ਪ੍ਰੇੇਮੀ ਵੱਲੋਂ ਪ੍ਰੇਮਿਕਾ ਦੀ ਹੱਤਿਆ

Thursday, Aug 24, 2017 - 06:51 AM (IST)

ਪ੍ਰੇੇਮੀ ਵੱਲੋਂ ਪ੍ਰੇਮਿਕਾ ਦੀ ਹੱਤਿਆ

ਨਥਾਣਾ  (ਬੱਜੋਆਣੀਆਂ) - ਨਥਾਣਾ ਨੇੜਲੇ ਪਿੰਡ ਪੂਹਲਾ 'ਚ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੀ ਉਸ ਦੇ ਘਰ ਆ ਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਫਰਾਰ ਹੋ ਗਿਆ। ਮ੍ਰਿਤਕ ਲੜਕੀ ਰਜਨੀ ਕੌਰ(23) ਜੋ ਭੁੱਚੋ ਦੇ ਮਾਲ ਬੈਸਟ ਪ੍ਰਾਈਜ਼ 'ਚ ਕੰਮ ਕਰਦੀ ਸੀ, ਦੇ ਪਿਤਾ ਸਰੂਪ ਸਿੰਘ ਨੇ ਦੱਸਿਆ ਕਿ ਉਸ ਦੀ ਦੂਰ ਦੀ ਰਿਸ਼ਤੇਦਾਰੀ 'ਚੋਂ ਇਕ ਲੜਕੇ ਹਰਕ੍ਰਿਸ਼ਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਚੰਨੂ (ਮੋਗਾ) ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਆਮ ਵਾਂਗ ਹਰਕ੍ਰਿਸ਼ਨ ਸਿੰਘ ਕੱਲ ਸ਼ਾਮ ਕਰੀਬ ਸਾਢੇ ਚਾਰ ਵਜੇ ਉਨ੍ਹਾਂ ਦੇ ਘਰ ਅਇਆ ਤੇ ਰਾਤ ਰੁਕ ਗਿਆ। ਸਵੇਰ ਸਮੇਂ ਜਦੋਂ ਉਸ ਨੇ ਵੇਖਿਆ ਤਾਂ ਲੜਕੀ ਦੀ ਕੱਪੜੇ ਨਾਲ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ ਤੇ ਉਸ ਦੀ ਲਾਸ਼ ਮੰਜੇ 'ਤੇ ਪਈ ਹੋਈ ਸੀ। ਸਰੂਪ ਸਿੰਘ ਨੇ ਦੱਸਿਆ ਕਿ ਲੜਕਾ ਆਪਣਾ ਬੈਗ ਤੇ ਮੋਬਾਇਲ ਫੋਨ ਘਟਨਾ ਸਥਾਨ 'ਤੇ ਹੀ ਛੱਡ ਕੇ ਫਰਾਰ ਹੋ ਗਿਆ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਲੜਕੀ ਆਪਣੇ ਪਿਤਾ ਨਾਲ ਘਰ 'ਚ ਇਕੱਲੀ ਹੀ ਰਹਿ ਰਹੀ ਸੀ ਤੇ ਉਸ ਦੀ ਮਾਤਾ ਵਿਦੇਸ਼ ਗਈ ਹੋਈ ਹੈ, ਜਿਸ ਦੇ ਆਉਣ 'ਤੇ ਸਸਕਾਰ ਕੀਤਾ ਜਾਵੇਗਾ। ਥਾਣਾ ਮੁਖੀ ਅੰਗਰੇਜ਼ ਸਿੰਘ ਨੇ ਘਟਨਾ ਸਥਾਨ 'ਤੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਸੱਜੀ ਬਾਂਹ 'ਤੇ ਕੱਟ ਦਾ ਨਿਸ਼ਾਨ ਪਾਇਆ ਗਿਆ ਹੈ। ਪੁਲਸ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਪੜਤਾਲ ਕਰ ਰਹੀ ਹੈ।


Related News