ਨਵਾਂਸ਼ਹਿਰ ''ਚ ਰਿਸ਼ਤੇ ਸ਼ਰਮਸਾਰ: ਤਾਏ ਨੇ ਨਾਬਾਲਗ ਭਤੀਜੀ ਨਾਲ ਕੀਤਾ ਜਬਰ-ਜ਼ਿਨਾਹ

Thursday, May 20, 2021 - 06:11 PM (IST)

ਨਵਾਂਸ਼ਹਿਰ ''ਚ ਰਿਸ਼ਤੇ ਸ਼ਰਮਸਾਰ: ਤਾਏ ਨੇ ਨਾਬਾਲਗ ਭਤੀਜੀ ਨਾਲ ਕੀਤਾ ਜਬਰ-ਜ਼ਿਨਾਹ

ਨਵਾਂਸ਼ਹਿਰ (ਤ੍ਰਿਪਾਠੀ,ਛਿੰਜੀ) – ਨਵਾਂਸ਼ਹਿਰ ਦੇ ਥਾਣਾ ਔੜ ਦੇ ਇਕ ਪਿੰਡ ’ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਤਾਏ ਵੱਲੋਂ ਆਪਣੀ ਹੀ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਕੁੜੀ ਨੂੰ ਉਸ ਦੇ ਤਾਏ ਨੇ ਘਰ ’ਚ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਨਾਬਾਲਗ ਭਤੀਜੀ ਨਾਲ ਜ਼ਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਤਾਏ ਖ਼ਿਲਾਫ਼ ਪੁਲਸ ਨੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। 

ਇਹ ਵੀ ਪੜ੍ਹੋ:  ਕਪੂਰਥਲਾ ’ਚ ਕਲਯੁੱਗੀ ਮਾਂ ਦਾ ਸ਼ਰਮਨਾਕ ਕਾਰਾ, ਬਾਥਰੂਮ ਦੀ ਛੱਤ ’ਤੇ ਲਿਫ਼ਾਫ਼ੇ ’ਚ ਪਾ ਕੇ ਸੁੱਟੀ ਨਵਜਨਮੀ ਬੱਚੀ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁੜੀ ਨੇ ਦੱਸਿਆ ਕਿ ਉਹ 8ਵੀਂ ਜਮਾਤ ਤਕ ਸਿੱਖਿਅਤ ਹੈ ਅਤੇ ਹੁਣ ਉਹ ਘਰੇਲੂ ਕੰਮਕਾਰ ਕਰਦੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਹੀ ਗੁਰਪਾਲ ਰਾਮ ਪੁੱਤਰ ਆਤਮਾ ਰਾਮ ਰਹਿੰਦਾ ਹੈ, ਜੋ ਕਿ ਸ਼ਰੀਕਾਚਾਰੀ ਵਿਚ ਉਸ ਦਾ ਤਾਇਆ ਲੱਗਦਾ ਹੈ। ਬੀਤੀ 17 ਮਈ ਨੂੰ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੂੰ ਇਹ ਕਹਿ ਕੇ ਆਪਣੇ ਘਰ ਲੈ ਗਿਆ ਕਿ ਉਸ ਦੀ ਭਾਬੀ ਉਸ ਨੂੰ ਬੁਲਾ ਰਹੀ ਹੈ।

ਇਹ ਵੀ ਪੜ੍ਹੋ:  ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਭਿਆਨਕ ਰੂਪ: 19 ਦਿਨਾਂ ’ਚ 26 ਨੌਜਵਾਨਾਂ ਦੀ ਗਈ ਜਾਨ

ਪੀੜਤ ਕੁੜੀ ਨੇ ਦੱਸਿਆ ਕਿ ਘਰ ਜਾਣ ਉਪਰੰਤ ਉਸ ਦੇ ਤਾਏ ਨੇ ਉਸ ਨੂੰ ਘਰ ਦੇ ਕਮਰੇ ’ਚ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਨੇ ਦੱਸਿਆ ਕਿ ਉਸ ਨੇ ਵਾਪਸ ਆ ਕੇ ਸਾਰੀ ਗੱਲ ਆਪਣੀ ਭਾਬੀ ਨੂੰ ਦੱਸੀ, ਜਿਸ ਉਪਰੰਤ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਪੀੜਤ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ 'ਚ ਪੁਲਸ ਦਾ ਵੱਡਾ ਐਕਸ਼ਨ, ਗਠਿਤ ਕੀਤੀ SIT

ਨੋਟ- ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਸ ਘਟਨਾ 'ਤੇ ਤੁਸੀਂ ਕੀ ਕਹੋਗੇ, ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News