ਰਿਸ਼ਤੇ ਹੋਏ ਤਾਰ-ਤਾਰ, ਬੇਗੋਵਾਲ ਵਿਖੇ ਮਾਸੜ ਵੱਲੋਂ ਸਾਲੀ ਦੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ

Sunday, Apr 17, 2022 - 06:14 PM (IST)

ਰਿਸ਼ਤੇ ਹੋਏ ਤਾਰ-ਤਾਰ, ਬੇਗੋਵਾਲ ਵਿਖੇ ਮਾਸੜ ਵੱਲੋਂ ਸਾਲੀ ਦੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ

ਬੇਗੋਵਾਲ (ਰਜਿੰਦਰ)-ਇਨਸਾਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰਦੇ ਹੋਏ ਬੇਗੋਵਾਲ ਇਲਾਕੇ ਵਿਚ ਇਕ ਵਿਅਕਤੀ ਵੱਲੋਂ ਆਪਣੀ ਸਾਲੀ ਦੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੀ ਇਕ ਔਰਤ ਨੇ ਥਾਣਾ ਬੇਗੋਵਾਲ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਹ 4 ਭੈਣਾਂ ਨੇ, ਜਿਨ੍ਹਾਂ ’ਚੋਂ ਇਕ ਦੀ ਕਰੀਬ 6 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਉਸ ਦਾ ਜੀਜਾ 14 ਸਾਲ ਦੀ ਭਾਣਜੀ ਨੂੰ ਉਨ੍ਹਾਂ ਕੋਲ ਛੱਡ ਗਿਆ, ਜਿਸ ਦੀ ਦੇਖਭਾਲ ਉਹ ਕਰਦੀ ਹੈ।

ਇਹ ਵੀ ਪੜ੍ਹੋ: ਨਾਜਾਇਜ਼ ਅਸਲੇ ਦੇ ਕਾਰੋਬਾਰੀ ਬਣ ਰਹੇ ਕ੍ਰਿਮੀਨਲ ਕੇਸਾਂ ’ਚ ਭਗੌੜੇ, ਫੇਸਬੁੱਕ ਜ਼ਰੀਏ ਇੰਝ ਵੇਚ ਰਹੇ ਨੇ ਹਥਿਆਰ

ਔਰਤ ਨੇ ਦੱਸਿਆ ਕਿ ਉਸ ਦੀ ਭਾਣਜੀ ਦਿਮਾਗੀ ਤੌਰ ’ਤੇ ਥੋੜੀ ਸਿੱਧੀ ਹੈ, ਉਸ ਦਾ ਪਤੀ ਨਿੰਦਰ ਸਿੰਘ ਸ਼ਰਾਬ ਪੀਣ ਦਾ ਆਦੀ ਹੈ, ਜੋ ਸ਼ਰਾਬ ਪੀ ਕੇ ਭਾਣਜੀ ’ਤੇ ਮਾੜੀ ਨਿਅਤ ਰੱਖਦਾ ਰਹਿੰਦਾ ਸੀ। ਉਸ ਨੇ ਆਪਣੇ ਪਤੀ ਨੂੰ ਕਈ ਵਾਰ ਇਸ ਕੰਮ ਤੋਂ ਸਮਝਾਇਆ ਸੀ। ਸ਼ਨੀਵਾਰ ਦਿਨ ਸਮੇਂ ਉਹ ਕਿਸੇ ਦੇ ਘਰ ਕੰਮ ਕਰਨ ਗਈ ਸੀ, ਜਿਸ ਦੌਰਾਨ ਉਸ ਦੇ ਪਤੀ ਨੇ ਘਰ ’ਚ ਮੌਜੂਦ ਉਸ ਦੀ ਭਾਣਜੀ ਨਾਲ ਜਬਰ-ਜ਼ਿਨਾਹ ਕੀਤਾ। ਇਸ ਲਈ ਉਸ ਦੇ ਪਤੀ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਬੇਗੋਵਾਲ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:  ਰੂਪਨਗਰ ਵਿਖੇ ਸਤਲੁਜ ਦਰਿਆ ’ਚ ਨਹਾਉਂਦੇ ਸਮੇਂ 5 ਭੈਣਾਂ ਦੇ ਭਰਾ ਦੀ ਡੁੱਬਣ ਕਾਰਨ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News