10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਸਹੀ ਸਾਬਤ ਹੋਇਆ ਵਿਭਾਗ ਦਾ ਇਹ ਫਾਰਮੂਲਾ

Wednesday, Apr 19, 2023 - 06:26 PM (IST)

ਲੁਧਿਆਣਾ (ਵਿੱਕੀ) : ਇਸ ਸਾਲ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ ਹੈ ਕਿ ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਮਈ ਦੇ ਦੂਜੇ ਹਫ਼ਤੇ ਤੱਕ ਐਲਾਨ ਦੇਵੇਗਾ। ਬੋਰਡ ਸੂਤਰਾਂ ਦੀ ਮੰਨੀਏ ਤਾਂ ਉੱਤਰ ਪੱਤਰੀਆਂ ਦੇ ਮੁੱਲਾਂਕਣ ਦੀ ਪ੍ਰਕਿਰਿਆ ਕਈ ਇਵੈਲੂਏਸ਼ਨ ਕੇਂਦਰਾਂ ’ਤੇ ਪੂਰੀ ਹੋ ਚੁੱਕੀ ਹੈ, ਜਦੋਂਕਿ ਕਈਆਂ ’ਚ ਇਵੈਲੂਏਸ਼ਨ ਅੰਤਿਮ ਪੜਾਅ ਵਿਚ ਹੈ।

ਇਹ ਵੀ ਪੜ੍ਹੋ : ਜੇਲ੍ਹ 'ਚੋਂ ਰਿਹਾਅ ਹੋਣ ਤੋਂ ਬਾਅਦ ਮੁੜ ਪੁਰਾਣੇ ਪੈਟਰਨ 'ਤੇ ਨਿਕਲੇ ਨਵਜੋਤ ਸਿੱਧੂ

ਇਸ ਵਾਰ ਪ੍ਰੀਖਿਆਵਾਂ ਕਾਫ਼ੀ ਲੰਮੀਆਂ ਖਿੱਚੀਆਂ ਗਈਆਂ ਪਰ ਪ੍ਰੀਖਿਆਵਾਂ ਦੇ ਨਤੀਜੇ ਸਹੀ ਸਮੇਂ ’ਤੇ ਐਲਾਨ ਹੋ ਸਕਣ, ਇਸ ਦੇ ਲਈ ਸੀ. ਬੀ. ਐੱਸ. ਈ. ਨੇ ਜੋ ਫਾਰਮੂਲਾ ਅਪਣਾਇਆ, ਉਹ ਬਿਲਕੁਲ ਸਹੀ ਸਾਬਤ ਹੋਇਆ। ਇਸੇ ਦਾ ਹੀ ਨਤੀਜਾ ਹੈ ਕਿ ਨਤੀਜੇ ਸਹੀ ਸਮੇਂ ’ਤੇ ਐਲਾਨੇ ਜਾਣ ਦੀ ਉਮੀਦ ਲੱਗੀ ਹੈ। ਅਸਲ ’ਚ ਇਵੈਲੂਏਸ਼ਨ ਪ੍ਰਕਿਰਿਆ ਨੂੰ ਤੇਜ਼ੀ ਨਾਲ ਸੰਪੰਨ ਕਰਵਾਉਣ ਲਈ ਸਕੂਲਾਂ ਦਾ ਨਵਾਂ ਸੈਸ਼ਨ 1 ਅਪ੍ਰੈਲ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਸਕੂਲਾਂ ਨੂੰ ਦਿੱਤੇ ਸਨ।

ਇਹ ਵੀ ਪੜ੍ਹੋ : ਪੰਜਾਬ ਦੇ ਸਰਹੱਦੀ ਖੇਤਰ ਨੂੰ ਭਗਵੰਤ ਮਾਨ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ

ਬੋਰਡ ਦੇ ਅਧਿਕਾਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਆਮ ਕਰ ਕੇ ਵੇਖਣ ’ਚ ਆਇਆ ਹੈ ਕਿ ਜ਼ਿਆਦਾਤਰ ਸਕੂਲ ਆਪਣਾ ਨਵਾਂ ਸੈਸ਼ਨ ਮਾਰਚ ਵਿਚ ਹੀ ਸ਼ੁਰੂ ਕਰ ਲੈਂਦੇ ਹਨ ਤਾਂ ਕਿ ਬੋਰਡ ਕਲਾਸਾਂ ਦਾ ਸਿਲੇਬਸ ਸਮੇਂ ਸਿਰ ਪੂਰਾ ਹੋਣ ਤੋਂ ਬਾਅਦ ਜ਼ਿਆਦਾਤਰ ਧਿਆਨ ਰਵੀਜ਼ਨ ’ਤੇ ਦਿੱਤਾ ਜਾਵੇ। ਸਕੂਲਾਂ ਦੇ ਇਸ ਸਿਸਟਮ ਕਾਰਨ ਬੋਰਡ ਦੀ ਮੁੱਲਾਂਕਣ ਪ੍ਰਕਿਰਿਆ ’ਚ ਦੇਰੀ ਹੁੰਦੀ ਸੀ ਕਿਉਂਕਿ ਸਕੂਲ ਇਵੈਲੂਏਸ਼ਨ ਕੇਂਦਰਾਂ ’ਤੇ ਆਪਣੇ ਵਿਸ਼ੇ ਮਾਹਿਰ ਅਧਿਆਪਕਾਂ ਨੂੰ ਭੇਜਣ ਤੋਂ ਗੁਰੇਜ਼ ਕਰਦੇ ਸਨ। ਅਜਿਹੇ ’ਚ ਬੋਰਡ ਦੇ ਰਿਜ਼ਲਟ ’ਚ ਦੇਰੀ ਦੇ ਆਸਾਰ ਬਣੇ ਰਹਿੰਦੇ ਸਨ ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਇਸ ਵਾਰ ਵਿਦਿਆਰਥੀਆਂ ਦੀਆਂ ਜਮਾਤਾਂ 1 ਅਪ੍ਰੈਲ ਤੋਂ ਸ਼ੁਰੂ ਹੋਈਆਂ ਤਾਂ ਇਸ ਤੋਂ ਪਹਿਲਾਂ ਅਧਿਆਪਕ ਆਪਣੇ ਸਕੂਲਾਂ ’ਚ ਫ੍ਰੀ ਸਨ, ਜਿਸ ਕਾਰਨ ਸਕੂਲਾਂ ਨੇ ਇਵੈਲੂਏਸ਼ਨ ਕੇਂਦਰਾਂ ’ਤੇ ਚੈਕਿੰਗ ਲਈ ਵਿਸ਼ੇ ਮਾਹਿਰ ਅਧਿਆਪਕਾਂ ਨੂੰ ਸਹੀ ਸਮੇਂ ’ਤੇ ਭੇਜਣਾ ਜਾਰੀ ਰੱਖਿਆ, ਜਿਸ ਨਾਲ ਮੁੱਲਾਂਕਣ ਦਾ ਕੰਮ ਕਾਫ਼ੀ ਹੱਦ ਤੱਕ ਪੂਰਾ ਹੋ ਚੁੱਕਾ ਹੈ। ਮੁੱਲਾਂਕਣ ਪੂਰਾ ਹੋਣ ਤੋਂ ਬਾਅਦ ਬੋਰਡ ਪੱਧਰ ’ਤੇ ਅੰਕਾਂ ਦੀ ਵੈਰੀਫਿਕੇਸ਼ਨ ਅਤੇ ਹੋਰ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਨੂੰ ਹੁਣ ਕੁਝ ਸਮਾਂ ਲੱਗੇਗਾ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਮਈ ਦੇ ਪਹਿਲੇ ਹਫ਼ਤੇ 12ਵੀਂ ਅਤੇ ਦੂਜੇ ਹਫ਼ਤੇ 10ਵੀਂ ਦੇ ਨਤੀਜੇ ਜਾਰੀ ਹੋ ਜਾਣ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਆਗੂ ਪੱਬਾਂ ਭਾਰ, CM ਮਾਨ ਨੇ ਮੰਤਰੀਆਂ ਨੂੰ ਵੰਡੀਆਂ ਜ਼ਿੰਮੇਵਾਰੀਆਂ

ਬੋਰਡ ਸੂਤਰਾਂ ਨੇ ਦੱਸਿਆ ਕਿ ਇਸ ਵਾਰ 10ਵੀਂ ਅਤੇ 12ਵੀਂ ਦੀ ਮੈਰਿਟ ਲਿਸਟ ਵੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਕੋਰੋਨਾ ਵਾਇਰਸ ਕਾਰਨ 2020 ਤੋਂ 2022 ਦਾ ਨਤੀਜਾ ਬਿਨਾਂ ਮੈਰਿਟ ਲਿਸਟ ਦੇ ਹੀ ਜਾਰੀ ਹੋਇਆ ਸੀ ਪਰ ਇਸ ਵਾਰ 3 ਸਾਲ ਤੋਂ ਬਾਅਦ ਟਾਪਰ ਵੀ ਐਲਾਨੇ ਜਾਣਗੇ।

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News