UT ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਕੇਂਦਰ ਦੀ ਤਰਜ਼ 'ਤੇ ਮਿਲਣਗੇ ਭੱਤੇ

Tuesday, Apr 11, 2023 - 10:09 AM (IST)

UT ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਕੇਂਦਰ ਦੀ ਤਰਜ਼ 'ਤੇ ਮਿਲਣਗੇ ਭੱਤੇ

ਚੰਡੀਗੜ੍ਹ (ਰਜਿੰਦਰ) : ਪ੍ਰਸ਼ਾਸਨ ਨੇ ਸੈਂਟਰਲ ਪੇਅ ਸਕੇਲ ਨੂੰ ਲਾਗੂ ਕਰਨ ਤੋਂ ਬਾਅਦ ਹੁਣ ਮੁਲਾਜ਼ਮਾਂ ਨੂੰ ਮਿਲਣ ਵਾਲੇ ਵੱਖ-ਵੱਖ ਭੱਤਿਆਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੋਮਵਾਰ ਨੂੰ ਜਾਰੀ ਭੱਤਿਆਂ ਦੀ ਨੋਟੀਫਿਕੇਸ਼ਨ 'ਚ ਬੱਚਿਆਂ ਲਈ ਸਿੱਖਿਆ, ਹੋਸਟਲ ਸਬਸਿਡੀ, ਮਕਾਨ ਭੱਤਾ ਅਤੇ ਹੋਰ ਸ਼ਾਮਲ ਹਨ। ਇਸ ਨਾਲ ਯੂ. ਟੀ. ਪ੍ਰਸ਼ਾਸਨ 'ਚ ਤਾਇਨਾਤ ਕਰੀਬ 20 ਹਜ਼ਾਰ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਇਸ ਤੋਂ ਪਹਿਲਾਂ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਮਨਜ਼ੂਰੀ ਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਕੇਂਦਰੀ ਸੇਵਾ ਨਿਯਮ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਚੁੱਕਿਆ ਹੈ। ਇਕ ਸਾਲ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੇਵਾ ਨਿਯਮ ਨੂੰ ਬਦਲਣ ਦਾ ਐਲਾਨ ਕੀਤਾ ਸੀ। ਹੁਣ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਪੰਜਾਬ ਨਹੀਂ, ਸਗੋਂ ਕੇਂਦਰ ਸਰਕਾਰ ਦਾ ਵੇਤਨਮਾਨ ਮਿਲੇਗਾ। ਪ੍ਰਸ਼ਾਸਨ ਅਨੁਸਾਰ ਨਵੇਂ ਨਿਯਮਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਕਰਮਚਾਰੀ (ਸੋਧ ਕੇ ਤਨਖਾਹ) ਨਿਯਮ 2023 ਦਾ ਨਾਂ ਦਿੱਤਾ ਗਿਆ ਹੈ, ਜਦ ਕਿ ਇਸ ਸਮੇਂ ਕਈ ਮੁਲਾਜ਼ਮ ਨਵੇਂ ਨਿਯਮਾਂ ’ਤੇ ਸਵਾਲ ਵੀ ਖੜ੍ਹਾ ਕਰ ਰਹੇ ਹਨ।

ਇਹ ਵੀ ਪੜ੍ਹੋ : ਧੀ 'ਤੇ ਗੰਦੀ ਨਜ਼ਰ ਰੱਖਦਾ ਸੀ ਨੌਜਵਾਨ, ਮਾਂ ਨੇ ਵਿਰੋਧ ਕੀਤਾ ਤਾਂ ਦਿੱਤੀ ਦਿਲ ਦਹਿਲਾ ਦੇਣ ਵਾਲੀ ਮੌਤ
60 ਸਾਲ ਦੀ ਉਮਰ ’ਚ ਹੋਣਗੇ ਸੇਵਾਮੁਕਤ
ਨਵੇਂ ਨਿਯਮ ਪਹਿਲੀ ਅਪ੍ਰੈਲ, 2022 ਤੋਂ ਲਾਗੂ ਹੋਣਗੇ ਅਤੇ ਮੁਲਾਜ਼ਮਾਂ ਨੂੰ ਏਰੀਅਰ ਵੀ ਮਿਲੇਗਾ। ਨਿਯਮਾਂ ’ਤੇ ਵਰਗਾਂ ਅਨੁਸਾਰ ਸਾਰੇ ਮੁਲਾਜ਼ਮਾਂ ਦੀ ਤਨਖ਼ਾਹ ਤੈਅ ਕੀਤੀ ਗਈ ਹੈ। ਅਜਿਹੇ 'ਚ ਹੁਣ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਯੂ. ਟੀ. ਮੁਲਾਜ਼ਮਾਂ ਦੇ ਵੇਤਨਮਾਨ ਅਤੇ ਸੇਵਾ ਸ਼ਰਤਾਂ 'ਚ ਬਦਲਾਅ ਹੋਵੇਗਾ। ਨੋਟੀਫਿਕੇਸ਼ਨ 'ਚ ਨਵੇਂ ਪੇਅ-ਗਰੇਡ ਲਈ ਟੇਬਲ ਦਿੱਤੇ ਗਏ ਹਨ। ਪ੍ਰਸ਼ਾਸਨ, ਵੱਖ-ਵੱਖ ਬੋਰਡਾਂ, ਨਿਗਮ ਅਤੇ ਹੋਰ ਵਿਭਾਗਾਂ 'ਚ ਕੁੱਲ 24,858 ਮੁਲਾਜ਼ਮ ਕਾਰਜ ਕਰ ਰਹੇ ਹਨ। ਇਨ੍ਹਾਂ ਵਿਚੋਂ 971 ਮੁਲਾਜ਼ਮ ਵੱਖ-ਵੱਖ ਸ਼੍ਰੇਣੀਆਂ ਤਹਿਤ ਡੈਪੂਟੇਸ਼ਨ ’ਤੇ ਹਨ। ਇਨ੍ਹਾਂ ਵਿਚੋਂ 602 ਮੁਲਾਜ਼ਮ ਪੰਜਾਬ ਤੋਂ, 323 ਹਰਿਆਣਾ ਤੋਂ ਅਤੇ 46 ਹੋਰ ਰਾਜ, ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਗ੍ਰਹਿ ਮੰਤਰਾਲਾ ਤੋਂ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਸ ਦੀ ਅਹਿਮ ਪ੍ਰੈੱਸ ਕਾਨਫਰੰਸ

ਇਨ੍ਹਾਂ ਵਿਚ ਵੀ ਸਿੱਖਿਆ ਵਿਚ ਗਰੁੱਪ-ਸੀ ਦੇ ਮੁਲਾਜ਼ਮ ਸਭ ਤੋਂ ਜ਼ਿਆਦਾ ਹਨ। ਨਵੇਂ ਨਿਯਮਾਂ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਹੁਣ ਮੁਲਾਜ਼ਮ 58 ਦੀ ਥਾਂ 60 ਸਾਲ ਦੀ ਉਮਰ ਵਿਚ ਸੇਵਾਮੁਕਤ ਹੋਵੇਗਾ। ਸਿੱਖਿਆ ਨਾਲ ਜੁੜੇ ਹੋਏ ਸਾਰੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀ ਸੇਵਾਮੁਕਤੀ ਦੀ ਉਮਰ 65 ਸਾਲ ਹੋ ਜਾਵੇਗੀ। ਹੁਣ ਮੁਲਾਜ਼ਮ ਬੱਚਿਆਂ ਦੀ ਸਿੱਖਿਆ ਦੇ ਭੱਤੇ ਲਈ ਵੀ ਹੱਕਦਾਰ ਹੋ ਜਾਣਗੇ। ਇਸ ਤੋਂ ਇਲਾਵਾ ਕੇਂਦਰ ਦੇ ਮੁਲਾਜ਼ਮਾਂ ਵਾਂਗ ਸ਼ਹਿਰ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਚਾਈਲਡ ਕੇਅਰ ਲਈ 2 ਸਾਲ ਦੀ ਛੁੱਟੀ ਮਿਲ ਸਕੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News