ਜਜ਼ਬੇ ਨੂੰ ਸਲਾਮ : ਕੋਰੋਨਾ ਵਾਇਰਸ ਨੂੰ ਹਰਾਉਣ ਦੀ ਜੰਗ 'ਚ ਜੁਟੇ ਇਹ ਕਰਮਵੀਰ

Saturday, Apr 04, 2020 - 01:56 PM (IST)

ਬਰਨਾਲਾ (ਵਿਵੇਕ ਸਿੰਧਵਾਨੀ): ਕੋਰੋਨਾ ਵਾਇਰਸ ਨੂੰ ਹਰਾਉਣ ਦੀ ਜੰਗ ਵਿੱਚ ਜੁਟੇ ਸਰਕਾਰੀ ਹਸਪਤਾਲ ਬਰਨਾਲਾ ਦੇ ਡਾਕਟਰ ਤੇ ਸਟਾਫ ਦੇ ਜਜ਼ਬੇ ਨੂੰ ਸਲਾਮ। ਇਹ ਡਾਕਟਰ ਦਿਨ ਰਾਤ ਇੱਕ ਕਰਦੇ ਹੋਏ ਆਪਣੇ ਪਰਿਵਾਰ ਦੀ ਚਿੰਤਾ ਛੱਡ ਕੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਡਾਕਟਰ ਜੋੜੇ ਸਿਵਲ ਹਸਪਤਾਲ ਦੇ ਐੱਮ.ਡੀ. ਡਾ.ਮਨਪ੍ਰੀਤ ਸਿੱਧੂ ਤੇ ਉਨ੍ਹਾਂ ਦੀ ਘਰਵਾਲੀ ਗਾਇਨੀ ਦੀ ਮਾਹਰ ਡਾ. ਗਗਨਦੀਪ ਸਿੱਧੂ ਨੇ ਆਪਣੇ 6 ਸਾਲਾ ਬੱਚੇ ਜੈਵੀਰ ਨੂੰ ਪਿੰਡ ਵਿੱਚ ਆਪਣੀ ਦਾਦੀ ਮਾਂ ਕੋਲੇ ਭੇਜ ਦਿੱਤਾ ਹੈ ਤੇ ਦੋਵੇਂ ਸਰਕਾਰੀ ਹਸਪਤਾਲ 'ਚ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਐਮਰਜੈਂਸੀ ਵਿਭਾਗ,ਗਾਇਨੀ, ਜਨਰਲ ਵਾਰਡ,ਲੈਬਾਰਟਰੀ ਸਮੇਤ ਹਸਪਤਾਲ ਦੀਆਂ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ।ਡਾਕਟਰਾਂ ਤੋਂ ਡਿਊਟੀ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੰਕਟ ਦੀ ਇਸ ਘੜੀ ਵਿੱਚ ਹੁਣ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਸਰਕਾਰ ਦੇ ਆਦੇਸ਼ਾਂ ਦਾ ਪਾਲਣ ਕਰੀਏ। ਮਾਪੇ ਚਿੰਤਤ ਜ਼ਰੂਰ ਹਨ ਡਾਕਟਰੀ ਫਰਜ਼ ਨੂੰ ਦੇ ਅੱਗੇ ਆਪਣਾ ਸਿਰ ਝੁਕਾਉਂਦੇ ਹੋਏ ਉਨ੍ਹਾਂ ਦਾ ਹੌਸਲਾ ਵਧਾ ਰਹੇ ਹਨ ।

PunjabKesari

ਇਹ ਵੀ ਪੜ੍ਹੋ: ਕਿਸਾਨਾਂ ਦੀ ਮੁਸ਼ਕਲ ਹੋਈ ਹੱਲ, ਲੋੜ ਪੈਣ 'ਤੇ ਕਰ ਸਕਦੈ ਹਨ ਇਨ੍ਹਾਂ ਨੰਬਰਾਂ 'ਤੇ ਫੋਨ

PunjabKesari

 

ਡਾਕਟਰੀ ਦਾ ਮਤਲਬ ਹੀ ਮਰੀਜ਼ ਸੇਵਾ : ਡਾ ਮਨਪ੍ਰੀਤ ਸਿੱਧੂ
ਸਿਵਲ ਹਸਪਤਾਲ ਵਿਖੇ ਤੈਨਾਤ ਐੱਮ.ਡੀ. ਦੇ ਮਾਹਰ ਡਾ. ਮਨਪ੍ਰੀਤ ਸਿੱਧੂ ਨੇ ਕਿਹਾ ਕਿ ਕੰਮ ਜ਼ਿਆਦਾ ਹੋਣ ਕਾਰਨ ਥਕਾਨ ਵੀ ਹੈ ਪਰ ਜਦੋਂ ਅਸੀਂ ਕਹਿੰਦੇ ਹਾਂ ਕਿ ਘਬਰਾਓ ਨਾ, ਸਭ ਕੁਝ ਠੀਕ ਹੈ ਏਨੇ ਨਾਲ ਹੀ ਸਾਹਮਣੇ ਵਾਲੇ ਮਰੀਜ਼ ਦੀ ਮੁਸਕਰਾਹਟ ਦੇਖ ਕੇ ਅਸੀਂ ਸਭ ਕੁੱਝ ਭੁੱਲ ਜਾਂਦੇ ਹਾਂ। ਉਨ੍ਹਾਂ ਕਿਹਾ ਡਾਕਟਰੀ ਦਾ ਮਤਲਬ ਹੀ ਮਰੀਜ਼ ਸੇਵਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਕੰਮ ਦੇ ਲਈ ਹੀ ਘਰੋਂ ਬਾਹਰ ਨਿਕਲੋ ਤੇ ਬਜ਼ੁਰਗ ਤੇ ਬੱਚੇ ਘਰ ਵਿੱਚ ਹੀ ਰਹਿਣ।

ਲੋਕ ਘਰਾਂ ਵਿੱਚ ਰਹਿ ਕੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਡਾਕਟਰ ਕਰਨ: ਡਾਕਟਰ ਗਗਨਦੀਪ
ਔਰਤ ਦੇ ਰੋਗਾਂ ਦੇ ਮਾਹਰ ਡਾਕਟਰ ਗਗਨਦੀਪ ਸਿੱਧੂ ਨੇ ਕਿਹਾ ਕਿ ਕਰੋਨਾ ਨੂੰ ਦੇਸ਼ ਵਿੱਚੋਂ ਭਜਾਉਣ ਲਈ ਇਸ ਸੰਕਟ ਦੀ ਘੜੀ ਵਿੱਚ ਸਾਨੂੰ ਸਾਰਿਆਂ ਨੂੰ ਇੱਕਜੁਟਤਾ ਵਿਖਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਇਸ ਦੇ ਲਈ ਸਰਕਾਰ ਨੇ ਲਾਕਡਾਊਨ ਦਾ ਫੈਸਲਾ ਲਿਆ ਹੈ ਤੇ ਲੋਕਾਂ ਨੂੰ ਘਰਾਂ ਵਿੱਚ ਰਹਿ ਕੇ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਡਾਕਟਰ ਮੈਡੀਕਲ ਸਟਾਫ ਸੈਨਾ,ਪੁਲਸ, ਮੀਡੀਆ ਤੇ ਹੋਰ ਕਰਮਚਾਰੀ ਜੋ ਇਸ ਮੁਹਿੰਮ ਵਿੱਚ ਲੱਗੇ ਹੋਏ ਹਨ ਲੋਕਾਂ ਨੂੰ ਉਨ੍ਹਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ।

PunjabKesari

ਇਹ ਵੀ ਪੜ੍ਹੋ: ਕੁਆਰਿੰਟਾਈਨ ਦੌਰਾਨ 'ਜਗ ਬਾਣੀ' ਦੇਖ ਰਹੇ ਹਨ ਕੈਪਟਨ ਅਮਰਿੰਦਰ ਸਿੰਘ

ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਲੋੜ
ਸਿਵਲ ਹਸਪਤਾਲ ਵਿਖੇ ਤਾਇਨਾਤ ਈ.ਐਨ.ਟੀ ਦੇ ਮਾਹਿਰ ਡਾ ਰਾਜਿੰਦਰ ਸਿੰਗਲਾ ਨੇ ਕਿਹਾ ਕਿ ਕਰੋਨਾ ਨੂੰ ਹਰਾਉਣ ਲਈ ਦੇਸ਼ ਵਿੱਚ ਸਰਕਾਰ ਨੇ ਜੋ ਲਾਕਡਾਊਨ ਕੀਤਾ ਹੋਇਆ ਹੈ ਉਸ ਦਾ ਪਾਲਣ ਕਰਦੇ ਹੋਏ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਲੋੜ ਹੈ।ਇਸ ਨੂੰ ਹਲਕੇ ਵਿੱਚ ਨਾ ਲਿਆ ਜਾਵੇ ਇੱਕ ਦੂਜੇ ਤੋਂ ਦੂਰੀ ਬਣਾਏ ਰੱਖਦੇ ਹੋਏ ਇਸ ਬੀਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਹਸਪਤਾਲ ਦਾ ਸਟਾਫ ਦਿਨ ਰਾਤ ਸੇਵਾ 'ਚ ਲੱਗਿਆ ਹੋਇਆ ਐਸ.ਐਮ.ਓ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ ਜੋਤੀ ਕੌਸ਼ਲ ਨੇ ਕਿਹਾ ਕਿ ਹੈਲਥ ਵਿਭਾਗ ਕੋਰੋਨਾ ਨਾਲ ਜੰਗ 'ਚ ਲੱਗਿਆ ਹੋਇਆ ਹੈ ਤੇ ਮਰੀਜ਼ਾਂ ਦੇ ਇਲਾਜ ਲਈ ਮੈਡੀਕਲ ਸਟਾਫ 12 ਤੋਂ 16 ਘੰਟੇ ਤੱਕ ਲਗਾਤਾਰ ਕੰਮ ਕਰ ਰਹੇ ਹਨ ।

PunjabKesari

ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ
ਸਮਾਜਿਕ ਸੰਸਥਾਵਾਂ ਤੋਂ ਬਿਨਾਂ ਤਾਂ ਪ੍ਰਸ਼ਾਸਨ ਵੀ ਅਧੂਰਾ
ਡਾਕਟਰ ਅੰਸੁਲ ਗਰਗ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਇਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਹੈ। ਦੇਸ਼ ਦੇ ਡਾਕਟਰ ਇਸ ਸਮੇਂ ਆਪਣੇ ਕੰਮ ਨੂੰ ਬੜੇ ਵਧੀਆ ਢੰਗ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਸਮਾਜਿਕ ਸੰਸਥਾਵਾਂ ਤੋਂ ਬਿਨਾਂ ਤਾਂ ਪ੍ਰਸ਼ਾਸਨ ਵੀ ਅਧੂਰਾ ਹੁੰਦਾ ਹੈ ਬਿਨਾਂ ਇਨ੍ਹਾਂ ਦੇ ਸਹਿਯੋਗ ਦੇ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਸਕਦਾ।

PunjabKesari

ਡਾਕਟਰ ਮਰੀਜ਼ ਦੀ ਸਭ ਤੋਂ ਪਹਿਲਾਂ ਕਰਦੇ ਹਨ ਚਿੰਤਾ
ਸਿਵਲ ਹਸਪਤਾਲ ਵਿਖੇ ਤਾਇਨਾਤ ਡਾਕਟਰ ਹਰੀਸ਼ ਮਿੱਤਲ ਨੇ ਕਿਹਾ ਕਿ ਡਾਕਟਰੀ ਵਿੱਚ ਆਪਣੇ ਮਰੀਜ਼ ਦੀ ਸਭ ਤੋਂ ਪਹਿਲਾਂ ਚਿੰਤਾ ਕਰਨ ਦਾ ਵੀ  ਸਿਖਾਇਆ ਜਾਂਦਾ ਹੈ।ਉਹ ਇਲਾਜ ਹੀ ਨਹੀਂ ਉਨ੍ਹਾਂ ਦੀ ਕੌਂਸਲਿੰਗ ਵੀ ਕਰ ਰਹੇ ਹਨ। ਮਾਪੇ ਚਿੰਤਾ ਵਿਚ ਰਹਿੰਦੇ ਹਨ ਤੇ ਕਈ ਵਾਰ ਫੋਨ ਤੇ ਗੱਲ ਵੀ ਨਹੀਂ ਹੋ ਪਾਉਂਦੀ ਪਰ ਉਹ ਆਪਣੀ ਡਿਊਟੀ ਨੂੰ ਨਿਭਾਉਣ ਵਿੱਚ ਲੱਗੇ ਰਹਿੰਦੇ ਹਨ ।


Shyna

Content Editor

Related News