ਗਰਮਾ-ਗਰਮ 'ਸਮੋਸੇ' ਖਾਣ ਵਾਲੇ ਜ਼ਰਾ ਇਹ ਪੜ੍ਹੋ, ਅੱਖਾਂ ਅੱਡੀਆਂ ਰਹਿ ਜਾਣਗੀਆਂ
Friday, Jun 28, 2019 - 11:36 AM (IST)

ਚੰਡੀਗੜ੍ਹ (ਪਾਲ) : ਜੇਕਰ ਤੁਸੀਂ ਵੀ 'ਸਮੋਸੇ' ਖਾਣ ਦੇ ਸ਼ੌਕੀਨ ਹੋ ਤਾਂ ਜ਼ਰਾ ਧਿਆਨ ਨਾਲ ਕਿਉਂਕਿ ਜਿਹੜੇ ਸਮੋਸੇ ਤੁਸੀਂ ਸੁਆਦ ਲਾ-ਲਾ ਕੇ ਖਾ ਰਹੇ ਹੋ, ਉਹ ਕਿਸ ਗੰਦੇ ਤਰੀਕੇ ਨਾਲ ਬਣਾਏ ਜਾਂਦੇ ਹਨ, ਇਹ ਸ਼ਾਇਦ ਤੁਹਾਨੂੰ ਨਹੀਂ ਪਤਾ। ਚੰਡੀਗੜ੍ਹ ਦੇ ਮਸ਼ਹੂਰ 'ਗੋਪਾਲ ਰੇਸਤਰਾਂ' 'ਚ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਪਤਾ ਲੱਗਣ 'ਤੇ ਤੁਹਾਡੀਆਂ ਅੱਖਾਂ ਅੱਡੀਆਂ ਰਹਿ ਜਾਣਗੀਆਂ।
ਜਾਣਕਾਰੀ ਮੁਤਾਬਕ ਸੈਕਟਰ-28 ਦੇ ਰਹਿਣ ਵਾਲੇ ਮਯੂਰ ਸ਼ਾਹ ਵੀਰਵਾਰ ਰਾਤ ਨੂੰ 8 ਵਜੇ ਸੈਕਟਰ-35 ਸਥਿਤ 'ਗੋਪਾਲ ਰੇਸਤਰਾਂ' 'ਚ ਸਮੋਸੇ ਅਤੇ ਲੱਡੂ ਖਰੀਦਣ ਗਏ। 5 ਸਮੋਸਿਆਂ 'ਚੋਂ ਉਨ੍ਹਾਂ ਨੇ 2 ਸਮੋਸੇ ਉੱਥੇ ਹੀ ਖਾਧੇ। ਜਦੋਂ ਉਹ ਦੂਜਾ ਸਮੋਸਾ ਖਾਣ ਲੱਗੇ ਤਾਂ ਉਸ 'ਚੋਂ ਕੀੜਾ ਨਿਕਲਿਆ। ਇਸ ਬਾਰੇ ਜਦੋਂ ਗੋਪਾਲ ਦੇ ਮਾਲਕ ਨਵਜੋਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਰੂਟੀਨ 'ਚ ਖਾਣ-ਪੀਣ ਦੀਆਂ ਚੀਜ਼ਾਂ ਦੀ ਜਾਂਚ ਕਰਦੇ ਹਨ ਅਤੇ ਫੂਡ ਵਿਭਾਗ ਵੀ ਬਕਾਇਦਾ ਉਨ੍ਹਾਂ ਦੇ ਰੇਸਤਰਾਂ 'ਚ ਆ ਕੇ ਚੈਕਿੰਗ ਕਰਦਾ ਹੈ
ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੇ ਮਸ਼ਹੂਰ ਰੇਸਤਰਾਂ 'ਚ ਚੈਕਿੰਗ ਦੇ ਬਾਵਜੂਦ ਵੀ ਖਾਣ-ਪੀਣ ਦੀਆਂ ਚੀਜ਼ਾਂ 'ਚੋਂ ਕੀੜੇ ਨਿਕਲ ਰਹੇ ਹਨ, ਜੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਦੱਸ ਦੇਈਏ ਕਿ ਪੂਰੀ ਟ੍ਰਾਈਸਿਟੀ 'ਚ ਗੋਪਾਲਜ਼ ਦੇ 8 ਆਊਟਲੈੱਟਸ ਹਨ ਅਤੇ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਗੋਪਾਲਜ਼ ਦੇ ਖਾਣੇ 'ਚ ਕੋਈ ਕੀੜਾ ਨਿਕਲਿਆ ਹੋਵੇ, ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਗੋਪਾਲਜ਼ ਦੇ ਖਾਣੇ 'ਚੋਂ ਕੀੜੇ ਅਤੇ ਕਾਕਰੋਚ ਆਦਿ ਨਿਕਲ ਚੁੱਕੇ ਹਨ।