੀਤਾ ਕਿ ਸੂਬੇ 'ਚ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਨਾ ਲਗਾਉਣ ਵਾਲਿਆਂ ਨੂੰ ਇਕ ਜਨਵਰੀ 2022 ਤੋਂ ਜਨਤਕ ਥਾਂਵਾਂ ’ਤੇ ਐਂਟਰੀ ਨਹੀਂ ਮਿਲੇਗੀ। ਇਹ ਜਾਣਕਾਰੀ ਸਿਹਤ ਮੰਤਰੀ ਅਨਿਲ ਵਿੱਜ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਦਿੱਤੀ। ਵਿੱਜ ਨੇ ਕਿਹਾ ਕਿ ਸੂਬੇ ’ਚ ਹੁਣ ਤੱਕ ਓਮੀਕ੍ਰੋਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਸੂਬਾ ਸਰਕਾਰ ਓਮੀਕ੍ਰੋਨ ਵੇਰੀਐਂਟ ਦੇ ਪ੍ਰਸਾਰ ਨਾਲ ਨਜਿੱਠਣ ਲਈ ਅਤੇ ਨਾਲ ਹੀ ਕੋਰੋਨਾ ਮਾਮਲਿਆਂ ਦੀ ਗਿਣਤੀ ’ਚ ਕਿਸੇ ਵੀ ਉਛਾਲ ਨਾਲ ਨਜਿੱਠਣ ਲਈ ਤਿਆਰ ਹੈ। ਸੂਬੇ 'ਚ 19 ਦਸੰਬਰ ਤੱਕ 3,11,86,292 ਵੈਕਸੀਨ ਖ਼ੁਰਾਕਾਂ ਲਾਈਆਂ ਜਾ ਚੁਕੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ

ਦੱਸਣਯੋਗ ਹੈ ਕਿ ਹਰਿਆਣਾ ’ਚ ਅਚਾਨਕ ਕੋਰੋਨਾ ਦੇ ਮਾਮਲਿਆਂ 'ਚ ਉਛਾਲ ਆਇਆ ਹੈ। ਮੰਗਲਵਾਰ ਨੂੰ 43 ਨਵੇਂ ਮਰੀਜ਼ ਮਿਲੇ, ਜਿਨ੍ਹਾਂ 'ਚੋਂ 23 ਪੀੜਤ ਇਕੱਲੇ ਗੁਰੂਗ੍ਰਾਮ 'ਚ ਮਿਲੇ। ਪਿਛਲੇ ਪੰਦਰਵਾੜੇ ਪ੍ਰਦੇਸ਼ 'ਚ ਜਿੱਥੇ 22 'ਚੋਂ ਅੱਧੇ ਜ਼ਿਲ੍ਹੇ ਕੋਰੋਨਾ ਮੁਕਤ ਹੋ ਗਏ ਸਨ, ਉੱਥੇ ਹੀ ਹੁਣ 6 ਜ਼ਿਲ੍ਹੇ ਨੂੰਹ, ਚਰਖੀ ਦਾਦਰੀ, ਮਹੇਂਦਰਗੜ੍ਹ, ਜੀਂਦ, ਹਿਸਾਰ ਅਤੇ ਫਤਿਹਾਬਾਦ ਅਜਿਹੇ ਹਨ, ਜਿੱਥੇ ਕੋਈ ਪੀੜਤ ਨਹੀਂ ਹਨ।

ਇਹ ਵੀ ਪੜ੍ਹੋ : ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਵੀ ਸੋਸ਼ਲ ਮੀਡੀਆ ’ਤੇ ਸਰਗਰਮ ਰਹੇ ਮਜੀਠੀਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News