ਲੂ ਤੋਂ ਬਚਣ ਬਾਰੇ ਸਰਕਾਰ ਵੱਲੋਂ ਅਡਵਾਈਜ਼ਰੀ ਜਾਰੀ
Thursday, May 22, 2025 - 12:32 AM (IST)

ਚੰਡੀਗੜ੍ਹ (ਅੰਕੁਰ) : ਪੰਜਾਬ ਸਰਕਾਰ ਵੱਲੋਂ 29 ਮਈ ਤੋਂ 2 ਜੂਨ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਰਜ ਦੇ ਸਿੱਧੇ ਸੰਪਰਕ ’ਚ ਆਉਣ ਤੋਂ ਬਚਣ ਸਬੰਧੀ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਇਹ ਅਡਵਾਈਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ 29 ਮਈ ਤੋਂ 2 ਜੂਨ ਦੇ ਵਿਚਕਾਰ ਆਉਂਦੇ ਪੰਜ ਦਿਨਾਂ ’ਚ ਦਿਨ ਦਾ ਤਾਪਮਾਨ 45 ਤੋਂ ਵਧ ਕੇ 55 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ। ਸੂਰਜ ਦੀਆਂ ਤੇਜ਼ ਕਿਰਨਾਂ ਚਮੜੀ ਸੜਨ ਤੋਂ ਇਲਾਵਾ ਕਈ ਹੋਰ ਘਾਤਕ ਬਿਮਾਰੀਆਂ ਦੀ ਲਪੇਟ ’ਚ ਲੈ ਸਕਦੀਆਂ ਹਨ।
ਸਰਕਾਰ ਵੱਲੋਂ ਲੂ ਬਾਰੇ ਜਾਰੀ ਕੀਤੀ ਗਈ ਅਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਜੇ ਹੀਟਵੇਵ ਕਾਰਨ ਕਿਸੇ ਵਿਅਕਤੀ ਨੂੰ ਘੁਟਣ ਮਹਿਸੂਸ ਹੋਵੇ ਜਾਂ ਅਚਾਨਕ ਬਿਮਾਰ ਹੋ ਜਾਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਜਿੰਨਾ ਹੋ ਸਕੇ ਠੰਡੇ ਪੀਣ ਵਾਲੇ ਪਦਾਰਥਾਂ ਜਿਵੇਂ ਦਹੀਂ, ਲੱਸੀ, ਬੇਲ ਦੇ ਜੂਸ ਆਦਿ ਦੀ ਵਰਤੋਂ ਕਰੋ, ਜੋ ਕਿ ਹੀਟਵੇਵ ਤੋਂ ਬਚਣ ’ਚ ਮਦਦਗਾਰ ਹੋ ਸਕਦੇ ਹਨ।