Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ ਵੱਡੀ ਰਾਹਤ

Thursday, Jun 26, 2025 - 04:00 PM (IST)

Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ ਵੱਡੀ ਰਾਹਤ

ਜਲੰਧਰ (ਪੁਨੀਤ)–ਜਲੰਧਰ ਸ਼ਹਿਰ ਦੀ ਸੁੰਦਰਤਾ ਨੂੰ ਨਿਖਾਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਦੇ ਉਦੇਸ਼ ਨਾਲ ਪ੍ਰਸ਼ਾਸਨ ਵੱਲੋਂ ਤਾਰਾਂ ਦੇ ਮੱਕੜਜਾਲ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਲਈ ਮਹਾਨਗਰ ਵਿਚ ਪਾਇਲਟ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਓਲਡ ਰੇਲਵੇ ਰੋਡ ਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਮੀਟਿੰਗ ਡੀ. ਸੀ . ਡਾ. ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਪਾਵਰਕਾਮ, ਬੀ. ਐੱਸ. ਐੱਨ. ਐੱਲ. ਅਤੇ ਟੈਲੀਕਾਮ ਕੰਪਨੀ ਦੇ ਅਹੁਦੇਦਾਰ ਹਾਜ਼ਰ ਸਨ। ਡੀ. ਸੀ. ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸ਼ਹਿਰ ਵਿਚ ਲਟਕਦੀਆਂ ਹੋਈਆਂ ਬੇਕਾਰ ਅਤੇ ਟੁੱਟੀਆਂ-ਫੁੱਟੀਆਂ ਤਾਰਾਂ ਨੂੰ ਤੁਰੰਤ ਹਟਾਇਆ ਜਾਵੇ।

PunjabKesari

ਇਹ ਵੀ ਪੜ੍ਹੋ: Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਮੌਤ

ਸਮੀਖਿਆ ਮੀਟਿੰਗ ਦੌਰਾਨ ਡੀ. ਸੀ. ਡਾ. ਅਗਰਵਾਲ ਨੇ ਕਿਹਾ ਕਿ ਸ਼ਹਿਰ ਦੀਆਂ ਕਈ ਸੜਕਾਂ ਅਤੇ ਗਲੀਆਂ ਵਿਚ ਪੁਰਾਣੀਆਂ ਅਤੇ ਅਣਵਰਤੀਆਂ ਤਾਰਾਂ ਲਟਕਦੀਆਂ ਨਜ਼ਰ ਆਉਂਦੀਆਂ ਹਨ, ਜੋਕਿ ਵੇਖਣ ਵਿਚ ਖ਼ਰਾਬ ਲੱਗਦੀਆਂ ਹਨ ਅਤੇ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਬਣ ਸਕਦੀਆਂ ਹਨ।
ਪਾਵਰਕਾਮ, ਟੈਲੀਕਾਮ ਅਤੇ ਨਗਰ ਨਿਗਮ ਨਾਲ ਜੁੜੇ ਅਧਿਕਾਰੀਆਂ ਨੂੰ ਬਿਜਲੀ, ਫੋਨ ਅਤੇ ਇੰਟਰਨੈੱਟ ਦੀਆਂ ਬਿਨਾਂ ਜ਼ਰੂਰਤ ਵਾਲੀਆਂ ਤਾਰਾਂ ਹਟਾਉਣ ਲਈ ਕਿਹਾ ਗਿਆ।

PunjabKesari

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਕਈ ਪਿੰਡਾਂ ਨਾਲ ਟੁੱਟਿਆ ਸੰਪਰਕ

ਉਨ੍ਹਾਂ ਦੱਸਿਆ ਕਿ ਪੁਰਾਣੀ ਰੇਲਵੇ ਰੋਡ ਸਥਿਤ ਚਿੰਤਪੂਰਨੀ ਮੰਦਰ ਕੋਲੋਂ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਮੰਦਰ ਕੋਲ ਅਣਗਿਣਤ ਤਾਰਾਂ ਹਨ, ਜਿੱਥੇ ਸ਼ਰਧਾਲੂਆਂ ਦੀ ਆਵਾਜਾਈ ਜ਼ਿਆਦਾ ਰਹਿੰਦੀ ਹੈ। ਅਜਿਹੇ ਵਿਚ ਇਹ ਇਲਾਕਾ ਹਾਦਸਿਆਂ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਬਣ ਚੁੱਕਾ ਹੈ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਦੀ ਸੰਯੁਕਤ ਟੀਮ ਬਣਾਉਣ ਲਈ ਕਿਹਾ ਜੋ ਇਸ ਖੇਤਰ ਵਿਚ ਨਿਰੀਖਣ ਕਰ ਕੇ ਇਹ ਤੈਅ ਕਰੇਗੀ ਕਿ ਕਿਹੜੀਆਂ ਤਾਰਾਂ ਹਾਲੇ ਵਰਤੋਂ ਵਿਚ ਹਨ ਅਤੇ ਕਿਹੜੀਆਂ ਨਹੀਂ। ਵਰਤੋਂ ਵਿਚ ਨਾ ਆਉਣ ਵਾਲੀਆਂ ਤਾਰਾਂ ਹਟਾਉਣ ਅਤੇ ਟੁੱਟੀਆਂ ਤਾਰਾਂ ਦੇ ਠੀਕ ਕਰਨ ਦੇ ਨਿਰਦੇਸ਼ ਦਿੱਤੇ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News