ਜਲੰਧਰ: ਨਸ਼ੀਲਾ ਪਦਾਰਥ ਦੇ ਕੇ ਕੁੜੀ ਨਾਲ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਬਣਾ ਕੇ ਦਿੱਤੀਆਂ ਇਹ ਧਮਕੀਆਂ
Sunday, Jun 13, 2021 - 08:00 PM (IST)

ਨਕੋਦਰ (ਪਾਲੀ, ਰਜਨੀਸ਼)- ਕੋਲਡ ਡਰਿੰਕ ’ਚ ਨਸ਼ੇ ਵਾਲਾ ਪਦਾਰਥ ਮਿਲਾ ਕੇ ਲੜਕੀ ਨੂੰ ਪਿਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਿਟੀ ਪੁਲਸ ਦੇ ਧਿਆਨ ’ਚ ਆਇਆ ਹੈ। ਪੀੜਤ ਲੜਕੀ ਦੀ ਸ਼ਿਕਾਇਤ ’ਤੇ ਜਲੰਧਰ ਦੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ।
ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ
ਸਿਟੀ ਮੁਖੀ ਜਤਿੰਦਰ ਕੁਮਾਰ ਨੇ ਦਸਿਆ ਕਿ ਪੀੜਤ ਲੜਕੀ ਨੇ ਐੱਸ .ਐੱਸ .ਪੀ . ਜਲੰਧਰ ਦਿਹਾਤੀ ਨੂੰ ਸ਼ਿਕਾਇਤ ਵਿਚ ਕਿਹਾ ਕਿ ਪੀ. ਜੀ. ਦੀ ਭਾਲ ਦੌਰਾਨ ਉਸ ਦੀ ਮੁਲਾਕਾਤ ਸਚਿਨ ਅਰੋੜਾ ਉਰਫ਼ ਸੱਚੂ ਪੁੱਤਰ ਅਵਿਨਾਸ਼ ਚੰਦਰ ਵਾਸੀ ਦੁਰਗਾ ਕਾਲੋਨੀ ਜਲੰਧਰ ਨਾਲ ਹੋਈ ਸੀ। ਜੋ ਆਪਣੇ ਆਪ ਨੂੰ ਪੀ. ਜੀ. ਦਾ ਮਾਲਕ ਦੱਸਦਾ ਸੀ। ਭਾਵੇਂ ਉਸ ਨੇ ਪੀ. ਜੀ. ਨਹੀਂ ਲਿਆ ਪਰ ਸਚਿਨ ਉਸ ਨਾਲ ਸੰਪਰਕ ਵਿਚ ਰਿਹਾ। ਜਨਵਰੀ 2020 ਵਿਚ ਸਚਿਨ ਅਰੋੜਾ ਉਸ ਨੂੰ ਕਾਰ ਵਿਚ ਨਕੋਦਰ ਲੈ ਆਇਆ ਅਤੇ ਰਸਤੇ ਵਿਚ ਉਸ ਨੂੰ ਕੋਈ ਨਸ਼ੇ ਵਾਲਾ ਪਦਾਰਥ ਪਾ ਕੇ ਕੋਲਡ ਡਰਿੰਕ ਦੇ ਦਿੱਤੀ, ਜਿਸ ਨਾਲ ਬੇਹੋਸ਼ ਹੋ ਗਈ। ਉਕਤ ਮੁਲਜ਼ਮ ਸਚਿਨ ਨੇ ਬੇਹੋਸ਼ੀ ਦੀ ਹਾਲਾਤ ਵਿਚ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਇਸ ਤੋਂ ਬਾਅਦ ਜਾਨੋਂ ਮਾਰਨ ਅਤੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ।
ਇਹ ਵੀ ਪੜ੍ਹੋ: ਅਕਾਲੀ-ਬਸਪਾ ਗਠਜੋੜ 'ਤੇ ਸੰਸਦ ਮੈਂਬਰ ਜਸਬੀਰ ਡਿੰਪਾ ਦੀ ਚੁਟਕੀ, ਦੱਸਿਆ-ਡੁੱਬਦੇ ਨੂੰ ਤਿਣਕੇ ਦਾ ਸਹਾਰਾ
ਐੱਸ. ਪੀ . ਸਪੈਸ਼ਲ ਬ੍ਰਾਂਚ ਦੀ ਜਾਂਚ ਉਪਰੰਤ ਹੋਇਆ ਮਾਮਲਾ ਦਰਜ
ਐੱਸ .ਐੱਸ .ਪੀ . ਜਲੰਧਰ ਦਿਹਾਤੀ ਨੇ ਉਕਤ ਮਾਮਲੇ ਦੀ ਜਾਂਚ ਐੱਸ . ਪੀ. ਸਪੈਸ਼ਲ ਬ੍ਰਾਂਚ ਮਨਜੀਤ ਕੌਰ ਦੇ ਹਵਾਲੇ ਕੀਤੀ, ਜਿਨ੍ਹਾਂ ਨੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰਨ ਉਪਰੰਤ ਡੀ. ਏ. ਲੀਗਲ ਦੀ ਸਲਾਹ ਹਾਸਲ ਕਰਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਉਧਰ ਇੰਸਪੈਕਟਰ ਭੁਪਿੰਦਰ ਕੌਰ ਇੰਚਾਰਜ ਮਹਿਲਾ ਸੈੱਲ ਨਕੋਦਰ ਨੇ ਉਕਤ ਮੁਲਜ਼ਮ ਸਚਿਨ ਅਰੋੜਾ ਉਰਫ਼ ਸਚੂ ਪੁੱਤਰ ਅਵਿਨਾਸ਼ ਚੰਦਰ ਵਾਸੀ ਦੁਰਗਾ ਕਲੋਨੀ ਜਲੰਧਰ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਧਾਰਾ 376, 328, 506 ਆਈ . ਪੀ. ਸੀ. ਤਹਿਤ ਮਾਮਲਾ ਦਰਜ ਕਰ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਗੁੱਸੇ ’ਚ ਆਈ ਮਹਿਲਾ ਦੀ ਵੇਖੋ ਸ਼ਰਮਨਾਕ ਕਰਤੂਤ: ਕੁੱਤੇ ਦੇ ਬੱਚਿਆਂ ’ਤੇ ਸੁੱਟਿਆ ਮਿਰਚਾਂ ਵਾਲਾ ਪਾਣੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ