ਸਰਕਾਰੀ ਖਜ਼ਾਨੇ ''ਚ ਘਾਲਾਮਾਲਾ ਕਰਨ ਵਾਲਾ ਕਾਬੂ
Friday, Jan 05, 2018 - 01:00 PM (IST)
ਅੰਮ੍ਰਿਤਸਰ (ਅਰੁਣ) - ਪੀ. ਡਬਲਿਊ. ਡੀ. ਬੀ. ਐਂਡ ਆਰ. ਮਹਿਕਮੇ ਦੇ ਸਰਕਾਰੀ ਬਿੱਲਾਂ 'ਚ ਘਾਲਾਮਾਲਾ ਕਰਦਿਆਂ ਲੱਖਾਂ ਦਾ ਚੂਨਾ ਲਾਉਣ ਵਾਲੇ ਇਕ ਮੁਲਜ਼ਮ ਨੂੰ ਪੁਲਸ ਨੇ ਹਿਰਾਸਤ ਵਿਚ ਲਿਆ ਹੈ। ਵਿਭਾਗ ਦੇ ਅਧਿਕਾਰੀ ਜਸਬੀਰ ਸਿੰਘ ਦੀ ਸ਼ਿਕਾਇਤ ਮੁਤਾਬਕ ਮੁਲਜ਼ਮ ਗੁਰਬੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮੁਹੱਲਾ ਸਾਂਸੀਆਂ ਵਾਲਾ ਪੱਤੀ ਤਰਨਤਾਰਨ ਵੱਲੋਂ ਵਿਭਾਗੀ ਬਿੱਲਾਂ ਦੇ 9 ਲੱਖ 86 ਹਜ਼ਾਰ 625 ਰੁਪਏ ਦਾ ਘਾਲਾਮਾਲਾ ਕੀਤੇ ਜਾਣ ਸਬੰਧੀ ਥਾਣਾ ਰਾਮਬਾਗ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਕਤ ਮੁਲਜ਼ਮ ਗੁਰਬੀਰ ਸਿੰਘ ਨੂੰ ਏਸੰਟ ਕਾਰ ਨੰ. ਪੀ ਬੀ 13-00 90 ਅਤੇ ਇਕ ਮੋਬਾਇਲ ਸਮੇਤ ਗ੍ਰਿਫਤਾਰ ਕਰਦਿਆਂ ਮੁੱਢਲੀ ਪੁੱਛਗਿੱਛ ਕੀਤੀ ਜਾ ਰਹੀ ਹੈ
