ਮੁੱਖ ਮੰਤਰੀ ਚੰਨੀ ਦੇ ਜ਼ਿਲ੍ਹੇ ''ਚ ਉੱਡੀਆਂ ਹੁਕਮਾਂ ਦੀਆਂ ਧੱਜੀਆਂ, ਨਹੀਂ ਪਹੁੰਚੇ ਸਰਕਾਰੀ ਕਾਮੇ ਸਮੇਂ ''ਤੇ ਦਫ਼ਤਰ
Wednesday, Sep 22, 2021 - 04:39 PM (IST)
ਸ੍ਰੀ ਆਨੰਦਪੁਰ ਸਾਹਿਬ/ਰੂਪਨਗਰ/ਰੋਪੜ (ਚੋਵੇਸ਼ ਲਟਾਵਾ)- ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਰਕਾਰੀ ਦਫ਼ਤਰਾਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ 9 ਵਜੇ ਹਾਜ਼ਰ ਹੋਣ ਦੇ ਅਦੇਸ ਦਿੱਤੇ ਸਨ ਪਰ ਇਸ ਦੀ ਰਿਆਲਿਟੀ ਚੈੱਕ ਕਰਨ ਲਈ ਅੱਜ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂਰਪੁਰ ਬੇਦੀ ਦੇ ਸਰਕਾਰੀ ਦਫ਼ਤਰਾਂ 'ਚ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਤਹਿਸੀਲ ਅਤੇ ਬੀ. ਡੀ. ਪੀ. ਓ. ਦਫ਼ਤਰ ਦੀ ਚੈਕਿੰਗ ਕੀਤੀ ਗਈ। ਜਿਸ ਮੌਕੇ ਦੇ ਉੱਤੇ ਜਿੱਥੇ ਤਹਿਸੀਲਦਾਰ ਮੌਕੇ 'ਤੇ ਹਾਜ਼ਰ ਪਾਏ ਗਏ ਪਰ ਬੀ. ਡੀ. ਪੀ. ਓ. ਮੈਡਮ ਮੌਕੇ ਤੋਂ ਗੈਰ-ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਡੇਰਾ ਸੱਚਖੰਡ ਬੱਲਾਂ’ ਵਿਖੇ ਹੋਏ ਨਤਮਸਤਕ
ਉੱਥੇ ਹੀ ਇਸ ਮੌਕੇ ਨਾਇਬ ਤਾਹਿਸਲਦਾਰ ਤੋਂ ਜਦੋਂ ਪੱਤਰਕਾਰਾਂ ਨੇ ਮੈਡਮ ਬੀ. ਡੀ. ਪੀ. ਓ. ਦੇ ਗੈਰ-ਹਾਜ਼ਰ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਪਤਾ ਕਰਕੇ ਦੱਸਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਦੇਸ਼ ਦਿੱਤੇ ਗਏ ਸਨ ਕਿ 9 ਵਜੇ ਤੱਕ ਸਾਰੇ ਕਰਮਚਾਰੀ ਆਪਣੇ ਦਫ਼ਤਰਾਂ ਦੇ ਵਿੱਚ ਹਾਜ਼ਰ ਹੋਣੇ ਚਾਹੀਦੇ ਹਨ ਪਰ ਚਰਨਜੀਤ ਸਿੰਘ ਚੰਨੀ ਦੇ ਆਪਣੇ ਜ਼ਿਲ੍ਹੇ ਦੇ ਹੀ ਇਹ ਮੁਲਾਜ਼ਮ ਗੈਰ-ਹਾਜ਼ਰ ਹਨ ਤਾਂ ਬਾਕੀ ਜ਼ਿਲ੍ਹਿਆਂ ਦਾ ਕੀ ਹਾਲ ਹੋਵੇਗਾ।
ਇਹ ਵੀ ਪੜ੍ਹੋ: ਪੰਜਾਬ ’ਚ ਸਿਆਸੀ ਸਮੀਕਰਨ ਬਦਲਣ ਮਗਰੋਂ ਅਫ਼ਸਰਸ਼ਾਹੀ ’ਚ ਵੀ ਹਲਚਲ ਹੋਈ ਤੇਜ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ